15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਜ਼ੀਰਕਪੁਰ ਨਗਰ ਕੌਂਸਲ ਚੋਣਾਂ ਲਈ ਮਨਜੀਤ ਸਿੰਘ ਝਲਬੂਟੀ ਅਬਜ਼ਰਵਰ ਨਿਯੁਕਤ

Ad Position 21
No active advertisement
ਅਜੀਤ ਡੈਸਕ 06-05-2026
ਜ਼ੀਰਕਪੁਰ, 5 ਮਈ (ਹੈਪੀ ਪੰਡਵਾਲਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਮਨਜੀਤ ਸਿੰਘ ਝਲਬੂਟੀ ਨੂੰ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਜ਼ੀਰਕਪੁਰ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ | ਸਥਾਨਕ ਕਾਂਗਰਸੀ ਆਗੂਆਂ ਨੇ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਝਲਬੂਟੀ ਦੀ ਅਗਵਾਈ ਹੇਠ ਪਾਰਟੀ ਨਗਰ ਕੌਂਸਲ ਚੋਣਾਂ 'ਚ ਵੱਡੀ ਜਿੱਤ ਦਰਜ ਕਰੇਗੀ | ਇਸ ਮੌਕੇ ਮਨਜੀਤ ਸਿੰਘ ਝਲਬੂਟੀ ਨੇ ਕਿਹਾ ਕਿ ਕੇਰਲਾ 'ਚ ਕਾਂਗਰਸ ਦੀ ਹਾਲੀਆ ਜਿੱਤ ਲੋਕਾਂ ਦੇ ਅਟੱਲ ਭਰੋਸੇ ਦਾ ਪ੍ਰਗਟਾਵਾ ਹੈ ਅਤੇ ਇਹ ਦੇਸ਼ ਭਰ 'ਚ ਮਜ਼ਬੂਤ ਲਹਿਰ ਦਾ ਸੰਕੇਤ ਹੈ | ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਬਾਬਤ ਪੰਜਾਬ 'ਚ ਵੀ ਕਾਂਗਰਸ ਵਲੋਂ ਨਵਾਂ ਇਤਿਹਾਸ ਰਚਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਕਾਂਗਰਸੀ ਨਵੇਂ ਜਜ਼ਬੇ, ਉਤਸ਼ਾਹ ਤੇ ਦਿ੍ੜ ਨਿਸ਼ਚੇ ਨਾਲ ਅੱਗੇ ਵਧ ਰਿਹਾ ਹੈ ਅਤੇ ਪਾਰਟੀ ਆਉਣ ਵਾਲੇ ਸਮੇਂ 'ਚ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰੇਗੀ |
ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਦੀ ਹੋਈ ਚੋਣ
ਖਰੜ, 5 ਮਈ (ਜੰਡਪੁਰੀ)-ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਦੀ ਮੀਟਿੰਗ ਪ੍ਰਧਾਨ ਡਾ. ਐੱਨ. ਕੇ. ਕਲਸੀ ਦੀ ਅਗਵਾਈ ਹੇਠ ਸੰਨੀ ਇਨਕਲੇਵ ਖਰੜ ਵਿਖੇ ਹੋਈ | ਇਸ ਮੌਕੇ ਸੰਘ ਦੀ ਅਗਲੀ ਟਰਮ ਲਈ ਚੋਣ ਕੀਤੀ ਗਈ, ਜਿਸ ਦੌਰਾਨ ਭਗਤ ਰਾਮ ਰੰਗਾੜਾ ਨੂੰ ਚੇਅਰਮੈਨ, ਗੁਰਮੀਤ ਸਿੰਘ ਖੋਖਰ ਨੂੰ ਪ੍ਰਧਾਨ, ਰਜਿੰਦਰ ਕੁਮਾਰ ਅਰੋੜਾ ਨੂੰ ਸੀਨੀਅਰ ਉਪ ਪ੍ਰਧਾਨ, ਐਮ. ਪੀ. ਅਰੋੜਾ ਨੂੰ ਮੀਤ ਪ੍ਰਧਾਨ, ਸੁਰਿੰਦਰ ਕੁਮਾਰ ਵਰਮਾ ਨੂੰ ਜਨਰਲ ਸਕੱਤਰ, ਮਦਨਜੀਤ ਸਿੰਘ ਨੂੰ ਵਿੱਤ-ਕਮ-ਪ੍ਰੈਸ ਸਕੱਤਰ, ਪ੍ਰੇਮ ਚੰਦ ਸ਼ਰਮਾ ਨੂੰ ਪ੍ਰਚਾਰ ਸਕੱਤਰ, ਰਜਿੰਦਰ ਕੁਮਾਰ ਸ਼ਰਮਾ ਨੂੰ ਆਡੀਟਰ, ਕਰਤਾਰ ਸਿੰਘ ਪਾਲ ਨੂੰ ਮੁੱਖ ਸਲਾਹਕਾਰ ਅਤੇ ਨਿਰਮੈਲ ਸਿੰਘ ਨੂੰ ਕੋਆਰਡੀਨੇਟਰ ਚੁਣਿਆ ਗਿਆ, ਜਦਕਿ ਪੁਸ਼ਪਿੰਦਰ ਸਿੰਘ, ਮਨਜੀਤ ਸਿੰਘ, ਕਮੀਕਰ ਸਿੰਘ, ਤਰਲੋਚਨ ਸਿੰਘ, ਚਰਨ ਸਿੰਘ ਕੰਗ, ਪ੍ਰੇਮ ਕੁਮਾਰ ਗੋਇਲ, ਰਜਿੰਦਰ ਕੁਮਾਰ ਸਿੰਗਲਾ, ਪ੍ਰੇਮ ਕਪੂਰ, ਮਨਜੀਤ ਸਿੰਘ ਢੋਲ, ਡਾ. ਗੁਰਬਚਨ ਸਿੰਘ, ਸੁਰਿੰਦਰ ਕੁਮਾਰ ਸਿੰਗਲਾ ਅਤੇ ਗਿਆਨ ਸਿੰਘ ਨੂੰ ਕਾਰਜਕਾਰੀ ਮੈਂਬਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ | ਇਸ ਮੌਕੇ ਪੈਨਸ਼ਨਰਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਅਪ੍ਰੈਲ 2026 ਦੀਆਂ ਪੈਨਸ਼ਨਾਂ ਪੈਨਸ਼ਨਰਾਂ ਦੇ ਖਾਤੇ 'ਚ ਨਹੀਂ ਪਾਈਆਂ ਗਈਆਂ | ਉਨ੍ਹਾਂ ਮੰਗ ਕੀਤੀ ਕਿ ਹਾਈਕੋਰਟ ਦੇ ਹੁਕਮਾਂ ਅਨੁਸਾਰ ਸਮੁੱਚੇ ਪੈਨਸ਼ਨਰਾਂ ਨੂੰ 16 ਫ਼ੀਸਦੀ ਮਹਿੰਗਾਈ ਭੱਤਾ 30 ਜੂਨ ਤੱਕ ਅਦਾ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਹਾਦਸੇ ਦੀ ਆੜ 'ਚ ਕਤਲ ਕਰਨ ਦੇ ਮਾਮਲੇ 'ਚ ਇਕ ਬਰੀ ਤੇ ਦੋ ਨੂੰ ਉਮਰ ਕੈਦ ਦੀ ਸੁਣਾਈ ਸਜ਼ਾ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਸਬਜ਼ੀ ਮੰਡੀ ਲਾਗਿਓਾ ਮੋਟਰਸਾਈਕਲ ਚੋਰੀ
Ad Position 24