04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਡੇਰਾਬੱਸੀ ਦੇ ਵਾਰਡ ਨੰਬਰ 3 ਤੋਂ ਸੁਨੀਤਾ ਰਾਣੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਮੈਦਾਨ 'ਚ <br/>

Ad Position 21
No active advertisement
ਅਜੀਤ ਡੈਸਕ 11-05-2026
ਵਾਰਡ ਵਾਸੀਆਂ ਦੀਆਂ
ਸਮੱਸਿਆਵਾਂ ਕਰਵਾ ਰਹੇ ਹੱਲ
ਡੇਰਾਬੱਸੀ, 10 ਮਈ (ਗੁਰਮੀਤ ਸਿੰਘ)-ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਡੇਰਾਬੱਸੀ ਦੀ ਸਿਆਸਤ ਭਖਦੀ ਜਾ ਰਹੀ ਹੈ | ਇਕ ਪਾਸੇ ਜਿਥੇ ਰਾਜਨੀਤਿਕ ਪਾਰਟੀਆਂ ਵਲੋਂ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਉਥੇ ਹੀ ਸੰਭਾਵੀ ਉਮੀਦਵਾਰ ਵੀ ਲੋਕਾਂ ਦਰਮਿਆਨ ਆਪਣੀ ਪਹੁੰਚ ਮਜ਼ਬੂਤ ਕਰਨ 'ਚ ਜੁਟੇ ਹੋਏ ਹਨ | ਇਸੇ ਲੜੀ ਹੇਠ ਵਾਰਡ ਨੰ. 3 ਤੋਂ ਵਿਸ਼ੂ ਸ਼ਰਮਾ ਦੀ ਮਾਂ ਸੁਨੀਤਾ ਰਾਣੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਰੇ ਹੋਏ ਹਨ | ਸੁਨੀਤਾ ਰਾਣੀ ਆਪਣੇ ਪੁੱਤਰ ਵਿਸ਼ੁ ਸ਼ਰਮਾ ਨਾਲ ਵਾਰਡ ਵਾਸੀਆਂ ਨਾਲ ਲਗਾਤਾਰ ਮੁਲਾਕਾਤਾਂ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਹੱਲ ਕਰਵਾਉਣ ਲਈ ਯਤਨ ਕਰ ਰਹੇ ਹਨ ਜਿਸ ਦੌਰਾਨ ਵਾਰਡ ਦੇ ਲੋਕਾਂ ਨੇ ਸੜਕਾਂ ਦੀ ਖਸਤਾ ਹਾਲਤ, ਸਫ਼ਾਈ ਪ੍ਰਬੰਧ, ਸਟਰੀਟ ਲਾਈਟਾਂ ਦੀ ਕਮੀ ਤੇ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਵਰਗੇ ਮਸਲੇ ਉਨ੍ਹਾਂ ਅੱਗੇ ਰੱਖੇ |
ਵਿਸ਼ੂ ਸ਼ਰਮਾ ਨੇ ਕਿਹਾ ਕਿ ਜੇ ਲੋਕਾਂ ਨੇ ਉਨ੍ਹਾਂ ਨੂੰ ਸਹਿਯੋਗ ਦਿੱਤਾ ਤਾਂ ਵਾਰਡ ਦੀਆਂ ਸਾਰੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਲੋਕ ਭਲਾਈ ਤੇ ਵਿਕਾਸ ਨੂੰ ਲੈ ਕੇ ਚੋਣ ਮੈਦਾਨ ਵਿਚ ਉਤਰੀ ਹੈ ਤੇ ਵਾਰਡ ਨੰ. 3 ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ | ਸੁਨੀਤਾ ਰਾਣੀ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਲਈ ਵਚਨਬੱਧ ਹੈ | ਉਨ੍ਹਾ ਕਿਹਾ ਕਿ ਉਨ੍ਹਾਂ ਦੇ ਨਾਅਰੇ ਵਿਚ 'ਤੁਹਾਡਾ ਵਾਰਡ, ਸਾਡੀ ਜਿੰਮੇਦਾਰੀ' ਸਾਫ਼ ਨੀਅਤ, ਪੱਕਾ ਕੰਮ, ਪੂਰਾ ਵਿਸ਼ਵਾਸ, ਵਾਰਡ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਰਾਜ 'ਚ ਪਿੱਛੇ ਰਿਹਾ ਡੇਰਾਬੱਸੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਵਿਕਾਸ ਦੀ ਬੁਲੰਦੀਆਂ ਛੂਹ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰਡ ਵਿਚ ਮੁਬਾਰਿਕਪੁਰ ਤੇ ਮੀਰਪੁਰ ਦੀ ਜ਼ਿਆਦਾ ਵੋਟਾਂ ਹਨ |

Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ ਨਗਰ ਨਿਗਮ ਚੋਣਾਂ 2026 : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 53 ਫ਼ੀਸਦੀ ਵੋਟਾਂ ਪਈਆਂ <br/> ਅਗਲੀ ਖ਼ਬਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੀ ਜਨਰਲ ਕਮੇਟੀ ਦੀ ਸਾਲਾਨਾ ਇਕੱਤਰਤਾ ਸਿੱਖ ਰੈਜ਼ੀਮੈਂਟ ਦੇ ਜਵਾਨਾਂ ਦੀ ਘਾਟ ਸੰਬੰਧੀ...
Ad Position 24