28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

17 ਵਾਰਡਾਂ ਤੋਂ ਭਾਜਪਾ, 2 ਤੋਂ ਆਜ਼ਾਦ ਤੇ ਇਕ ਵਾਰਡ ਤੋਂ ਕਾਂਗਰਸੀ ਉਮੀਦਵਾਰ ਜੇਤੂ <br/>

Ad Position 21
No active advertisement
ਅਜੀਤ ਡੈਸਕ 14-05-2026
ਪੰਚਕੂਲਾ, 13 ਮਈ (ਕਪਿਲ)-ਪੰਚਕੂਲਾ ਨਗਰ ਨਿਗਮ ਚੋਣਾਂ ਸੰਬੰਧੀ ਸਾਰੇ 20 ਵਾਰਡਾਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ | ਇਨ੍ਹਾਂ ਚੋਣ ਨਤੀਜਿਆਂ 'ਚ ਭਾਜਪਾ ਨੇ ਵੱਡੀ ਜਿੱਤ ਦਰਜ ਕਰਦਿਆਂ 17 ਵਾਰਡਾਂ ਵਿਚ ਕਬਜ਼ਾ ਕੀਤਾ ਹੈ, ਜਦਕਿ ਇਕ ਵਾਰਡ 'ਚ ਕਾਂਗਰਸ ਅਤੇ 2 ਵਾਰਡਾਂ ਵਿਚ ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਹਾਸਿਲ ਕੀਤੀ ਹੈ | ਇਨ੍ਹਾਂ ਚੋਣਾਂ 'ਚ ਵਾਰਡ ਨੰ. 1 ਤੋਂ ਭਾਜਪਾ ਦੀ ਪਰਮਜੀਤ ਕੌਰ 2,358 ਵੋਟਾਂ ਦੇ ਅੰਤਰ ਨਾਲ ਜਿੱਤੀ | ਉਨ੍ਹਾਂ ਨੂੰ ਕੁੱਲ 3833 ਵੋਟਾਂ ਮਿਲੀਆਂ | ਇਸੇ ਤਰ੍ਹਾਂ ਵਾਰਡ ਨੰ. 2 ਤੋਂ ਭਾਜਪਾ ਦੀ ਪਰਮਜੀਤ ਕੌਰ ਨੇ 1979 ਵੋਟਾਂ ਨਾਲ ਜਿੱਤ ਦਰਜ ਕੀਤੀ | ਉਨ੍ਹਾਂ ਨੂੰ 3101 ਵੋਟਾਂ ਪ੍ਰਾਪਤ ਹੋਈਆਂ | ਵਾਰਡ ਨੰ. 3 ਤੋਂ ਭਾਜਪਾ ਦੇ ਸੁਰੇਸ਼ ਕੁਮਾਰ ਵਰਮਾ 1087 ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਨੂੰ ਕੁੱਲ 2059 ਵੋਟਾਂ ਮਿਲੀਆਂ | ਵਾਰਡ ਨੰ. 4 ਤੋਂ ਭਾਜਪਾ ਦੇ ਭਾਰਤ ਹਿਤੈਸ਼ੀ ਨੇ 2565 ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਹਾਸਿਲ ਕੀਤੀ | ਉਨ੍ਹਾਂ ਨੂੰ 3688 ਵੋਟਾਂ ਮਿਲੀਆਂ | ਵਾਰਡ ਨੰ. 5 ਤੋਂ ਭਾਜਪਾ ਦੇ ਜੈ ਕੁਮਾਰ ਕੌਸ਼ਿਕ 1810 ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਨੂੰ 3394 ਵੋਟਾਂ ਮਿਲੀਆਂ | ਵਾਰਡ ਨੰ. 6 ਤੋਂ ਭਾਜਪਾ ਦੇ ਪਾਰਥ ਗੁਪਤਾ ਨੇ 2137 ਵੋਟਾਂ ਪ੍ਰਾਪਤ ਕਰ 866 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ | ਵਾਰਡ ਨੰ. 7 ਤੋਂ ਭਾਜਪਾ ਦੇ ਜੋਤੀ ਪ੍ਰਸਾਦ ਨੇ ਸਿਰਫ਼ 79 ਵੋਟਾਂ ਦੇ ਨਜ਼ਦੀਕੀ ਮੁਕਾਬਲੇ ਵਿਚ ਜਿੱਤ ਦਰਜ ਕੀਤੀ | ਉਨ੍ਹਾਂ ਨੂੰ 1791 ਵੋਟਾਂ ਮਿਲੀਆਂ | ਵਾਰਡ ਨੰ. 8 ਤੋਂ ਭਾਜਪਾ ਦੇ ਰਾਜ ਕੁਮਾਰ ਜੈਨ 948 ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਨੂੰ ਕੁੱਲ 2038 ਵੋਟਾਂ ਮਿਲੀਆਂ | ਵਾਰਡ ਨੰ. 9 ਤੋਂ ਭਾਜਪਾ ਦੇ ਹਰਿੰਦਰ ਮਲਿਕ ਨੇ 2966 ਵੋਟਾਂ ਹਾਸਿਲ ਕਰਦਿਆਂ 1623 ਵੋਟਾਂ ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ | ਵਾਰਡ ਨੰ. 10 ਤੋਂ ਭਾਜਪਾ ਦੇ ਸ਼ੇਖਰ ਨੇ 59 ਵੋਟਾਂ ਦੇ ਕਰੀਬੀ ਅੰਤਰ ਨਾਲ ਜਿੱਤ ਹਾਸਿਲ ਕੀਤੀ | ਉਨ੍ਹਾਂ ਨੂੰ 1279 ਵੋਟਾਂ ਮਿਲੀਆਂ | ਵਾਰਡ ਨੰ. 11 ਤੋਂ ਭਾਜਪਾ ਦੀ ਅਨੁਰਾਧਾ ਪੁਰੀ 1209 ਵੋਟਾਂ ਨਾਲ ਜੇਤੂ ਰਹੀ | ਉਨ੍ਹਾਂ ਨੂੰ ਕੁੱਲ 3159 ਵੋਟਾਂ ਮਿਲੀਆਂ | ਵਾਰਡ ਨੰ. 12 ਤੋਂ ਭਾਜਪਾ ਦੇ ਰਾਕੇਸ਼ ਜਗੋਤਾ ਨੇ 2872 ਵੋਟਾਂ ਦੇ ਸਭ ਤੋਂ ਵੱਡੇ ਅੰਤਰਾਂ 'ਚੋਂ ਇਕ ਨਾਲ ਜਿੱਤ ਦਰਜ ਕੀਤੀ | ਉਨ੍ਹਾਂ ਨੂੰ 3827 ਵੋਟਾਂ ਮਿਲੀਆਂ | ਵਾਰਡ ਨੰਬਰ 13 ਤੋਂ ਭਾਜਪਾ ਦੇ ਦੀਪਕ ਗਰਗ 2267 ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਨੂੰ ਕੁੱਲ 3839 ਵੋਟਾਂ ਪ੍ਰਾਪਤ ਹੋਈਆਂ | ਵਾਰਡ ਨੰਬਰ 14 ਤੋਂ ਭਾਜਪਾ ਦੇ ਰਾਕੇਸ਼ ਗੋਇਲ ਨੇ 2502 ਵੋਟਾਂ ਨਾਲ ਜਿੱਤ ਹਾਸਿਲ ਕੀਤੀ | ਉਨ੍ਹਾਂ ਨੂੰ 3689 ਵੋਟਾਂ ਮਿਲੀਆਂ | ਵਾਰਡ ਨੰ. 15 ਤੋਂ ਭਾਜਪਾ ਦੀ ਪਿ੍ਯੰਕਾ 965 ਵੋਟਾਂ ਨਾਲ ਜੇਤੂ ਰਹੀ | ਉਨ੍ਹਾਂ ਨੂੰ ਕੁੱਲ 2346 ਵੋਟਾਂ ਮਿਲੀਆਂ | ਵਾਰਡ ਨੰ. 16 ਤੋਂ ਭਾਜਪਾ ਦੀ ਨਿਰਮਲਾ ਦੇਵੀ ਨੇ 360 ਵੋਟਾਂ ਨਾਲ ਜਿੱਤ ਦਰਜ ਕੀਤੀ | ਉਨ੍ਹਾਂ ਨੂੰ 2039 ਵੋਟਾਂ ਮਿਲੀਆਂ | ਵਾਰਡ ਨੰਬਰ 17 ਤੋਂ ਆਜ਼ਾਦ ਉਮੀਦਵਾਰ ਅਸ਼ੋਕ ਕੁਮਾਰ 754 ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਨੂੰ ਕੁੱਲ 3043 ਵੋਟਾਂ ਪ੍ਰਾਪਤ ਹੋਈਆਂ | ਵਾਰਡ ਨੰਬਰ 18 ਤੋਂ ਕਾਂਗਰਸ ਦੀ ਅਮਨਦੀਪ ਕੌਰ ਨੇ 165 ਵੋਟਾਂ ਨਾਲ ਜਿੱਤ ਦਰਜ ਕੀਤੀ | ਉਨ੍ਹਾਂ ਨੂੰ 3000 ਵੋਟਾਂ ਮਿਲੀਆਂ | ਵਾਰਡ ਨੰਬਰ 19 ਤੋਂ ਭਾਜਪਾ ਦੀ ਮਨੀਸ਼ਾ ਰਾਣੀ 1180 ਵੋਟਾਂ ਨਾਲ ਜੇਤੂ ਰਹੀ | ਉਨ੍ਹਾਂ ਨੂੰ ਕੁੱਲ 3811 ਵੋਟਾਂ ਮਿਲੀਆਂ, ਜਦਕਿ ਵਾਰਡ ਨੰ. 20 ਤੋਂ ਆਜ਼ਾਦ ਉਮੀਦਵਾਰ ਰੋਹਿਤ ਚੌਧਰੀ ਨੇ 966 ਵੋਟਾਂ ਦੇ ਅੰਤਰ ਨਾਲ 3440 ਵੋਟਾਂ ਪ੍ਰਾਪਤ ਕਰਦਿਆਂ ਜਿੱਤ ਹਾਸਿਲ ਕੀਤੀ |

ਅੱਜ ਆਏ ਪੰਚਕੂਲਾ ਨਗਰ ਨਿਗਮ ਚੋਣਾਂ ਦੇ ਨਤੀਜਿਆਂ 'ਚ ਭਾਜਪਾ ਦੇ ਮੇਅਰ ਉਮੀਦਵਾਰ ਸ਼ਿਆਮ ਲਾਲ ਬੰਸਲ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ | ਉਨ੍ਹਾਂ ਆਪਣੇ ਨਜ਼ਦੀਕੀ ਵਿਰੋਧੀ ਧਿਰ ਕਾਂਗਰਸ ਦੀ ਸੁਧਾ ਭਾਰਦਵਾਜ ਨੂੰ 36,252 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ | ਇਨ੍ਹਾਂ ਚੋਣ ਨਤੀਜਿਆਂ ਅਨੁਸਾਰ ਸ਼ਿਆਮ ਲਾਲ ਬੰਸਲ ਨੂੰ ਕੁੱਲ 68,544 ਵੋਟਾਂ ਪ੍ਰਾਪਤ ਹੋਈਆਂ ਜਦਕਿ ਕਾਂਗਰਸ ਉਮੀਦਵਾਰ ਸੁਧਾ ਭਾਰਦਵਾਜ ਨੂੰ 32,292 ਵੋਟਾਂ ਮਿਲੀਆ | ਇਸ ਜਿੱਤ ਨੂੰ ਲੈ ਕੇ ਭਾਜਪਾ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਜਸ਼ਨ


Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਜ਼ਿਲ੍ਹੇ 'ਚ ਸਥਾਨਕ ਸਰਕਾਰ ਚੋਣਾਂ ਲਈ ਪਹਿਲੇ ਦਿਨ ਦਾਖ਼ਲ ਨਹੀਂ ਹੋਈ ਕੋਈ ਨਾਮਜ਼ਦਗੀ : ਜ਼ਿਲ੍ਹਾ ਚੋਣ ਅਫ਼ਸਰ <br/>
Ad Position 24