05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬੰਦ ਘਰ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ <br/>

Ad Position 21
No active advertisement
ਅਜੀਤ ਡੈਸਕ 11-05-2026
ਜ਼ੀਰਕਪੁਰ, 10 ਮਈ (ਮਨਿੰਦਰ ਸਿੰਘ)- ਸਨਿੱਚਰਵਾਰ ਨੂੰ ਸ਼ਿਵਾਲਿਕ ਵਿਹਾਰ ਕਾਲੋਨੀ ਦੇ ਇਕ ਬੰਦ ਘਰ 'ਚ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਘਰ 'ਚ ਪਿਆ ਲੱਖਾਂ ਰੁਪਏ ਦਾ ਸਾਮਾਨ, ਨਕਦੀ ਤੇ ਸੋਨੇ ਦੇ ਗਹਿਣੇ ਜਲ ਕੇ ਰਾਖ ਹੋ ਗਏ | ਘਰ ਦੇ ਮਾਲਕ ਜਤਿਨ ਮਲਹੋਤਰਾ ਨੇ ਦੱਸਿਆ ਕਿ ਉਹ ਰੀਅਲ ਅਸਟੇਟ ਦਾ ਕਾਰੋਬਾਰ ਕਰਦਾ ਹੈ | ਸ਼ਨਿੱਚਰਵਾਰ ਨੂੰ ਉਹ ਤੇ ਉਸ ਦੀ ਪਤਨੀ ਸਵੇਰੇ ਘਰ ਨੂੰ ਤਾਲਾ ਲਗਾ ਕੇ ਆਪਣੇ-ਆਪਣੇ ਕੰਮ 'ਤੇ ਚਲੇ ਗਏ ਸੀ ਤੇ ਦੁਪਹਿਰ ਕਰੀਬ 12 ਵਜੇ ਗੁਆਂਢੀਆਂ ਨੇ ਘਰ ਦੀਆਂ ਖਿੜਕੀਆਂ 'ਚੋਂ ਕਾਲਾ ਧੂੰਆਂ ਨਿਕਲਦਾ ਦੇਖਿਆ | ਕੁਝ ਹੀ ਸਮੇਂ 'ਚ ਅੱਗ ਦੀਆਂ ਉੱਚੀਆਂ ਲਪਟਾਂ ਨਜ਼ਰ ਆਉਣ ਲੱਗ ਪਈਆਂ ਜਿਸ ਤੋਂ ਬਾਅਦ ਗੁਆਂਢੀਆਂ ਨੇ ਤੁਰੰਤ ਉਸ ਨੂੰ ਤੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ | ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਤੇ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਫਾਇਰ ਅਧਿਕਾਰੀਆਂ ਅਨੁਸਾਰ ਘਰ 'ਚ ਲੱਗੀਆਂ ਪੀ.ਵੀ.ਸੀ. ਸ਼ੀਟਾਂ ਤੇ ਪੈਨਲਿੰਗ ਕਾਰਨ ਅੱਗ ਨੇ ਬਹੁਤ ਤੇਜ਼ੀ ਨਾਲ ਪੂਰੇ ਘਰ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ ਪਰ ਗਲੀ ਤੰਗ ਹੋਣ ਦੇ ਬਾਵਜੂਦ ਫਾਇਰ ਕਰਮਚਾਰੀਆਂ ਨੇ ਅੱਗ ਨੂੰ ਨੇੜਲੇ ਘਰਾਂ ਤੱਕ ਫੈਲਣ ਤੋਂ ਰੋਕ ਲਿਆ | ਪੀੜਤ ਜਤਿਨ ਮਲਹੋਤਰਾ ਨੇ ਦੱਸਿਆ ਕਿ ਅੱਗ ਕਾਰਨ ਘਰ 'ਚ ਰੱਖੀ ਲਗਭਗ 3.5 ਲੱਖ ਰੁਪਏ ਦੀ ਨਕਦੀ ਅਤੇ 3 ਤੋਂ 4 ਤੋਲੇ ਸੋਨੇ ਦੇ ਗਹਿਣੇ ਸੜ ਕੇ ਸੁਆਹ ਹੋ ਗਏ | ਇਸ ਤੋਂ ਇਲਾਵਾ ਫਰਿੱਜ, ਏ. ਸੀ., ਵਾਸ਼ਿੰਗ ਮਸ਼ੀਨ, ਫਰਨੀਚਰ ਤੇ ਕੱਪੜੇ ਵੀ ਜਲ ਕੇ ਸੁਆਹ ਹੋ ਗਏ | ਉਸ ਨੇ ਭਰੇ ਮਨ ਨਾਲ ਕਿਹਾ ਕਿ ਸਾਲਾਂ ਦੀ ਮਿਹਨਤ ਦੀ ਕਮਾਈ ਕੁਝ ਮਿੰਟਾਂ 'ਚ ਹੀ ਖ਼ਤਮ ਹੋ ਗਈ | ਫਾਇਰ ਬਿ੍ਗੇਡ ਦੇ ਅਧਿਕਾਰੀਆਂ ਨੇ ਸ਼ੁਰੂਆਤੀ ਜਾਂਚ ਦੌਰਾਨ ਅੱਗ ਲੱਗਣ ਦਾ ਕਾਰਨ

Ad Position 22
No active advertisement
ਪਿਛਲੀ ਖ਼ਬਰ ਗੁਰਦਰਸ਼ਨ ਸਿੰਘ ਸੈਣੀ ਵਲੋਂ ਕੌਂਸਲ ਚੋਣਾਂ ਬਾਬਤ ਜ਼ੀਰਕਪੁਰ ਵਾਸੀਆਂ ਤੋਂ ਸਹਿਯੋਗ ਦੀ ਮੰਗ <br/> ਅਗਲੀ ਖ਼ਬਰ ਕੱਢੇ ਗਏ ਮੁਲਾਜ਼ਮਾਂ ਦੀ ਬਹਾਲੀ ਲਈ 22 ਮਈ ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ-ਮਨਪ੍ਰੀਤ ਸਿੰਘ <br/>
Ad Position 24