05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਦੋ ਮੋਟਰਸਾਈਕਲਾਂ ਦੀ ਟੱਕਰ ਦੌਰਾਨ ਨੌਜਵਾਨ ਦੀ ਮੌਤ, ਇਕ ਗਿ੍ਫ਼ਤਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਚੰਡੀਗੜ੍ਹ, 2 ਮਈ (ਕਪਿਲ ਵਧਵਾ)- ਸੈਕਟਰ 39-40 ਚੌਕ ਨੇੜੇ ਵਾਪਰੇ ਸੜਕ ਹਾਦਸੇ ਵਿਚ ਮੋਟਰ ਸਾਈਕਲ ਚਲਾ ਰਹੇ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਲੜਕੀ ਜ਼ਖਮੀ ਹੋ ਗਈ | ਥਾਣਾ ਸੈਕਟਰ-39 ਪੁਲਿਸ ਨੇ ਮਾਮਲੇ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਮੁਹਾਲੀ ਦੇ ਪਿੰਡ ਬਹਿਲੋਲਪੁਰ ਦੀ ਇਕ ਲੜਕੀ ਆਪਣੇ ਦੋਸਤ ਮੰਦੀਪ ਵਾਸੀ ਅੰਬਾਲਾ ਨਾਲ ਮੋਟਰਸਾਈਕਲ 'ਤੇ ਮਲੋਆ ਤੋਂ ਮੋਟਰਸਾਈਕਲ ਪਰ ਸਵਾਰ ਹੋ ਕੇ ਨਿਕਲੀ ਸੀ | ਜਦੋਂ ਉਹ ਸੈਕਟਰ-39/40/55/56 ਚੌਕ ਨੇੜੇ ਪਹੁੰਚੇ ਤਾਂ ਅੱਗੇ ਚੱਲ ਰਹੇ ਮੋਟਰਸਾਈਕਲ ਸਵਾਰ ਨੇ ਅਚਾਨਕ ਸੱਜੇ ਪਾਸੇ ਮੋੜ ਲਿਆ ਜਿਸ ਕਾਰਨ ਉਨ੍ਹਾਂ ਦੀ ਬਾਈਕ ਉਸ ਨਾਲ ਟੱਕਰਾ ਗਈ | ਟੱਕਰ ਕਾਰਨ ਦੋਵੇਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਜੀ.ਐੱਮ.ਐੱਸ.ਐੱਚ.-16 ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮੰਦੀਪ ਨੂੰ ਮਿ੍ਤਕ ਐਲਾਨ ਦਿੱਤਾ ਜਦਕਿ ਸ਼ਿਕਾਇਤਕਰਤਾ ਲੜਕੀ ਦਾ ਇਲਾਜ ਜਾਰੀ ਹੈ | ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੋਟਰਸਾਈਕਲ ਨੰਬਰ ਯੂ.ਪੀ.-11ਸੀਐਮ-8765 ਦੇ ਸਵਾਰ ਪਰਵੀਨ ਕੁਮਾਰ ਵਾਸੀ ਮਲੋਆ ਕਾਲੋਨੀ ਚੰਡੀਗੜ੍ਹ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ | ਇਸ ਸਬੰਧੀ ਉਕਤ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਜ਼ਮਾਨਤੀ ਧਾਰਾਵਾਂ ਹੋਣ ਕਰਨ ਉਸ ਨੂੰ ਥਾਣੇ ਵਿਚ ਹੀ ਜ਼ਮਾਨਤ ਭਰਵਾ ਕੇ ਛੱਡ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੀਰਪੁਰ ਦੇ ਬਾਹਰ ਲੱਗੇ ਗੰਦਗੀ ਦੇ ਢੇਰ ਸਵੱਛ ਭਾਰਤ ਅਭਿਆਨ ਦੀ ਖੋਲ੍ਹ ਰਹੇ ਪੋਲ <br... ਅਗਲੀ ਖ਼ਬਰ ਬਿਜਲੀ ਸਪਲਾਈ ਨਾ ਆਉਣ ਕਾਰਨ ਕਿਸਾਨ ਪਰੇਸ਼ਾਨ, ਫ਼ਸਲਾਂ ਸੁੱਕਣ ਦਾ ਬਣਿਆ ਡਰ
Ad Position 24