ਡੇਰਾਬੱਸੀ, 9 ਮਈ (ਗੁਰਮੀਤ ਸਿੰਘ)- ਡੇਰਾਬੱਸੀ ਖੇਤਰ 'ਚ ਅਵਾਰਾ ਗਾਵਾਂ ਲਈ ਪਾਣੀ ਤੇ ਚਾਰੇ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਵਲੋਂ ਨਗਰ ਕੌਂਸਲ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ | ਇਸ ਸੰਬੰਧੀ ਮੁਬਾਰਿਕਪੁਰ ਵਾਸੀ ਕਰਮਜੀਤ ਸਿੰਘ ਨੇ ਕਾਰਜਕਾਰੀ ਅਧਿਕਾਰੀ ਨਗਰ ਕੌਂਸਲ ਡੇਰਾਬੱਸੀ ਨੂੰ ਦਿੱਤੇ ਪੱਤਰ 'ਚ ਕਿਹਾ ਹੈ ਕਿ ਖ਼ਾਸ ਕਰਕੇ ਗਰਮੀ ਦੇ ਮੌਸਮ 'ਚ ਗਾਵਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪੱਤਰ ਵਿਚ ਅਪੀਲ ਕੀਤੀ ਗਈ ਹੈ ਕਿ ਇਲਾਕੇ ਦੇ ਪ੍ਰਮੁੱਖ ਸਥਾਨਾਂ 'ਤੇ ਗਾਵਾਂ ਲਈ ਪਾਣੀ ਦੀਆਂ ਟੈਂਕੀਆਂ, ਭਾਂਡੇ ਤੇ ਚਾਰੇ ਦਾ ਪ੍ਰਬੰਧ ਕੀਤਾ ਜਾਵੇ | ਇਸ ਦੇ ਨਾਲ ਹੀ ਗਲੀਆਂ ਅਤੇ ਸੜਕਾਂ 'ਤੇ ਕੂੜਾ ਸੁੱਟਣ ਦੀ ਸਮੱਸਿਆ 'ਤੇ ਵੀ ਚਿੰਤਾ ਜਤਾਈ ਗਈ ਹੈ | ਉਨ੍ਹਾਂ ਪ੍ਰਮੁੱਖ ਥਾਵਾਂ 'ਤੇ ਢੁਕਵੇਂ ਡਸਟਬਿਨ ਲਗਾਉਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਭੁੱਖੇ ਭਾਣੇ ਬੇਸਹਾਰਾ ਪਸ਼ੂ ਖਾਣੇ ਦੀ ਭਾਲ ਵਿਚ ਭਟਕਦੇ ਰਹਿੰਦੇ ਹਨ ਅਤੇ ਉਹ ਆਪਣੀ ਭੁੱਖ ਮਿਟਾਉਣ ਲਈ ਕਦੇ ਕੂੜੇ ਦੇ ਢੇਰ 'ਚ ਮੂੰਹ ਮਾਰਦੇ ਨਜ਼ਰ ਆਉਂਦੇ ਹਨ, ਕਦੇ ਦੁਕਾਨਾਂ ਦੇ ਬਾਹਰ ਪਏ ਸਾਮਾਨ ਨੂੰ ਖਾਣ ਲੱਗ ਜਾਂਦੇ ਹਨ | ਸੜਕਾਂ 'ਤੇ ਘੁੰਮਦੇ ਇਹ ਪਸ਼ੂ ਹਾਦਸਿਆਂ ਦਾ ਕਾਰਨ ਬਣਦੇ ਹਨ | ਅਜਿਹੇ 'ਚ ਇਨ੍ਹਾਂ ਲਈ ਡੇਰਾਬੱਸੀ ਖੇਤਰ ਵਿਚ ਗਊਸ਼ਾਲਾ ਦੀ ਸੁਵਿਧਾ ਹੋਣੀ ਚਾਹੀਦੀ ਹੈ ਜਾਂ ਫੇਰ ਇੰਨ੍ਹਾ ਪਸ਼ੂਆ ਨੂੰ ਗਊਸ਼ਾਲਾ ਵਿਚ ਪਹੁੰਚਾਇਆ ਜਾਵੇ | ਲੋਕਾਂ ਨੇ ਉਮੀਦ ਜਤਾਈ ਹੈ ਕਿ ਨਗਰ ਕੌਂਸਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦੀ ਲੋੜੀਂਦੀ