ਕੁਰਾਲੀ, 13 ਮਈ (ਹਰਪ੍ਰੀਤ ਸਿੰਘ)- ਸ੍ਰੀ ਖਾਟੂ ਸ਼ਾਮ ਭਗਤਾਂ ਵਲੋਂ ਸਥਾਨਕ ਡਵਾਈਨ ਪੈਲੇਸ ਵਿਖੇ 16 ਮਈ ਨੂੰ ਕਰਵਾਈ ਜਾ ਰਹੀ ਸ੍ਰੀ ਖਾਟੂ ਸ਼ਾਮ ਸੰਧਿਆ ਦਾ ਪੋਸਟਰ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਪਡਿਆਲਾ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਖਾਟੂ ਸ਼ਾਮ ਸੰਧਿਆ ਦਾ ਆਗਾਜ਼ ਸ਼ਾਮ ਦੇ 7.30 ਵਜੇ ਅਖੰਡ ਜੋਤੀ ਪ੍ਰਗਟ ਕਰਕੇ ਕੀਤਾ ਜਾਵੇਗਾ | ਇਸ ਤੋਂ ਬਾਅਦ ਸ੍ਰੀ ਖਾਟੂ ਸ਼ਾਮ ਲਈ ਤਿਆਰ ਕੀਤੇ 36 ਭੋਜ ਦਾ ਪ੍ਰਸ਼ਾਦ ਲਗਾਇਆ ਜਾਵੇਗਾ | ਇਸ ਸੰਧਿਆ 'ਚ ਭਜਨ ਸਮਰਾਟ ਸੰਜੇ ਮਿੱਤਲ ਤੇ ਯਦੂਵੰਸ਼ੀ ਬਰਦਰਜ਼ ਸ਼ਰਧਾਲੂਆਂ ਨੂੰ ਭਜਨਾਂ ਦੁਆਰਾ ਨਿਹਾਲ ਕਰਨਗੇ | ਇਸ ਮੌਕੇ ਰਣਜੀਤ ਸਿੰਘ ਕਾਕਾ ਮਾਰਸ਼ਲ, ਰਾਜਨ ਗੁਪਤਾ, ਲਵਿਸ਼, ਅਨੁਜ ਗੁਪਤਾ, ਅਨਿਲ ਵਿਨਾਇਕ, ਵਿਕਰਮ ਕਥੂਰੀਆ, ਮੁਕੇਸ਼ ਰਾਣਾ ਤੇ ਪਿ੍ੰਸ ਸ਼ਰਮਾ ਆਦਿ ਹਾਜ਼ਰ ਸਨ |