13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਵਿਸ਼ਵ ਆਰਥਿਕ ਸੰਕਟ ਦੇ ਦੌਰ 'ਚ Tਵੋਕਲ ਫੋਰ ਲੋਕਲU ਸਮੇਂ ਦੀ ਸਭ ਤੋਂ ਵੱਡੀ ਲੋੜ-ਬੀਬੀ ਅਮਨਜੋਤ ਕੌਰ ਰਾਮੂਵਾਲੀਆ <br/>

Ad Position 21
No active advertisement
ਅਜੀਤ ਡੈਸਕ 13-05-2026
ਚੰਡੀਗੜ੍ਹ, 12 ਮਈ (ਸੰਦੀਪ ਕੁਮਾਰ ਮਾਹਨਾ) -ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਅਤੇ ਯੁੱਧ ਦੇ ਹਾਲਾਤਾਂ ਕਾਰਨ ਦੁਨੀਆ ਭਰ ਦੀ ਅਰਥਵਿਵਸਥਾ ਉੱਤੇ ਗੰਭੀਰ ਪ੍ਰਭਾਵ ਪੈ ਰਹੇ ਹਨ | ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ, ਵਿਦੇਸ਼ੀ ਵਪਾਰ ਵਿਚ ਅਸਥਿਰਤਾ ਅਤੇ ਆਯਾਤ ਉੱਤੇ ਵੱਧਦੀ ਨਿਰਭਰਤਾ ਕਾਰਨ ਕਈ ਦੇਸ਼ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਹਨ | ਅਜੋਕੇ ਸਮੇਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤਾ ਗਿਆ Tਵੋਕਲ ਫੋਰ ਲੋਕਲUਦਾ ਸੰਦੇਸ਼ ਦੇਸ਼ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਅਤੇ ਆਤਮਨਿਰਭਰ ਬਣਾਉਣ ਵੱਲ ਇਕ ਮਹੱਤਵਪੂਰਨ ਅਤੇ ਦੂਰਅੰਦੇਸ਼ੀ ਭਰਿਆ ਕਦਮ ਹੈ | ਇਸ ਗੱਲ ਦਾ ਪ੍ਰਗਟਾਵਾ ਭਾਜਪਾ ਦੀ ਕੌਮੀ ਕਾਰਜਕਾਰਨੀ ਕਮੇਟੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਜਾਰੀ ਇਕ ਬਿਆਨ ਰਾਹੀਂ ਕੀਤਾ |
ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਭਾਰਤ ਨੂੰ ਮਜ਼ਬੂਤ ਬਣਾਉਣ ਲਈ ਸਥਾਨਕ ਉਤਪਾਦਾਂ, ਛੋਟੇ ਉਦਯੋਗਾਂ ਅਤੇ ਦੇਸੀ ਵਪਾਰ ਨੂੰ ਵਧਾਵਾ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਦੇਸ਼ ਵਿਦੇਸ਼ੀ ਬਾਜ਼ਾਰਾਂ ਉੱਤੇ ਨਿਰਭਰਤਾ ਘਟਾ ਸਕੇ | ਉਨ੍ਹਾਂ ਕਿਹਾ ਕਿ Tਵੋਕਲ ਫੋਰ ਲੋਕਲU ਸਿਰਫ਼ ਇਕ ਨਾਅਰਾ ਨਹੀਂ, ਸਗੋਂ ਦੇਸ਼ ਦੀ ਆਰਥਿਕ ਸੁਰੱਖਿਆ ਅਤੇ ਆਤਮ ਸਨਮਾਨ ਨਾਲ ਜੁੜਿਆ ਇਕ ਅਭਿਆਨ ਹੈ | ਜੇ ਦੇਸ਼ ਦੇ ਲੋਕ ਸਥਾਨਕ ਉਤਪਾਦਾਂ ਨੂੰ ਤਰਜੀਹ ਦੇਣਗੇ ਤਾਂ ਇਸ ਨਾਲ ਛੋਟੇ ਵਪਾਰੀਆਂ, ਕਿਸਾਨਾਂ, ਕਾਰੀਗਰਾਂ ਅਤੇ ਨੌਜਵਾਨ ਉਦਯੋਗਪਤੀਆਂ ਨੂੰ ਵੱਡਾ ਲਾਭ ਮਿਲੇਗਾ | ਇਸ ਨਾਲ ਰੋਜ਼ਗਾਰ ਦੇ ਮੌਕੇ ਵੀ ਵਧਣਗੇ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਨਵੀਂ ਮਜ਼ਬੂਤੀ ਮਿਲੇਗੀ | ਬੀਬੀ ਰਾਮੂਵਾਲੀਆ ਨੇ ਕਿਹਾ ਕਿ ਮੌਜੂਦਾ ਅੰਤਰਰਾਸ਼ਟਰੀ ਹਾਲਾਤਾਂ 'ਚ ਭਾਰਤ ਨੂੰ ਆਪਣੇ ਸਰੋਤਾਂ ਦੀ ਸੁਰੱਖਿਆ ਅਤੇ ਆਰਥਿਕ ਸੰਤੁਲਨ ਬਣਾਈ ਰੱਖਣ ਲਈ ਸੋਚ-ਵਿਚਾਰ ਨਾਲ ਕਦਮ ਚੁੱਕਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਫ਼ਜ਼ੂਲ ਖਰਚ ਅਤੇ ਬਿਨਾਂ ਲੋੜ ਦੀਆਂ ਵਿਦੇਸ਼ੀ ਚੀਜ਼ਾਂ ਦੀ ਖਰੀਦ ਘਟਾਉਣ ਦੀ ਕੀਤੀ ਅਪੀਲ ਬਹੁਤ ਹੀ ਸਮੇਂ ਸਿਰ ਅਤੇ ਲਾਭਕਾਰੀ ਹੈ | ਸੋਨੇ ਅਤੇ ਹੋਰ ਬਰਾਮਦ ਵਸਤੂਆਂ ਦੀ ਬੇਲੋੜੀ ਖਰੀਦ ਨੂੰ ਘਟਾ ਕੇ ਦੇਸ਼ ਦੀ ਵਿਦੇਸ਼ੀ ਮੁਦਰਾ ਦੀ ਬਚਤ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਅੱਜ ਦੁਨੀਆ ਦੇ ਕਈ ਦੇਸ਼ ਆਪਣੀ ਅਰਥਵਿਵਸਥਾ ਅਤੇ ਸਰੋਤਾਂ ਨੂੰ ਬਚਾਉਣ ਲਈ ਸਖ਼ਤ ਨੀਤੀਆਂ ਅਪਣਾ ਰਹੇ ਹਨ | ਭਾਰਤ ਵੀ ਜੇ ਆਪਣੇ ਉਤਪਾਦਾਂ ਅਤੇ ਉਦਯੋਗਾਂ ਨੂੰ ਤਰਜੀਹ ਦੇਵੇਗਾ ਤਾਂ ਇਸ ਨਾਲ ਦੇਸ਼ ਨਾ ਸਿਰਫ਼ ਆਤਮਨਿਰਭਰ ਬਣੇਗਾ, ਸਗੋਂ ਵਿਸ਼ਵ ਪੱਧਰ 'ਤੇ ਭਾਰਤ ਦੀ ਆਰਥਿਕ ਪਹੁੰਚ ਅਤੇ ਪ੍ਰਭਾਵ ਵਿੱਚ ਵੀ ਵਾਧਾ ਹੋਵੇਗਾ | ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਦੇਸ਼ਵਾਸੀਆਂ ਅਤੇ ਸੰਸਥਾਵਾਂ ਨੂੰ ਜਿੱਥੇ ਸੰਭਵ ਹੋਵੇ ਘਰੋਂ ਕੰਮ ਕਰਨ, ਆਨਲਾਈਨ ਮੀਟਿੰਗਾਂ ਅਤੇ ਆਨਲਾਈਨ ਕਾਨਫਰੰਸ ਨੂੰ ਵਧਾਉਣ ਦੀ ਕੀਤੀ ਅਪੀਲ ਵੀ ਮੌਜੂਦਾ ਹਾਲਾਤਾਂ 'ਚ ਬਹੁਤ ਅਹਿਮ ਹੈ | ਇਸ ਨਾਲ ਬੇਲੋੜੇ ਸਫ਼ਰ, ਤੇਲ ਦੀ ਖਪਤ ਅਤੇ ਖਰਚ ਨੂੰ ਘਟਾਇਆ ਜਾ ਸਕਦਾ ਹੈ, ਜੋ ਦੇਸ਼ ਹਿੱਤ ਵਿਚ ਇੱਕ ਜ਼ਿੰਮੇਵਾਰ ਅਤੇ ਦੂਰਦਰਸ਼ੀ ਕਦਮ ਸਾਬਤ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਤੋਂ ਬਾਅਦ ਹੁਣ ਡੇਅਰੀ ਉਦਯੋਗ 'ਤੇ ਹੋ ਰਿਹਾ ਵਿਵਾਦ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਬੀ.ਏ/ ਬੀ.ਕਾਮ ਐਲ.ਐਲ.ਬੀ 5 ਸਾਲਾ ਪ੍ਰੀਖਿਆ ਕੋਰਸ ਦਾ ਨਤੀਜਾ ਐਲਾਨਿਆ
Ad Position 24