ਸ੍ਰੀ ਅਨੰਦਪੁਰ ਸਾਹਿਬ ਸਬਜ਼ੀ ਮੰਡੀ ਲਾਗਿਓਾ ਮੋਟਰਸਾਈਕਲ ਚੋਰੀ
ਅਜੀਤ ਡੈਸਕ
06-05-2026
ਸ੍ਰੀ ਅਨੰਦਪੁਰ ਸਾਹਿਬ, 5 ਮਈ (ਕਰਨੈਲ ਸਿੰਘ)-ਬੀਤੀ ਦੇਰ ਸ਼ਾਮ ਸਥਾਨਕ ਆਪਣੀ ਸਬਜ਼ੀ ਮੰਡੀ ਲਾਗਿਓਾ ਕਾਲੇ ਰੰਗ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਜਾਣ ਦੀ ਸੂਚਨਾ ਮਿਲੀ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੋਟਰਸਾਈਕਲ ਦੇ ਮਾਲਕ ਵਿਪਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹ ਸ਼ਾਮੀ 7.30 ਵਜੇ ਦੇ ਕਰੀਬ ਸਥਾਨਕ ਸਬਜ਼ੀ ਮੰਡੀ ਵਿਖੇ ਸਬਜ਼ੀ ਖ਼ਰੀਦਣ ਗਿਆ ਸੀ | ਉਸ ਵਲੋਂ ਆਪਣਾ ਹੀਰੋ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ. 16 ਸੀ 7316 ਜਿਸ ਨੂੰ ਬਾਬਾ ਗੁਰਦਿੱਤਾ ਟੈਂਟ ਹਾਊਸ ਦੇ ਸਾਹਮਣੇ ਖੜ੍ਹਾ ਕੀਤਾ ਗਿਆ | ਜਦੋਂ ਉਹ ਕੁੱਝ ਕੁ ਸਮੇਂ ਬਾਅਦ ਸਬਜ਼ੀ ਖ਼ਰੀਦ ਕੇ ਵਾਪਸ ਆਏ ਤਾਂ ਉਨ੍ਹਾਂ ਦਾ ਮੋਟਰਸਾਈਕਲ ਉੱਥੇ ਮੌਜੂਦ ਨਹੀਂ ਸੀ | ਉਨ੍ਹਾਂ ਵਲੋ ਮੋਟਰਸਾਈਕਲ ਦੀ ਕਾਫ਼ੀ ਭਾਲ ਕੀਤੀ ਗਈ ਪ੍ਰੰਤੂ ਦੇਰ ਰਾਤ ਤੱਕ ਕੁੱਝ ਨਹੀਂ ਹੱਥ ਪੱਲੇ ਨਹੀਂ ਲੱਗਿਆ | ਉਨਾਂ ਵਲੋਂ ਇਸ ਦੀ ਇਤਲਾਹ ਸਥਾਨਕ ਪੁਲਿਸ ਚੌਂਕੀ ਨੂੰ ਦੇ ਦਿੱਤੀ ਗਈ ਹੈ |