ਪੰਜੋਲਾ ਦੇ ਪੰਚਾਇਤੀ ਜੰਗਲ ਨੂੰ ਅੱਗ ਲੱਗਣ ਕਾਰਨ ਜੰਗਲੀ ਜੀਵਾਂ ਤੇ ਵਾਤਾਵਰਨ ਨੂੰ ਪੁੱਜਿਆ ਨੁਕਸਾਨ
ਪੰਜੋਲਾ ਦੇ ਜੰਗਲ ਵਿਚ ਲੱਗੀ ਅੱਗ ਦੌਰਾਨ ਅੱਗ ਦੀਆਂ ਮੱਚਦੀਆਂ ਲਾਟਾਂ | ਤਸਵੀਰ: ਅੰਮਿ੍ਤਪਾਲ ਸਿੰਘ ਬੰਟੀ
<br/>
03-05-2026
ਜੰਗਲ ਵਿਚ ਮੌਜੂਦ ਛੋਟੇ ਜੀਵਾਂ ਤੇ ਪੰਛੀਆਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ | ਸਰਕੰਡੇ ਵਿਚ ਰਹਿਣ ਵਾਲੇ ਜੀਵ-ਜੰਤੂ ਇਸ ਅੱਗ ਦੀ ਭੇਟ ਚੜ੍ਹ ਗਏ ਹਨ | ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ | ਉੱਧਰ ਲੋਕਾਂ ਨੇ ਮੰਗ ਕੀਤੀ ਹੈ ਕਿ ਜੰਗਲੀ ਖੇਤਰਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਇਸ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾਵੇ |