13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਡਾ. ਸੁਰਜੀਤ ਪਾਤਰ ਦੀ ਦੂਜੀ ਬਰਸੀ 'ਤੇ ਕਰਵਾਇਆ ਯਾਦਗਾਰੀ ਸਮਾਰੋਹ <br/>

Ad Position 21
No active advertisement
ਅਜੀਤ ਡੈਸਕ 13-05-2026
ਚੰਡੀਗੜ੍ਹ, 12 ਮਈ (ਅਜਾਇਬ ਸਿੰਘ ਔਜਲਾ) - ਸਥਾਨਕ ਪੰਜਾਬ ਕਲਾ ਭਵਨ ਵਿਖੇ ਅੱਜ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਲੋਂ ਯੁੱਗ ਸ਼ਾਇਰ ਪਦਮਸ੍ਰੀ ਮਰਹੂਮ ਸੁਰਜੀਤ ਪਾਤਰ ਦੀ ਦੂਸਰੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਇਕ ਸਮਾਗਮ ਉਲੀਕਿਆ ਗਿਆ, ਜਿਸ ਵਿਚ ਸਾਬਕਾ ਡੀਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਡਾ. ਯੋਜਨਾ ਰਾਵਤ ਵੱਲੋਂ ਉਨ੍ਹਾਂ ਨਾਲ ਬਿਤਾਏ ਪਲ ਤੇ ਉਨ੍ਹਾਂ ਦੀਆਂ ਵਿਲੱਖਣ ਗੱਲਾਂ ਨੂੰ ਸਾਂਝਾ ਕੀਤਾ | ਉਲੇਖਣੀ ਹੈ ਕਿ ਡਾ. ਯੋਜਨਾ ਰਾਵਤ ਡਾ. ਸੁਰਜੀਤ ਪਾਤਰ ਦੀ ਕਵਿਤਾ ਦਾ ਹਿੰਦੀ ਅਨੁਵਾਦ ਦਾ ਕਾਰਜ ਨੇਪਰੇ ਚਾੜਿ੍ਹਆ ਸੀ | ਸਮਾਰੋਹ ਦੇ ਸ਼ੁਰੂ 'ਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਨਿੱਜੀ ਤੌਰ 'ਤੇ ਡਾ. ਪਾਤਰ ਨਾਲ ਮੇਰੀ ਸਾਂਝ 42 ਸਾਲ ਪੁਰਾਣੀ ਹੈ ਤੇ ਉਹ ਮੇਰੇ ਪਿਤਾ ਸਮਾਨ ਸਨ , ਮੈਂ ਉਨ੍ਹਾਂ ਤੋਂ ਬਹੁਤ ਕੁੱਝ ਸਿੱਖਿਆ | ਉਨ੍ਹਾਂ ਕਿਹਾ ਕਿ ਡਾ. ਪਾਤਰ ਦਾ ਅÏਰਾਂ ਬਹੁਤ ਵੱਡਾ ਸੀ | ਸਵਰਨਜੀਤ ਸਵੀ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਸਮੇਂ ਦੀ ਨਬਜ਼ ਪਛਾਣਦੇ ਸਨ,ਹਰ ਸਮੇਂ ਨੂੰ ਉਨ੍ਹਾਂ ਲਿਖਿਆ | ਉਨ੍ਹਾਂ ਕਲਾ ਪਰਿਸ਼ਦ ਦੀਆਂ ਭਵਿੱਖੀ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ | ਉਨ੍ਹਾਂ ਡਾ. ਪਾਤਰ ਬਾਰੇ ਇਕ ਕਾਵਿ-ਚਿਤਰ ਪੜਿ੍ਹਆ |ਇਸ ਉਪਰੰਤ ਪ੍ਰੋ. ਯੋਜਨਾ ਰਾਵਤ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਸੀਂ ਕਾਲਜ ਸਮੇਂ ਤੋਂ ਹੀ ਡਾ. ਪਾਤਰ ਨੂੰ ਪੜ੍ਹਦੇ ਆਏ ਹਾਂ | ਉਨ੍ਹਾਂ ਨੇ ਪਹਿਲੀ ਵਾਰ ਫਰੈਂਕਫਰਟ ਵਿਸ਼ਵ ਪੁਸਤਕ ਮੇਲੇ ਵਿਚ ਮਿਲਣ ਬਾਰੇ, ਉਨ੍ਹਾਂ ਦੇ ਸੁਭਾਅ ਬਾਰੇ ਵਿਸਥਾਰ ਨਾਲ ਸਰੋਤਿਆਂ ਨਾਲ ਆਪਣੇ ਸ਼ਬਦਾਂ ਦੀ ਸਾਂਝ ਪਾਈ | ਉਨ੍ਹਾਂ ਕਿਹਾ ਕਿ ਮੈਨੰੂ ਡਾ. ਪਾਤਰ ਵਲੋਂ ਰਚਨਾਵਾਂ ਨੂੰ ਤਰਨੱਮ 'ਚ ਪੇਸ਼ ਕਰਨਾ ਵੀ ਬਹੁਤ ਪਸੰਦ ਸੀ |
ਡਾ. ਯੋਜਨਾ ਨੇ ਕਿਹਾ ਕਿ 2023 ਵਿਚ ਮੈਂ ਉਨ੍ਹਾਂ ਨਾਲ ਗਿਲਾ ਕੀਤਾ ਕਿ ਤੁਸੀਂ ਮੈਨੂੰ ਅਨੁਵਾਦ ਕਰਨ ਲਈ ਕਵਿਤਾਵਾਂ ਨਹੀਂ ਦਿੱਤੀਆਂ ਤੇ ਫੇਰ ਉਨ੍ਹਾਂ ਨੇ ਮੈਨੂੰ ਮਾਂ ਬੋਲੀ ਨਾਲ ਸੰਬੰਧਿਤ ਕਵਿਤਾਵਾਂ ਭੇਜੀਆਂ | ਆਪਣੀ ਗੱਲ ਜਾਰੀ ਰੱਖਦੇ ਹੋਏ ਉਨ੍ਹਾਂ ਕਿਹਾ ਕਿ ਡਾ. ਪਾਤਰ ਨਾਲ ਭਾਸ਼ਾ ਦੇ ਮਾਮਲੇ ਵਿਚ ਸਹਿਮਤੀ ਬਣਾਉਣੀ ਅÏਖੀ ਸੀ, ਉਨ੍ਹਾਂ ਨੂੰ ਆਪਣੀ ਬੋਲੀ ਦੇ ਸ਼ਬਦਾਂ ਨਾਲ ਮੋਹ ਸੀ | ਉਨ੍ਹਾਂ ਅੰਦਰ ਇਕ ਚੁੱਪ ਖਟਕਦੀ ਸੀ | ਇਸ ਮੌਕੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਚੇਅਰਮੈਨ ਅਸ਼ਵਨੀ ਚੈਟਲੈ ਨੇ ਕਿਹਾ ਕਿ ਡਾ. ਪਾਤਰ ਸ਼ਬਦਾਂ ਦਾ ਜਾਦੂਗਰ ਹੀ ਨਹੀਂ ਸੀ ਸਗੋਂ ਰਿਸ਼ਤਿਆਂ ਦਾ ਵੀ ਜਾਦੂਗਰ ਸੀ | ਅਸ਼ਵਨੀ ਚੈਟਲੇ ਨੇ ਡਾ. ਸੁਰਜੀਤ ਪਾਤਰ ਨਾਲ ਆਪਣੀ ਸਾਂਝ ਅਤੇ ਉਨ੍ਹਾਂ ਦੀਆਂ ਨਜ਼ਮਾਂ ਸੁਣਾ ਕੇ ਮਾਹੌਲ ਨੂੰ ਹੋਰ ਵੀ ਭਾਵੁਕਤਾ ਵਿਚ ਰੰਗ ਛੱਡਿਆ | ਉੱਘੇ ਚਿੰਤਕ ਅਮਰਜੀਤ ਗਰੇਵਾਲ ਨੇ ਕਿਹਾ ਡਾ. ਪਾਤਰ ਅਜ਼ੀਜ਼ ਦੋਸਤ ਸੀ ਤੇ ਉਨ੍ਹਾਂ ਨੇ ਪਾਤਰ ਦੀਆਂ ਭੂਤਵਾੜੇ ਨਾਲ ਸੰਬੰਧਿਤ ਗੱਲਾਂ ਵੀ ਕੀਤੀਆਂ | ਡਾ. ਯੋਗਰਾਜ ਅੰਗਰੀਸ਼ ਨੇ ਸੰਚਾਲਨ ਕਰਦੇ ਹੋਏ ਡਾ. ਸੁਰਜੀਤ ਪਾਤਰ ਦੀ ਕਵਿਤਾ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਕਵਿਤਾ ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਵਿਚ ਅਨੁਵਾਦ ਹੁੰਦੀ, ਤਾਂ ਉਨ੍ਹਾਂ ਦੀ ਮਹਿਮਾ ਹੋਰ ਵੀ ਵੱਡੀ ਹੁੰਦੀ | ਇਸ ਸਮਾਗਮ ਵਿਚ ਸ਼੍ਰੋਮਣੀ ਬਾਲ ਸਾਹਿਤਕਾਰ ਪ੍ਰੋ. ਮਨਮੋਹਨ ਸਿੰਘ ਦਾਊ, ਡਾ.ਨਿਰਮਲ ਜੌੜਾ, ਰਾਜਵਿੰਦਰ ਸਮਰਾਲਾ, ਵਰਿੰਦਰ ਸਿੰਘ, ਭੁਪਿੰਦਰ ਮਲਿਕ, ਪ੍ਰੀਤਮ ਰੁਪਾਲ, ਜਸ਼ਨਪ੍ਰੀਤ, ਸਰਦਾਰਾ ਸਿੰਘ ਚੀਮਾ, ਹਰਜਾਪ ਸਿੰਘ ਅÏਜਲਾ, ਡਾ. ਅਵਤਾਰ ਸਿੰਘ ਪਤੰਗ , ਜਗਦੀਪ ਸਿੱਧੂ, ਵਿਜੈ ਕਪੂਰ, ਪਾਲ ਅਜਨਬੀ, ਸੁਰਿੰਦਰ ਸ਼ਰਮਾ, ਚਰਨਪ੍ਰੀਤ ਕੌਰ ਬਾਠ, ਐਮ. ਮੂਝੈਲ, ਚੱਠਾ ਆਦਿ ਨੇ ਵੀ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਸੱਟੇਬਾਜ਼ਾਂ ਖ਼ਿਲਾਫ਼ ਪੁਲਿਸ ਦੀ ਲਗਾਤਾਰ ਕਾਰਵਾਈ ਦੋ ਮਾਮਲਿਆਂ 'ਚ 8 ਵਿਅਕਤੀ ਕਾਬੂ, ਨਕਦੀ ਤੇ ਤਾਸ਼ ਬਰਾ... ਅਗਲੀ ਖ਼ਬਰ ਹਿਮਾਲਿਆ ਬੇਬੀ ਕੇਅਰ ਨੇ ਬੱਚੇ ਦੇ ਪਹਿਲੇ ਅਨੁਭਵਾਂ ਰਾਹੀਂ ਦਰਸਾਉਂਦੀ ਦਿਲ ਨੂੰ ਛੂਹਣ ਵਾਲੀ ਮਦਰਜ਼ ਡੇਅ 'ਤੇ ਡੀ.ਵੀ.ਸੀ...
Ad Position 24