21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸਵੱਛ ਸਰਵੇਖਣ ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਸਰਗਰਮ, ਸਫ਼ਾਈ ਲਈ ਜਨ ਅਭਿਆਨ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 07-05-2026
ਚੰਡੀਗੜ੍ਹ, 6 ਮਈ (ਸੰਦੀਪ ਕੁਮਾਰ ਮਾਹਨਾ) – ਸਵੱਛ ਸਰਵੇਖਣ 2025-26 ਦੇ ਮੱਦੇਨਜ਼ਰ ਚੰਡੀਗੜ੍ਹ ਨਗਰ ਨਿਗਮ ਨੇ ਸਫਾਈ ਪ੍ਰਬੰਧਾਂ ਨੂੰ ਲੈ ਕੇ ਸਰਗਰਮੀ ਵਧਾ ਦਿੱਤੀ ਹੈ | ਨਿਗਮ ਕਮਿਸ਼ਨਰ ਅਮਿਤ ਕੁਮਾਰ ਵਲੋਂ ਕੀਤੀ ਸਮੀਖਿਆ ਬੈਠਕ ਤੋਂ ਬਾਅਦ 'ਸਵੱਛਾਗ੍ਰਹੀ' ਜਨਅਭਿਆਨ ਸ਼ੁਰੂ ਕਰਕੇ ਲੋਕਾਂ ਨੂੰ ਸਫਾਈ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਕਮਿਸ਼ਨਰ ਅਮਿਤ ਕੁਮਾਰ ਅਗਵਾਈ ਹੇਠ ਹੋਈ ਉੱਚ ਪੱਧਰੀ ਸਮੀਖਿਆ ਬੈਠਕ ਦੌਰਾਨ ਸਵੱਛ ਸਰਵੇਖਣ ਨਾਲ ਸੰਬੰਧਿਤ ਮਾਪਦੰਡਾਂ ਤੇ ਸਫਾਈ ਪ੍ਰਬੰਧਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਕਮਿਸ਼ਨਰ, ਸੰਯੁਕਤ ਕਮਿਸ਼ਨਰਾਂ, ਬੀਐਂਡਆਰ, ਬਾਗਬਾਨੀ, ਪਬਲਿਕ ਹੈਲਥ ਅਤੇ ਬਿਜਲੀ ਵਿਭਾਗ ਦੇ ਇੰਜੀਨੀਅਰਾਂ ਸਮੇਤ ਸੈਨਟਰੀ ਤੇ ਤਹਿਬਾਜ਼ਾਰੀ ਇੰਸਪੈਕਟਰਾਂ ਨੂੰ ਆਪਣੇ ਇਲਾਕਿਆਂ 'ਚ ਸਖ਼ਤ ਨਿਗਰਾਨੀ ਬਣਾਈ ਰੱਖਣ ਅਤੇ ਜ਼ਮੀਨੀ ਪੱਧਰ 'ਤੇ ਸਪੱਸ਼ਟ ਸੁਧਾਰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ | ਨਗਰ ਨਿਗਮ ਵਲੋਂ ਸ਼ੁਰੂ ਕੀਤੀ ਗਈ 'ਸਵੱਛਾਗ੍ਰਹੀ' ਮੁਹਿੰਮ ਦਾ ਮਕਸਦ ਸ਼ਹਿਰ 'ਚ ਸਫ਼ਾਈ ਪ੍ਰਤੀ ਜਾਗਰੂਕਤਾ ਵਧਾਉਣਾ ਤੇ ਲੋਕਾਂ ਦੀ ਹਿੱਸੇਦਾਰੀ ਨੂੰ ਮਜ਼ਬੂਤ ਕਰਨਾ ਹੈ | ਇਸ ਤਹਿਤ ਵੱਖ-ਵੱਖ ਸੈਕਟਰਾਂ ਵਿਚ ਸਵੱਛਾਗ੍ਰਹੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ |
ਅਭਿਆਨ ਦੌਰਾਨ 'ਸਵੱਛਾਗ੍ਰਹੀ ਸਵੈਛਿਕਾਂ' ਵਲੋਂ ਨਿਵਾਸੀਆਂ ਨਾਲ ਸੰਪਰਕ ਕਰਦੇ ਹੋਏ ਚਾਰ ਤਰੀਕਿਆਂ ਨਾਲ ਕੂੜਾ ਛਾਂਟੀ ਕਰਨ ਗਿੱਲਾ ਕੂੜਾ, ਸੁੱਕਾ ਕੂੜਾ, ਘਰੇਲੂ ਖਤਰਨਾਕ ਕੂੜਾ ਤੇ ਸੈਨਟਰੀ ਕੂੜਾ ਬਾਰੇ ਜਾਣਕਾਰੀ ਦਿੱਤੀ ਗਈ | ਕਮਿਸ਼ਨਰ ਨੇ ਕਿਹਾ ਕਿ ਸਵੱਛ ਸਰਵੇਖਣ ਵਿਚ ਉੱਚ ਰੈਂਕਿੰਗ ਹਾਸਲ ਕਰਨ ਲਈ ਜਨਤਾ ਦੀ ਹਿੱਸੇਦਾਰੀ ਤੇ ਸਕਾਰਾਤਮਕ ਫ਼ੀਡਬੈਕ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਵੱਛਾਗ੍ਰਹੀ ਟੀਮਾਂ ਨਾਲ ਸਹਿਯੋਗ ਕਰਦੇ ਹੋਏ ਚੰਡੀਗੜ੍ਹ ਨੂੰ ਹੋਰ ਸਾਫ਼-ਸੁਥਰਾ, ਹਰਾ ਭਰਿਆ ਤੇ ਟਿਕਾਊ ਸ਼ਹਿਰ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ |
Ad Position 22
No active advertisement
ਪਿਛਲੀ ਖ਼ਬਰ ਅਨਾਜ ਭੰਡਾਰਨ ਲਈ ਸ਼ਾਹਬਾਦ-ਅੰਬਾਲਾ 'ਚ ਬਣਾਇਆ ਜਾਵੇ ਵੱਡਾ ਸਾਇਲੋ-ਨਾਇਬ ਸਿੰਘ ਸੈਣੀ <br/> ਅਗਲੀ ਖ਼ਬਰ ਜੀ.ਐਮ.ਸੀ.ਐਚ.-16 ਵਿਖੇ ਫਾਇਰ ਸੇਫਟੀ ਮੌਕ ਡਰਿੱਲ ਕਰਵਾਈ
Ad Position 24