ਮਾਜਰੀ, 9 ਮਈ (ਕੁਲਵੰਤ ਸਿੰਘ ਧੀਮਾਨ)- ਪਿੰਡ ਮਾਣਕਪੁਰ ਸ਼ਰੀਫ ਸਥਿਤ ਹਜਰਤ ਹਾਫਿਜ ਮੁਹੰਮਦ ਮੂਸਾ ਸਾਹਿਬ ਦੀ ਪਾਵਨ ਦਰਗਾਹ 'ਤੇ ਸਾਲਾਨਾ ਉਰਸ ਮੇਲਾ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਾਜ਼ਰੀ ਲੁਆਈ | ਮੇਲੇ ਦੌਰਾਨ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਕਾਂਗਰਸ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਯਾਦਵਿੰਦਰ ਸਿੰਘ ਬੰਨੀ ਕੰਗ, ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ, ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਤੇ ਰਣਜੀਤ ਸਿੰਘ ਜੀਤੀ ਪਡਿਆਲਾ ਵੀ ਆਪਣੇ ਸਾਥੀਆਂ ਸਮੇਤ ਪੁੱਜ ਕੇ ਪਾਵਨ ਦਰਗਾਹ 'ਤੇ ਮੱਥਾ ਟੇਕਿਆ | ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਲਾਭ ਹੀਰਾ, ਬਲਕਾਰ ਅਣਖੀਲਾ, ਆਤਮਾ ਬੁੱਢੇਵਾਲ, ਰਾਹੀ ਮਾਣਕਪੁਰ ਸ਼ਰੀਫ, ਮੋਨੀ ਰੋਪੜ, ਜਸਮੇਰ ਸਿੰਘ ਮੀਆਂਪੁਰੀ, ਮੁਲਤਾਨ ਸਾਬਰੀ ਆਦਿ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਰਾਹੀਂ ਹਾਜ਼ਰੀਨਾਂ ਦਾ ਭਰਵਾਂ ਮਨੋਰੰਜਨ ਕੀਤਾ | ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਪਿੰਕਾ ਸਾਬਰੀ, ਤਾਰੇ, ਪੰਮੇ ਅਤੇ ਬਿੱਲੇ ਵਲੋਂ ਨਿਭਾਈ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕਿਹਾ ਕਿ ਮਾਣਕਪੁਰ ਸ਼ਰੀਫ ਦਾ ਸਾਲਾਨਾ ਉਰਸ ਮੇਲਾ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ | ਮੇਲੇ ਆਖਰੀ ਦਿਨ ਸਰਪੰਚ ਦਲਵੀਰ ਸਿੰਘ ਸਮੇਤ ਸਮੁੱਚੇ ਗ੍ਰਾਮ ਪੰਚਾਇਤ ਮੈਂਬਰਾਂ ਤੇ ਪ੍ਰਬੰਧਕਾਂ ਵਲੋਂ ਰਾਜਸੀ ਆਗੂਆਂ ਤੇ ਗਾਇਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪਿੰਕਾ ਸਾਬਰੀ, ਕੁਲਵਿੰਦਰ ਸਿੰਘ ਨਗਲੀਆਂ, ਮਦਨ ਸਿੰਘ ਮਾਣਕਪੁਰ ਸ਼ਰੀਫ, ਅਜਮੇਰ ਸ਼ਰੀਫ, ਲਾਲੀ ਮਾਜਰੀ, ਕਲੀਅਰ ਸ਼ਰੀਫ, ਧਨੇਮਰ, ਘੜਾਮ ਸ਼ਰੀਫ, ਖਲੀਫਾ ਫਕੀਰ ਮੁਹੰਮਦ, ਪ੍ਰਧਾਨ ਮੰਗਤ ਖਾਨ, ਜਸਵੀਰ ਜੱਸੀ, ਰੌਸ਼ਨ ਅਲੀ ਮਾਜਰੀ, ਫਕੀਰ ਮੁਹੰਮਦ ਤੇ ਕੁਲਦੀਪ ਬੱਬਲ ਆਦਿ ਹਾਜ਼ਰ ਸਨ |