04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਖੇਤਰ ਕੋਈ ਵੀ ਹੋਵੇ, ਜਨੂੰਨ ਤੇ ਸ਼ਿੱਦਤ ਨਾਲ ਹੀ ਅੱਗੇ ਵਧਿਆ ਜਾ ਸਕਦੈ-ਸੀਮਾ ਠਾਕੁਰ <br/>

Ad Position 21
No active advertisement
ਅਜੀਤ ਡੈਸਕ 11-05-2026
ਚੰਡੀਗੜ੍ਹ, 10 ਮਈ (ਅਜਾਇਬ ਸਿੰਘ ਔਜਲਾ)- ''ਖੇਤਰ ਕੋਈ ਵੀ ਹੋਵੇ ਜਨੰੂਨ ਤੇ ਸ਼ਿੱਦਤ ਨਾਲ ਹੀ ਅੱਗੇ ਵਧਿਆ ਜਾ ਸਕਦਾ ਇਹ ਅਜੋਕੇ ਸਮਾਜ 'ਚ ਵਿਚਰਦੀ ਸੱਚਾਈ ਵੀ ਹੈ....'', ਇਹ ਗੱਲ ਅੱਜ ਇੱਥੇ ਬਹੁਪੱਖੀ ਫ਼ਨਕਾਰਾਂ ਸੀਮਾ ਠਾਕੁਰ ਵਲੋਂ ਸਾਂਝੀ ਕੀਤੀ ਗਈ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਜੋਕੀ ਪੀੜ੍ਹੀ ਜਿੱਥੇ ਫੈਸ਼ਨ ਪ੍ਰਤੀ ਕਰੇਜ਼ੀ ਹੈ ਉੱਥੇ ਮਾਡਲਿੰਗ ਖੇਤਰ ਅਪਣਾਉਣ 'ਚ ਵੀ ਵਧੇਰੇ ਰੁਚੀ ਰੱਖਦੀ ਹੈ | ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਿੰਡ ਸੇਰ ਜਗਾਸ ਵਿਖੇ ਪਿਤਾ ਕਲਿਆਣ
ਸਿੰਘ ਠਾਕੁਰ ਤੇ ਮਾਤਾ ਸ੍ਰੀਮਤੀ ਸੰਤੋਸ਼ ਦੇਵੀ ਦੇ ਘਰ ਜਨਮੀ ਤੇ ਪਿਛਲੇ ਲੰਬੇ ਸਮੇਂ ਤੋਂ ਚੰਡੀਗੜ੍ਹ ਸ਼ਹਿਰ 'ਚ ਵਿਚਰ ਰਹੀ ਸੀਮਾ ਠਾਕੁਰ ਨੇ ਕਿਹਾ ਕਿ ਉਹ ਹਮੇਸ਼ਾ ਆਪਣੇ ਪ੍ਰੋਗਰਾਮਾਂ ਦੇ ਜ਼ਰੀਏ ਨਾਰੀ ਸ਼ਕਤੀ ਨੂੰ ਅੱਗੇ ਵਧਾਉਣ ਦੀ ਹੀ ਭੂਮਿਕਾ ਨਿਭਾਉਂਦੀ ਰਹੀ ਹੈ | ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸੀਮਾ ਠਾਕੁਰ ਨੇ ਦੱਸਿਆ ਕਿ ਖਾਸ ਤੌਰ 'ਤੇ ਔਰਤਾਂ ਤੇ ਬੱਚਿਆਂ ਨੂੰ ਆਪਣਾ ਹੁਨਰ ਵਿਖਾਉਣ ਲਈ ਉਸ ਨੇ ਮੰਚ ਪ੍ਰਦਾਨ ਕੀਤਾ ਹੈ, ਉਹ ਇਸ ਦੇ ਜ਼ਰੀਏ ਮਈ ਮਹੀਨੇ ਵਿਚ ਹੀ ਫੈਸ਼ਨ ਤੇ ਮਾਡਲਿੰਗ ਨੂੰ ਲੈ ਕੇ ਹਰ ਵਰਗ ਵਿਚ ਵਿਚਰਦਿਆਂ ਪੇਸ਼ਕਾਰੀਆਂ ਦੇ ਨਾਲ ਉਤਸ਼ਾਹਤ ਕਰਨ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਸ ਨੇ ਸਕੂਲੀ ਤੇ ਉਚੇਰੀ ਸਿੱਖਿਆ ਦੇ ਦੌਰਾਨ ਵੀ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ 'ਚ ਉਹ ਸਰਗਰਮ ਰਹੀ ਹੈ | ਉਨ੍ਹਾਂ ਇਹ ਦੱਸਦੇ ਹੋਏ ਖੁਸ਼ੀ ਜ਼ਾਹਿਰ ਕੀਤੀ ਕਿ ਇਸ ਉਪਰੰਤ ਉਨ੍ਹਾਂ ਨੇ ਬਤੌਰ ਪ੍ਰਧਾਨ ਕਲਿਆਣ ਸੰਤੋਸ਼ ਚੈਰੀਟੇਬਲ ਸੁਸਾਇਟੀ ਚੰਡੀਗੜ੍ਹ ਰਾਹੀਂ ਵੀ ਔਰਤਾਂ ਤੇ ਬੱਚਿਆਂ ਦੀ ਬਿਹਤਰੀ ਤੇ ਉਨ੍ਹਾਂ ਦੇ ਅੰਦਰ ਛੁਪੀ ਕਲਾ ਨੂੰ ਲੋਕਾਂ ਸਾਹਮਣੇ ਲਿਆਉਣ ਦੇ ਨਿਰੰਤਰ ਉਪਰਾਲੇ ਕੀਤੇ ਗਏ ਹਨ ਜਿਸ ਦੇ ਜ਼ਰੀਏ ਨਵੀਂ ਪ੍ਰਤਿਭਾ ਨੂੰ ਇਕ ਚੰਗੀ ਪਹਿਚਾਣ ਵੀ ਮਿਲੀ ਹੈ | ਉਨ੍ਹਾਂ ਦੱਸਿਆ ਕਿ ਉਹ ਸਮਾਜ ਸੇਵੀ ਦੇ ਖੇਤਰ 'ਚ ਵੀ ਕਾਰਜਸ਼ੀਲ ਹੈ | ਸੀਮਾ ਠਾਕੁਰ ਦਾ ਇਹ ਵੀ ਮੰਨਣਾ ਹੈ ਕਿ ਜੇ ਹੌਸਲਾ ਤੇ ਲਗਨ ਮਜ਼ਬੂਤ ਹੋਵੇ ਤਾਂ ਕੋਈ ਵੀ ਮੰਜਲ ਦੂਰ ਨਹੀਂ ਰਹਿੰਦੀ | ਉਨ੍ਹਾਂ ਕਿਹਾ ਕਿ ਗੀਤ ਸੰਗੀਤ ਦੀ ਦੁਨੀਆ ਦੇ ਨਾਲ ਨਾਲ ਉਸ ਨੂੰ ਨਿ੍ਤ ਖੇਤਰ ਵਿਚ ਵਿਚਰਨਾ ਵੀ ਵਧੇਰੇ ਰਾਸ ਆਇਆ ਹੈ ਤੇ ਇਨ੍ਹਾਂ ਪੇਸ਼ਕਾਰੀਆਂ ਨਾਲ ਵੀ ਉਸ ਨੇ ਆਪਣੇ ਸਰੋਤੇ ਤੇ ਦਰਸ਼ਕਾਂ ਦੀ ਇਕ ਲੰਮੀ ਕੜੀ ਆਪਣੇ ਨਾਲ ਜੋੜੀ ਹੈ | ਇਨ੍ਹਾਂ ਖੇਤਰਾਂ ਵਿਚ ਉਸ ਨੇ ਓਮ ਪ੍ਰਕਾਸ਼ ਚੰਡੀਗੜ੍ਹ ਦੇ ਨਾਲ ਨਾਲ ਪ੍ਰੀਤੀ ਮਹਿਕ ਦੇ ਢੁਕਵੇਂ ਰੋਲ ਨੂੰ ਸਲਾਹਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਬਚਪਨ ਵਿਚ ਵਿਲੱਖਣ ਹਿੰਮਤ ਤੇ ਆਤਮ ਵਿਸ਼ਵਾਸ ਦੇ ਗੁਣ ਗ੍ਰਹਿਣ ਕਰਦਿਆਂ ਉਹ ਹਰੇਕ ਖੇਤਰ ਵਿਚ ਸਹਿਜਤਾ ਭਰੇ ਕਦਮ ਰੱਖਦੀ ਰਹੀ ਹੈ ਜੋ ਉਸ ਦੀ ਸਫਲਤਾ ਦੇ ਰਾਹ ਦਿਸੇਰਾ ਵੀ ਬਣੇ ਹਨ | ਉਨ੍ਹਾਂ ਦੱਸਿਆ ਕਿ ਮਾਡਲਿੰਗ ਤੇ ਫੈਸ਼ਨ ਸ਼ੋਆਂ ਦੇ ਖੇਤਰ 'ਚ ਵੀ ਉਸ ਨੂੰ ਮੋਹਰੀ ਬਣਨ ਦਾ ਮਾਣ ਹਾਸਲ ਹੋਇਆ ਹੈ ਜਿਸ ਨਾਲ ਉਸ ਦੇ ਆਤਮ ਵਿਸ਼ਵਾਸ ਨੂੰ ਹੋਰ ਵੀ ਬਲ ਮਿਲਿਆ ਤੇ ਇਸ ਨਾਲ ਉਸ ਦੀ ਕਲਾ ਦਾ ਚੌਗਿਰਦਾ ਹੋਰ ਵੀ ਵਧਿਆ | ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਪੜ੍ਹਾਈ ਲਿਖਾਈ ਦੇ ਨਾਲ ਨਾਲ ਆਪਣੇ ਵਿਰਸੇ ਤੇ ਸੱਭਿਆਚਾਰਕ ਗਤੀ ਵਿਧੀਆਂ ਨਾਲ ਜੁੜੇ ਰਹਿਣਾ ਅਜੌਕੇ ਸਮੇਂ ਦੀ ਵਧੇਰੇ ਲੋੜ ਵੀ ਹੈ ਤਾਂ ਜੋ ਸਾਡੀ ਨਵੀਂ ਪੀੜੀ ਆਪਣੇ ਅਮੀਰ ਵਿਰਸੇ ਪ੍ਰਤੀ ਜਾਣੂੰ ਹੁੰਦੀ ਰਹੇ ਤੇ ਉਹ ਆਪਣੀਆਂ ਜੜ੍ਹਾਂ ਨਾਲ ਜੁੜੀ ਵੀ ਰਹੇ |

Ad Position 22
No active advertisement
ਪਿਛਲੀ ਖ਼ਬਰ ਚੋਰੀਸ਼ੁਦਾ ਈ-ਰਿਕਸ਼ਾ ਅਤੇ ਐਕਟਿਵਾ ਸਮੇਤ ਤਿੰਨ ਮੁਲਜ਼ਮ ਕਾਬੂ ਅਗਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 110ਵਾਂ ਦਿਨ ਪੰਜਾਬ ਪੁਲਿਸ ਵਲੋਂ 537 ਥਾਵਾਂ 'ਤੇ ਛਾਪੇਮਾਰੀ, 248 ਗਿ੍ਫ਼ਤਾਰ
Ad Position 24