28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਐਕਟਿਵਾ ਸਵਾਰ ਨੌਜਵਾਨਾਂ ਨੇ ਫਾਸਟ ਫੂਡ ਦੀ ਦੁਕਾਨ 'ਤੇ ਕੀਤਾ ਇੱਟਾਂ ਨਾਲ ਹਮਲਾ

Ad Position 21
No active advertisement
ਅਜੀਤ ਡੈਸਕ 14-05-2026
ਜ਼ੀਰਕਪੁਰ, 13 ਮਈ (ਮਨਿੰਦਰ ਸਿੰਘ)- ਬੀਤੀ ਦੇਰ ਰਾਤ ਬਲਟਾਣਾ ਫਰਨੀਚਰ ਮਾਰਕੀਟ ਦੇ ਨੇੜੇ ਸੜਕ ਕਿਨਾਰੇ ਬਣੀ ਇਕ ਫਾਸਟ ਫੂਡ ਦੀ ਦੁਕਾਨ 'ਤੇ ਐਕਟਿਵਾ ਸਵਾਰ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਟਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਦੁਕਾਨ ਦੇ ਦੋ ਗਲਾਸ ਟੁੱਟ ਗਏ ਤੇ ਹੋਰ ਚੀਜ਼ਾਂ ਵੀ ਨੁਕਸਾਨੀਆਂ ਗਈਆਂ | ਪੀੜਤ ਦੁਕਾਨਦਾਰ ਸੂਰਜ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੀ ਬਲਟਾਣਾ ਫਰਨੀਚਰ ਮਾਰਕੀਟ ਵਿਖੇ ਸਤਿਗੁਰੂ ਦਸਤਾਵੇਜ਼ ਕੇਂਦਰ ਦੇ ਸਾਹਮਣੇ ਫਾਸਟ ਫੂਡ ਦੀ ਦੁਕਾਨ ਹੈ, ਜਿਥੇ ਦੇਰ ਰਾਤ ਅਚਾਨਕ ਐਕਟਿਵਾ ਸਵਾਰ ਤਿੰਨ ਤੋਂ ਚਾਰ ਨੌਜਵਾਨ ਉਸ ਦੀ ਦੁਕਾਨ ਦੇ ਬਾਹਰ ਆਏ ਤੇ ਬਿਨਾਂ ਕਿਸੇ ਗੱਲ ਦੁਕਾਨ 'ਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ | ਹਮਲੇ ਵਿਚ ਦੁਕਾਨ ਦੇ ਦੋ ਗਲਾਸ ਚਕਨਾਚੂਰ ਹੋ ਗਏ ਜਦਕਿ ਹੋਰ ਚੀਜ਼ਾਂ ਵੀ ਨੁਕਸਾਨੀਆਂ ਗਈਆਂ | ਸੂਰਜ ਨੇ ਦੱਸਿਆ ਕਿ ਦਸੰਬਰ ਮਹੀਨੇ 'ਚ ਵੀ ਇਸੇ ਗਰੋਹ ਨੇ ਉਸ 'ਤੇ ਹਮਲਾ ਕੀਤਾ ਸੀ | ਉਸ ਸਮੇਂ ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਬਲਟਾਣਾ ਪੁਲਿਸ ਚੌਕੀ ਨੂੰ ਦਿੱਤੀ ਸੀ ਪਰ ਉਸਨੇ ਦੋਸ਼ ਲਗਾਇਆ ਹੈ ਕਿ ਇਸ ਮਾਮਲੇ 'ਚ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ | ਪੀੜਤ ਦਾ ਕਹਿਣਾ ਹੈ ਕਿ ਇਸ ਪੁਰਾਣੀ ਦੁਸ਼ਮਣੀ ਕਾਰਨ ਮੁਲਜ਼ਮ ਨੇ ਫਿਰ ਹਮਲਾ ਕਰ ਦਿੱਤਾ | ਪੀੜਤ ਅਨੁਸਾਰ ਜਦੋਂ ਉਹ ਹਮਲਾਵਰਾਂ ਨੂੰ ਫੜ੍ਹਨ ਲਈ ਉਨ੍ਹਾਂ ਦੇ ਪਿੱਛੇ ਭੱਜਿਆ ਤਾਂ ਐਕਟਿਵਾ ਸਵਾਰ ਸੰਤੁਲਨ ਗੁਆਉਣ ਤੋਂ ਬਾਅਦ ਹੇਠਾਂ ਡਿੱਗ ਗਏ ਜਿਸ ਤੋਂ ਬਾਅਦ ਤਿਨੋਂ ਨੌਜਵਾਨ ਮੌਕੇ ਤੋਂ ਭੱਜ ਗਏ ਜਦਕਿ ਇਕ ਨੌਜਵਾਨ ਐਕਟਿਵਾ ਲੈ ਕੇ ਭੱਜ ਗਿਆ | ਘਟਨਾ ਤੋਂ ਤੁਰੰਤ ਬਾਅਦ ਪੀੜਤ ਨੇ ਡਾਇਲ 112 'ਤੇ ਰਿਪੋਰਟ ਕੀਤੀ, ਜਿਸ ਤੋਂ ਬਾਅਦ ਉਸ ਨੇ ਬਲਟਾਣਾ ਪੁਲਿਸ ਚੌਕੀ ਜਾ ਕੇ ਲਿਖਤੀ ਸ਼ਿਕਾਇਤ ਦਰਜ ਕਰਵਾਈ | ਉਕਤ ਮਾਮਲੇ ਦੇ ਪੜਤਾਲੀਆ ਅਫ਼ਸਰ ਏ. ਐਸ. ਆਈ. ਪਵਨ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਨੇੜੇਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮੁਬਾਰਕਪੁਰ ਦੀ ਰਾਜਿੰਦਰਾ ਕਾਲੋਨੀ 'ਚ ਦਿਨ-ਦਿਹਾੜੇ ਚੋਰੀ <br/> ਅਗਲੀ ਖ਼ਬਰ ਪਡਿਆਲਾ ਵਲੋਂ ਸ੍ਰੀ ਖਾਟੂ ਸ਼ਾਮ ਸੰਧਿਆ ਦਾ ਪੋਸਟਰ ਜਾਰੀ <br/>
Ad Position 24