03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

17ਵਾਂ ਸਾਲਾਨਾ ਓਪਨ ਹਾਊਸ 2026 ਪ੍ਰੋਗਰਾਮ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਚੰਡੀਗੜ੍ਹ, 9 ਮਈ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਕਰੀਅਰ ਡਿਵੈਲਪਮੈਂਟ ਐਂਡ ਗਾਈਡੈਂਸ ਸੈਂਟਰ ਨੇ ਸਾਲਾਨਾ 17ਵਾਂ ਮੁੱਖ ਸਮਾਗਮ ਓਪਨ ਹਾਊਸ 2026 ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਸਾਲ 2010 ਵਿਚ ਕੀਤੀ ਗਈ ਸੀ | ਇਸ 17ਵੇਂ ਸੰਸਕਰਣ 'ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਪ੍ਰੋ. ਜੇ.ਡੀ. ਸ਼ਰਮਾ ਮੁਖੀ ਸੀ.ਡੀ.ਜੀ.ਸੀ. ਨੇ ਆਪਣੇ ਸਵਾਗਤੀ ਭਾਸ਼ਣ ਵਿਚ ਆਏ ਹੋਏ ਸਕੂਲਾਂ ਅਤੇ ਮਹਿਮਾਨਾਂ ਨੂੰ ਜੀ-ਆਇਆਂ ਆਖਿਆ | ਪੈੱਕ ਦੇ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਸੰਬੋਧਨ ਵਿਚ ਇਸ ਤਰ੍ਹਾਂ ਦੇ ਸਮਾਗਮਾਂ ਦੀ ਮਹੱਤਤਾ 'ਤੇ ਚਾਨਣ ਪਾਇਆ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਮੌਕਿਆਂ ਦਾ ਪੂਰਾ ਲਾਭ ਲੈਣ ਲਈ ਪ੍ਰੇਰਿਤ ਕੀਤਾ | ਓਪਨ ਹਾਊਸ 2026 ਦਾ ਮੁੱਖ ਆਕਰਸ਼ਣ ਪ੍ਰੋਜੈਕਟ ਪ੍ਰਦਰਸ਼ਨੀ ਸੀ ਜਿਸ ਵਿਚ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਨਵੀਂ ਤੇ ਬਹੁ-ਵਿਭਾਗੀ ਪ੍ਰੋਜੈਕਟਾਂ ਨੂੰ ਪੇਸ਼ ਕੀਤਾ ਗਿਆ | ਹਰ ਵਿਭਾਗ ਵਲੋਂ ਆਪਣੀ ਸਰਵੋਤਮ ਪ੍ਰੋਜੈਕਟ ਦੀ ਚੋਣ ਕਰਕੇ ਉਦਯੋਗ ਤੇ ਅਕਾਦਮਿਕ ਖੇਤਰ ਦੇ ਵਿਸ਼ੇਸ਼ ਗਿਆਨਾਂ ਦੀ ਕਮੇਟੀ ਅੱਗੇ ਪੇਸ਼ ਕੀਤਾ ਗਿਆ | ਕਮੇਟੀ ਨੇ 'ਸਮਾਰਟ 19 ਅਧਾਰਿਤ ਐਕਸੀਡੈਂਟ ਡਿਟੈਕਸ਼ਨ ਤੇ ਐਮਰਜੈਂਸੀ ਅਲਰਟ ਸਿਸਟਮ' ਨੂੰ ਸਰਵੋਤਮ ਪ੍ਰੋਜੈਕਟ ਲਈ ਚੁਣਿਆ ਗਿਆ | ਇਸ ਪ੍ਰੋਜੈਕਟ ਨਾਲ ਜੁੜੇ ਵਿਦਿਆਰਥੀਆਂ ਨੂੰ 20,000 ਤੇ ਸੰਬੰਧਿਤ ਫੈਕਲਟੀ ਕੋਆਰਡੀਨੇਟਰਾਂ ਨੂੰ 10,000 ਦਾ ਨਕਦ ਇਨਾਮ ਦਿੱਤਾ ਗਿਆ | ਰੋਬੋਟਿਕਸ ਤੇ ਆਰਟੀਫਿਸ਼ਲ ਇੰਟੈਲੀਜੈਂਸ ਤੋਂ ਲੈ ਕੇ ਸਸਟੇਨੇਬਲ ਇੰਜੀਨੀਅਰਿੰਗ ਤੇ ਹੈਲਥਕੇਅਰ ਨਵਾਚਾਰਾਂ ਤੱਕ, ਸਮਾਗਮ ਨੇ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਦੇ ਵੱਖ-ਵੱਖ ਖੇਤਰਾਂ ਨਾਲ ਜਾਣੂ ਕਰਵਾਇਆ | ਓਪਨ ਹਾਊਸ 2026 'ਚ ਨਾ ਸਿਰਫ਼ ਜਿਗਿਆਸਾ, ਸਗੋਂ ਵਿਦਿਆਰਥੀਆਂ ਨੂੰ ਕੀਮਤੀ ਕਰੀਅਰ ਮਾਰਗਦਰਸ਼ਨ ਵੀ ਪ੍ਰਦਾਨ ਕੀਤੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਮਾਣਕਪੁਰ ਸ਼ਰੀਫ ਦੇ ਸਾਲਾਨਾ ਉਰਸ 'ਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਭਰੀ ਹਾਜ਼ਰੀ ਅਗਲੀ ਖ਼ਬਰ ਸੇਂਟ ਸੋਲਜਰ ਇੰਟਰਨੈਸ਼ਨਲ ਸਕੂਲ ਨੇ ਜੂਨੀਅਰ ਇਨਵੈਸਟੀਚਰ ਸਮਾਰੋਹ ਦੀ ਮੇਜ਼ਬਾਨੀ ਕੀਤੀ <br/>
Ad Position 24