02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸੀ.ਪੀ. ਡੀ. ਐਲ. ਦੀ ਮਨੁੱਖਤਾ ਭਰੀ ਪਹਿਲ, ਮਿ੍ਤਕ ਕਰਮਚਾਰੀ ਦੇ ਪਰਿਵਾਰ ਨੂੰ 25 ਲੱਖ ਦੀ ਮਦਦ

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਚੰਡੀਗੜ੍ਹ, 9 ਮਈ (ਸੰਦੀਪ ਕੁਮਾਰ ਮਾਹਨਾ)–ਆਪਣੇ ਕਰਮਚਾਰੀਆਂ ਪ੍ਰਤੀ ਜ਼ਿੰਮੇਵਾਰੀ ਨਿਭਾਉਂਦਿਆਂ ਸੀ.ਪੀ.ਡੀ.ਐਲ ਨੇ ਮਨੁੱਖਤਾ ਭਰੀ ਪਹਿਲ ਕਰਦਿਆਂ ਮਿ੍ਤਕ ਕਰਮਚਾਰੀ ਕਾਕਾ ਸਿੰਘ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਹੈ | ਇਹ ਰਕਮ ਉਸ ਸਮੇਂ ਦਿੱਤੀ ਗਈ ਹੈ ਜਦੋਂ ਪਰਿਵਾਰ ਆਪਣੇ ਮੁੱਖ ਕਮਾਉਣ ਵਾਲੇ ਮੈਂਬਰ ਦੇ ਦਿਹਾਂਤ ਤੋਂ ਬਾਅਦ ਮੁਸ਼ਕਲ ਦੌਰ ਵਿਚੋਂ ਗੁਜ਼ਰ ਰਿਹਾ ਹੈ | 16 ਮਾਰਚ ਨੂੰ ਲੰਬੀ ਬਿਮਾਰੀ ਤੋਂ ਬਾਅਦ ਕਾਕਾ ਸਿੰਘ ਦੀ 57 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ | ਕਾਕਾ ਸਿੰਘ ਸਬ ਡਵੀਜ਼ਨ ਨੰਬਰ 5 ਵਿਚ ਲਾਈਨਮੈਨ ਵਜੋਂ ਤਾਇਨਾਤ ਸਨ ਅਤੇ ਉਹ ਆਪਣੀ ਇਮਾਨਦਾਰੀ, ਮਿਲਾਪੜੇ ਸੁਭਾਵ ਅਤੇ ਸੇਵਾ ਨੂੰ ਸਮਰਪਿਤ ਲਈ ਜਾਣੇ ਜਾਂਦੇ ਸਨ | ਉਨ੍ਹਾਂ ਦੇ ਅਚਾਨਕ ਦਿਹਾਂਤ ਨਾਲ ਪਰਿਵਾਰ 'ਤੇ ਆਏ ਆਰਥਿਕ ਸੰਕਟ ਨੂੰ ਦੇਖਦਿਆਂ ਸੀ.ਪੀ.ਡੀ.ਐਲ ਵਲੋਂ ਇਹ ਸਹਾਇਤਾ ਰਕਮ ਚੈਕ ਰਾਹੀਂ ਪਰਿਵਾਰ ਨੂੰ ਸੌਂਪੀ ਗਈ ਤਾਂ ਜੋ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਨੂੰ ਆਰਥਿਕ ਸਹਾਰਾ ਮਿਲ ਸਕੇ | ਇਸ ਮੌਕੇ ਸੀ.ਪੀ.ਡੀ.ਐਲ ਦੇ ਨਿਰਦੇਸ਼ਕ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸੰਸਥਾ ਨੇ ਇਕ ਮਿਹਨਤੀ ਅਤੇ ਕਦਰਯੋਗ ਕਰਮਚਾਰੀ ਗੁਆ ਦਿੱਤਾ ਹੈ | ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਸੀ.ਪੀ.ਡੀ.ਐਲ ਪੂਰੀ ਤਰ੍ਹਾਂ ਪਰਿਵਾਰ ਦੇ ਨਾਲ ਖੜੀ ਹੈ ਅਤੇ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਰਹੇਗੀ | ਉੱਧਰ, ਯੂਟੀ ਪਾਵਰਮੈਨ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਅਮਰੀਕ ਸਿੰਘ ਅਤੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ ਕਰਮਚਾਰੀਆਂ ਦੇ ਹਿਤਾਂ ਲਈ ਸੀ.ਪੀ.ਡੀ.ਐਲ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਾਹਨਾ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਉੱਭਾ ਵਲੋਂ ਮੁੱਖ ਮੰਤਰੀ ਨੂੰ ਪੱਤਰ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਐਲ.ਐਲ.ਬੀ. ਪ੍ਰੋਫੈਸ਼ਨਲ 3 ਸਾਲਾ ਕੋਰਸ ਲਈ ਸਮਾਂ-ਸਾਰਣੀ ਦਾ ਕੀਤਾ ਐਲਾਨ
Ad Position 24