21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਇੰਡਸ ਕੈਨੇਡਾ ਫਾਊਾਡੇਸ਼ਨ ਵਲੋਂ ਓ.ਸੀ.ਆਈ. ਦੇ ਡਿਜੀਟਾਈਜ਼ੇਸ਼ਨ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 07-05-2026
ਚੰਡੀਗੜ੍ਹ, 6 ਮਈ (ਅਜੀਤ ਬਿਊਰੋ) - ਇੰਡਸ ਕੈਨੇਡਾ ਫਾਊਾਡੇਸ਼ਨ ਨੇ ਭਾਰਤ ਸਰਕਾਰ ਵਲੋਂ ਜਾਰੀ ਸਿਟੀਜ਼ਨਸ਼ਿਪ (ਸੰਸ਼ੋਧਨ) ਨਿਯਮ 2026 ਤਹਿਤ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓ.ਸੀ.ਆਈ.) ਪ੍ਰਣਾਲੀ ਦੇ ਪੂਰੇ ਡਿਜ਼ੀਟਾਈਜ਼ੇਸ਼ਨ ਦਾ ਸਵਾਗਤ ਕੀਤਾ ਹੈ | ਫਾਊਾਡੇਸ਼ਨ ਦੇ ਮੁਤਾਬਿਕ ਓ.ਸੀ.ਆਈ. ਰਜਿਸਟਰੇਸ਼ਨ, ਨਵੀਨੀਕਰਨ ਤੇ ਰੱਦ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਕਰਨ ਨਾਲ ਗਲੋਬਲ ਭਾਰਤੀ ਭਾਈਚਾਰੇ ਲਈ ਪਾਰਦਰਸ਼ਤਾ ਤੇ ਸਹੂਲਤ ਵਿੱਚ ਵੱਡਾ ਸੁਧਾਰ ਆਵੇਗਾ | ਫਾਊਾਡੇਸ਼ਨ ਨੇ ਕਿਹਾ ਕਿ ਇਲੈਕਟਰਾਨਿਕ ਓ.ਸੀ.ਆਈ. ਕਾਰਡ, ਸੌਖੀ ਅਰਜ਼ੀ ਪ੍ਰਕਿਰਿਆ ਤੇ ਬਿਹਤਰ ਡਿਜ਼ੀਟਲ ਰਿਕਾਰਡ-ਕੀਪਿੰਗ ਨਾਲ ਅਮਰੀਕਾ, ਬਿ੍ਟੇਨ, ਕੈਨੇਡਾ ਤੇ ਆਸਟਰੇਲੀਆ ਵਰਗੇ ਦੇਸ਼ਾਂ ਵਿਚ ਰਹਿੰਦੇ ਲੱਖਾਂ ਪ੍ਰਵਾਸੀ ਭਾਰਤੀਆਂ ਨੂੰ ਸਿੱਧਾ ਲਾਭ ਹੋਵੇਗਾ | ਇਨ੍ਹਾਂ ਸੁਧਾਰਾਂ ਦੀ ਸਰਾਹਨਾ ਕਰਦੇ ਹੋਏ ਫਾਊਾਡੇਸ਼ਨ ਦੇ ਪ੍ਰਧਾਨ ਵਿਕਰਮ ਬਾਜਵਾ ਨੇ ਲਗਭਗ 1.3 ਕਰੋੜ ਐਨ.ਆਰ.ਆਈਜ਼. ਨੂੰ ਪੂਰੀ ਦੋਹਰੀ ਨਾਗਰਿਕਤਾ ਦੇਣ ਦੀ ਆਪਣੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਦੁਹਰਾਇਆ | ਫਾਊਾਡੇਸ਼ਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਸਲੇ 'ਤੇ ਸੰਸਦ ਵਿੱਚ ਵਿਸਤਿ੍ਤ ਚਰਚਾ ਲਈ ਸੁਝਾਅ ਵੀ ਦਿੱਤਾ ਗਿਆ ਕਿ ਦੋਹਰੀ ਨਾਗਰਿਕਤਾ ਨੂੰ ਚਰਨਬੱਧ ਤਰੀਕੇ ਨਾਲ ਲਾਗੂ ਕੀਤਾ ਜਾਵੇ ਜਿਸ ਵਿੱਚ ਸੁਰੱਖਿਆ ਪੱਖੋਂ ਸੰਵੇਦਨਸ਼ੀਲ ਦੇਸ਼ਾਂ ਨੂੰ ਬਾਹਰ ਰੱਖਿਆ ਜਾ ਸਕਦਾ ਹੈ | ਵਿਕਰਮ ਬਾਜਵਾ ਅਨੁਸਾਰ, ਦੋਹਰੀ ਨਾਗਰਿਕਤਾ ਲਾਗੂ ਹੋਣ ਨਾਲ ਪੰਜਾਬ ਵਿੱਚ ਨਿਵੇਸ਼, ਸਿੱਖਿਆ ਤੇ ਆਰਥਿਕ ਵਿਕਾਸ ਦੇ ਨਵੇਂ ਮੌਕੇ ਖੁੱਲ ਸਕਦੇ ਹਨ | ਇਸਦੇ ਨਾਲ ਹੀ ਗੁਜਰਾਤ, ਮਹਾਰਾਸ਼ਟਰ, ਕੇਰਲ ਤੇ ਤਮਿਲਨਾਡੂ ਵਰਗੇ ਰਾਜਾਂ ਨੂੰ ਵੀ ਇਸਦਾ ਵੱਡਾ ਲਾਭ ਮਿਲ ਸਕਦਾ ਹੈ ਜਿੱਥੇ ਵੱਡੀ ਗਿਣਤੀ ਵਿਚ ਐਨ.ਆਰ.ਆਈ ਵਸਦੇ ਹਨ |

Ad Position 22
No active advertisement
ਪਿਛਲੀ ਖ਼ਬਰ ਰਿਸ਼ਵਤਖੋਰੀ ਦੇ ਮਾਮਲੇ 'ਚ ਏ. ਐਸ. ਆਈ. ਨੂੰ ਤਿੰਨ ਸਾਲ ਕੈਦ ਦੀ ਸਜ਼ਾ ਅਗਲੀ ਖ਼ਬਰ ਕਾਲਕਾ ਹਾਊਸਿੰਗ ਬੋਰਡ ਕਾਲੋਨੀ ਵਿਖੇ ਚੇਨ ਝਪਟਣ ਦੀ ਕੋਸ਼ਿਸ਼
Ad Position 24