28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮੁਬਾਰਕਪੁਰ ਦੀ ਰਾਜਿੰਦਰਾ ਕਾਲੋਨੀ 'ਚ ਦਿਨ-ਦਿਹਾੜੇ ਚੋਰੀ <br/>

Ad Position 21
No active advertisement
ਅਜੀਤ ਡੈਸਕ 14-05-2026
ਡੇਰਾਬੱਸੀ, 13 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਦੇ ਤਹਿਤ ਮੁਬਾਰਕਪੁਰ ਦੀ ਰਾਜਿੰਦਰਾ ਕਾਲੋਨੀ 'ਚ ਚੋਰ ਦਿਨ-ਦਿਹਾੜੇ ਇਕ ਬੰਦ ਮਕਾਨ 'ਚ ਦਾਖ਼ਲ ਹੋ ਕੇ ਉਥੋਂ ਕਰੀਬ 26 ਹਜ਼ਾਰ ਰੁ. ਦੀ ਨਕਦੀ ਸਮੇਤ ਲੱਖਾਂ ਰੁ. ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਗਏ | ਚੋਰਾਂ ਨੇ ਬੱਚਿਆਂ ਦੁਆਰਾ ਜੋੜੇ ਗਏ ਸਿੱਕਿਆਂ ਵਾਲੀ ਗੋਲਕ ਵੀ ਨਹੀਂ ਛੱਡੀ | ਸ਼ਿਕਾਇਤ ਮਿਲਣ 'ਤੇ ਮੁਬਾਰਕਪੁਰ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ | ਅਮਿਤ ਗੁਪਤਾ ਪੁੱਤਰ ਸਵ. ਸ਼ਿਆਮ ਲਾਲ ਗੁਪਤਾ ਵਾਸੀ ਮ. ਨੰ. 1472 ਰਾਜਿੰਦਰਾ ਇਨਕਲੇਵ ਮੁਬਾਰਕਪੁਰ ਨੇ ਦੱਸਿਆ ਕਿ ਚੋਰੀ ਦਾ ਪਤਾ ਉਨ੍ਹਾਂ ਨੂੰ ਸ਼ਾਮ ਦੇ 7 ਵਜੇ ਚੱਲਿਆ | ਉਹ ਕੰਮ ਤੋਂ ਘਰ ਪਰਤਿਆ ਸੀ ਜਦਕਿ ਵੱਡਾ ਭਰਾ ਨਿਤਿਨ ਡਿਊਟੀ 'ਤੇ ਸੀ | ਭਾਬੀ ਪੇਕੇ ਗਈ ਹੋਈ ਸੀ, ਜਦਕਿ ਮਾਂ ਕੁਝ ਦੂਰੀ 'ਤੇ ਸਥਿਤ ਆਪਣੀ ਕਰਿਆਨੇ ਦੀ ਦੁਕਾਨ 'ਤੇ ਸੀ | ਮਕਾਨ ਦੇ ਬਾਹਰ ਤਾਲਾ ਲੱਗਿਆ ਹੋਇਆ ਸੀ ਜਦਕਿ ਚੋਰ ਨਾਲ ਬਣ ਰਹੇ ਮਕਾਨ ਦੀ ਛੱਤ 'ਤੇ ਚੜ੍ਹ ਕੇ ਅੰਦਰ ਦਾਖ਼ਲ ਹੋਏ | ਉਨ੍ਹਾਂ ਦੋ ਕਮਰਿਆਂ ਤੇ ਸਟੋਰ 'ਚ ਸਾਰੇ ਸਾਮਾਨ ਦੀ ਤਲਾਸ਼ੀ ਲਈ | ਅਲਮਾਰੀ ਤੋੜ ਕੇ ਉਸ 'ਚ ਤਨਖਾਹ ਦੇ ਰੂਪ 'ਚ ਮਿਲੇ ਉਸ ਦੇ 22 ਹਜ਼ਾਰ ਰੁ., ਬੱਚਿਆਂ ਦੀ ਗੋਲਕ ਦੇ ਪੈਸੇ, ਇਕ ਰਸੋਈ ਗੈਸ ਸਿਲੰਡਰ ਤੇ ਕਰੀਬ 9 ਤੋਲੇ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਗਏ | ਆਸਪਾਸ ਕੋਈ ਸੀ. ਸੀ. ਟੀ. ਵੀ. ਕੈਮਰਾ ਨਾ ਹੋਣ ਕਾਰਨ ਚੋਰਾਂ ਦਾ ਪਤਾ ਲਗਾਉਣ 'ਚ ਮੁਸ਼ਕਿਲ ਆ ਰਹੀ ਹੈ | ਪੁਲਿਸ ਨੂੰ ਸੂਚਿਤ ਕਰਨ 'ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ 645 ਕਰੋੜ ਦੇ ਘੁਟਾਲੇ ਸੰਬੰਧੀ ਆਈ.ਡੀ.ਐੱਫ.ਸੀ. ਫ਼ਸਟ ਬੈਂਕ ਦੇ ਦੋ ਸਾਬਕਾ ਮੁਲਾਜ਼ਮ ਈ. ਡੀ. ਵਲੋਂ ਗਿ੍ਫ਼ਤਾਰ <br/> ਅਗਲੀ ਖ਼ਬਰ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਐਕਟਿਵਾ ਸਵਾਰ ਨੌਜਵਾਨਾਂ ਨੇ ਫਾਸਟ ਫੂਡ ਦੀ ਦੁਕਾਨ 'ਤੇ ਕੀਤਾ ਇੱਟਾਂ ਨਾਲ ਹਮਲਾ
Ad Position 24