ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ <br/>
ਅਜੀਤ ਡੈਸਕ
14-05-2026
ਜ਼ਿਲ੍ਹੇ 'ਚੋਂ ਤੀਜੇ ਸਥਾਨ 'ਤੇ ਰਹੀ ਤਰਨਪ੍ਰੀਤ ਕੌਰ ਨੇ ਆਪਣੀ ਮਰਹੂਮ ਭੈਣ ਦਾ ਸੁਪਨਾ ਕੀਤਾ ਪੂਰਾ
500 'ਚੋਂ 484 ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ਵਿਚ ਤੀਜੇ ਸਥਾਨ 'ਤੇ ਰਹੀ ਸਤਲੁਜ ਸਕੂਲ ਦੀ ਵਿਦਿਆਰਥਣ ਤਰਨਪ੍ਰੀਤ ਕੌਰ ਨੇ ਵੀ ਮੈਰਿਟ ਲਿਸਟ ਵਿਚ ਨਾਂਅ ਦਰਜ ਕਰਵਾਉਣ ਵਿਚ ਸਫ਼ਲਤਾ ਹਾਸਿਲ ਕਰਦਿਆਂ ਜ਼ਿਲ੍ਹੇ 'ਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ | ਪਿੰਡ ਭਰਤਪੁਰ ਦੇ ਕਿਸਾਨ ਸਪਿੰਦਰ ਸਿੰਘ ਅਤੇ ਭੁਪਿੰਦਰ ਕੌਰ ਦੀ ਧੀ ਤਰਨਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਵਰ੍ਹੇ ਪਹਿਲਾਂ ਉਸ ਦੀ 12ਵੀਂ 'ਚ ਪੜ੍ਹਦੀ ਭੈਣ ਦੀ ਮੌਤ ਹੋ ਗਈ ਸੀ | ਉਸ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਮੇਰੀ ਭੈਣ ਦਾ ਸੁਪਨਾ 12ਵੀਂ ਸ਼੍ਰੇਣੀ ਦੀ ਮੈਰਿਟ ਸੂਚੀ ਵਿਚ ਨਾਂਅ ਦਰਜ ਕਰਵਾਉਣ ਦਾ ਸੀ ਤੇ ਉਸ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਸਕੂਲ ਤੋਂ ਬਿਨਾਂ 8 ਘੰਟੇ ਦੇ ਕਰੀਬ ਰੋਜ਼ਾਨਾ ਪੜ੍ਹਾਈ ਕਰਦੀ ਸੀ | ਉਸ ਨੇ ਕਿਹਾ ਕਿ ਉਸ ਨੇ ਕੋਈ ਟਿਊਸ਼ਨ ਨਹੀਂ ਰੱਖੀ ਤੇ ਸਕੂਲ ਸਟਾਫ਼ ਦੀ ਹੱਲ੍ਹਾਸ਼ੇਰੀ ਸਦਕਾ ਉਹ ਅੱਜ ਸਫਲ ਰਹੀ ਹੈ | ਉਸ ਨੇ ਕਿਹਾ ਕਿ ਉਹ ਉਚੇਰੀ ਪੜ੍ਹਾਈ ਕਰਕੇ ਵਕੀਲ ਬਣਨਾ ਚਾਹੁੰਦੀ ਹੈ |
ਖਰੜ, (ਗੁਰਮੁੱਖ ਸਿੰਘ ਮਾਨ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ 12ਵੀਂ ਜਮਾਤ ਦੀ ਨਤੀਜੇ 'ਚ ਸ. ਬਲਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਜਾਤੜੀ ਦੀ ਵਿਦਿਆਰਥਣ ਸਿਮਰੀਤ ਕੌਰ ਪੁੱਤਰੀ ਕੁਲਦੀਪ ਕੌਰ ਨੇ 500 'ਚੋਂ 487 (97.40 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ਸੂਚੀ 'ਚ 14ਵਾਂ ਸਥਾਨ ਪ੍ਰਾਪਤ ਕੀਤਾ ਹੈ | ਸਕੂਲ ਕੈਂਪਸ ਵਿਖੇ ਅਧਿਆਪਕਾਂ ਦੀ ਹਾਜ਼ਰੀ 'ਚ ਸਿਮਰੀਤ ਕੌਰ ਨੇ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ. ਏ. ਦੀ ਪੜ੍ਹਾਈ ਕਰੇਗੀ ਤੇ ਉਸ ਦਾ ਸੁਪਨਾ ਆਈ. ਪੀ. ਐਸ. ਅਧਿਕਾਰੀ ਬਣਨਾ ਹੈ | ਉਹ ਯੂ. ਪੀ. ਐਸ. ਸੀ. ਦੀ ਪ੍ਰੀਖਿਆ ਲਈ ਤਿਆਰੀ ਕਰਕੇ ਇਮਤਿਹਾਨ ਦੇਵੇਗੀ | ਉਸ ਦੇ ਪਿਤਾ ਕੁਲਦੀਪ ਸਿੰਘ.ਦੁਬਈ ਵਿਚ ਕੰਮ ਕਰਦੇ ਹਨ ਅਤੇ ਮਾਤਾ ਘਰੇਲੂ ਮਹਿਲਾ ਹੈ | ਇਸੇ ਦੌਰਾਨ ਸਿਮਰੀਤ ਕੌਰ ਦੀ ਮਾਤਾ ਚਰਨਜੀਤ ਕੌਰ ਨੇ ਕਿਹਾ ਕਿ ਉਸ ਦੀ ਲੜਕੀ ਸ਼ੁਰੂ ਤੋਂ ਹੀ ਪੜ੍ਹਾਈ 'ਚ ਹੁਸ਼ਿਆਰ ਹੈ ਅਤੇ ਉਸ ਨੇ ਮਿਹਨਤ ਨਾਲ ਇਹ ਮੰਜ਼ਿਲ ਪ੍ਰਾਪਤ ਕੀਤੀ ਹੈ | ਸਿਮਰੀਤ ਕੌਰ ਦੀਆਂ ਦੋ ਭੈਣਾਂ ਅਤੇ ਇਕ ਭਰਾ ਹੈ | ਉਸ ਦੀ ਇਕ ਭੈਣ ਸਰਕਾਰੀ ਹਾਈ ਸਕੂਲ ਸੈਦਪੁਰ ਤੇ ਦੂਸਰੀ ਮਜਾਤੜੀ ਸਕੂਲ ਵਿਚ ਸਿੱਖਿਆ ਪ੍ਰਾਪਤ ਕਰ ਰਹੀ ਹੈ | ਇਸੇ ਦੌਰਾਨ ਸਕੂਲ ਪਿ੍ੰ. ਪਰਮਿੰਦਰ ਕੌਰ ਨੇ ਕਿਹਾ ਕਿ ਸਿਮਰੀਤ ਕੌਰ ਦੀ ਪ੍ਰਾਪਤੀ ਨੇ ਸਕੂਲ ਅਤੇ ਉਸ ਦੇ ਮਾਪਿਆਂ ਦਾ ਮਾਣ ਵਧਾਇਆ ਹੈ | ਉਨ੍ਹਾਂ ਕਿਹਾ ਕਿ ਸਿਮਰੀਤ ਕੌਰ ਦੇ ਮਾਪੇ ਤੇ ਸਕੂਲ ਅਧਿਆਪਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਉਸ ਨੂੰ ਪੜ੍ਹਾਈ ਦੌਰਾਨ ਪੂਰਨ ਸਹਿਯੋਗ ਦਿੱਤਾ | ਇਸ ਮੌਕੇ ਸ਼ੇਰ ਸਿੰਘ ਤੇ ਲਖਵੀਰ ਸਿੰਘ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |
ਰਤਵਾੜਾ ਸਾਹਿਬ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
ਮਾਜਰੀ, (ਕੁਲਵੰਤ ਸਿੰਘ ਧੀਮਾਨ)- ਰਤਵਾੜਾ ਸਾਹਿਬ ਟਰੱਸਟ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਇਸ ਵਾਰ ਵੀ ਸ਼ਾਨਦਾਰ ਰਿਹਾ | ਸਕੂਲ ਦੀ ਵਿਦਿਆਰਥਣ ਨਵਨੀਤ ਕੌਰ ਨੇ 96.4 ਫ਼ੀਸਦੀ, ਨਵਰਾਜ ਸਿੰਘ ਨੇ 93.4 ਫ਼ੀਸਦੀ, ਰਵਨੀਤ ਕੌਰ ਨੇ 91 ਫ਼ੀਸਦੀ ਤੇ ਪ੍ਰਨੀਤ ਕੌਰ ਨੇ 91 ਫ਼ੀਸਦੀ ਅੰਕ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਡਾਇਰੈਕਟਰ ਇੰਜ. ਜਸਵੰਤ ਸਿੰਘ ਅਤੇ ਪਿ੍ੰਸੀਪਲ ਰਿਤੂ ਓਬਰਾਏ ਸਮੁੱਚੇ ਸਟਾਫ਼ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਭਵਿੱਖ 'ਚ ਵੀ ਉਨ੍ਹਾਂ ਨੂੰ ਮਿਹਨਤ ਨਾਲ ਅੱਗੇ ਵਧਣ ਸੰਬੰਧੀ ਪ੍ਰੇਰਿਤ ਕੀਤਾ | ਇਸੇ ਦੌਰਾਨ ਰਤਵਾੜਾ ਸਾਹਿਬ ਟਰੱਸਟ ਦੇ ਮੁਖੀ ਸੰਤ ਬਾਬਾ ਲਖਬੀਰ ਸਿੰਘ ਨੇ ਸ਼ਾਨਦਾਰ ਨਤੀਜੇ ਲਈ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ |
ਖਰੜ, 13 ਮਈ (ਗੁਰਮੁੱਖ ਸਿੰਘ ਮਾਨ)- ਸੀ. ਬੀ. ਐਸ. ਈ. ਬੋਰਡ ਵਲੋਂ ਅੱਜ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਏ. ਪੀ. ਜੇ. ਪਬਲਿਕ ਸਕੂਲ ਮੁੰਡੀ ਖਰੜ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਕੈਂਪਸ 'ਚ ਉਦੋਂ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੇ ਇਸ ਉਪਲਬਧੀ ਦੀ ਖੁਸ਼ੀ ਮਨਾਈ | ਇਨ੍ਹਾਂ ਨਤੀਜਿਆਂ 'ਚ ਸਕੂਲ ਦੇ 12 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦਕਿ 30 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਹਾਸਿਲ ਕਰਕੇ ਸਕੂਲ ਦੀ ਅਕਾਦਮਿਕ ਉੱਤਮਤਾ ਨੂੰ ਸਾਬਿਤ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਜਸਵੀਰ ਚੰਦਰ ਅਤੇ ਨਗਰ ਕੌਸਲ ਖਰੜ ਦੀ ਸਾਬਕਾ ਪ੍ਰਧਾਨ ਅੰਜੂ ਚੰਦਰ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ | ਇਨ੍ਹਾਂ ਨਤੀਜਿਆਂ 'ਚ ਸਕੂਲ ਦੇ ਸਫ਼ਲ ਵਿਦਿਆਰਥੀਆਂ ਦੀ ਸੂਚੀ ਵਿਚ ਨਾਨ-ਮੈਡੀਕਲ ਵਿਭਾਗ ਦੇ ਅੰਮਿ੍ਤਪਾਲ ਸਿੰਘ ਨੇ 95.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ | ਇਸ ਤੋਂ ਬਾਅਦ ਆਰਟਸ ਵਿਭਾਗ ਦੀ ਜੈਸਮਿਨ ਕੌਰ ਨੇ 94.6%, ਪਰਮਦੀਪ ਕੌਰ ਨੇ 93.8%, ਮਹਕਪ੍ਰੀਤ ਕੌਰ ਨੇ 92% ਅਤੇ ਮਹਕਪ੍ਰੀਤ ਕੌਰ ਨੇ 91.8% ਅੰਕ ਪ੍ਰਾਪਤ ਕੀਤੇ | ਮੈਡੀਕਲ ਵਿਭਾਗ ਦੇ ਅਨੰਤਜੋਤ ਸਿੰਘ ਨੇ 91.4% ਅੰਕ ਹਾਸਿਲ ਕੀਤੇ, ਜਦਕਿ ਕਾਮਰਸ ਵਿਭਾਗ ਵਿਚ ਕਿਰਨਪ੍ਰੀਤ ਕੌਰ ਤੇ ਸਲੋਨੀ ਨੇ 91.2% ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸੇ ਤਰ੍ਹਾਂ ਮਹਿਕ ਨੇ 90.6% (ਨਾਨ-ਮੈਡੀਕਲ), ਜੋਬਨਪ੍ਰੀਤ ਕੌਰ ਨੇ 90.6% (ਆਰਟਸ), ਮਨਜੋਤ ਕੌਰ ਨੇ 90.2% (ਆਰਟਸ), ਤੁਸ਼ਾਰ ਗਾਂਧੀ ਨੇ 90.2% (ਆਰਟਸ) ਤੇ ਲਵਦੀਪ ਕੌਰ ਨੇ 89.4% (ਨਾਨ-ਮੈਡੀਕਲ) ਅੰਕ ਹਾਸਿਲ ਕੀਤੇ, ਜਦਕਿ ਹੋਰ ਕਾਬਿਲੇ-ਤਾਰੀਫ਼ ਵਿਦਿਆਰਥੀਆਂ 'ਚ ਸਾਹਿਬਪ੍ਰੀਤ ਕੌਰ ਨੇ 89% (ਆਰਟਸ), ਹਰਵਿੰਦਰ ਕੌਰ ਨੇ 89% (ਮੈਡੀਕਲ), ਸਤਨਾਮ ਸਿੰਘ ਨੇ 89% (ਆਰਟਸ), ਸ਼ਰੂਤੀ ਨੇ 88% (ਆਰਟਸ), ਰਸ਼ਨਦੀਪ ਕੌਰ ਨੇ 88% (ਆਰਟਸ), ਗੁਰਸਿਮਰ ਸਿੰਘ ਨੇ 88.2% (ਕਾਮਰਸ), ਜਪਜੀ ਕੌਰ ਨੇ 87.8% (ਕਾਮਰਸ), ਹਰਸਿਮਰਨ ਸਿੰਘ ਨੇ 86.6% (ਮੈਡੀਕਲ), ਨਿਤਿਸ਼ ਬੰਸਲ ਨੇ 86.6% (ਕਾਮਰਸ), ਸ਼ਿਵਨੀਤ ਕੌਰ ਨੇ 86.4% (ਕਾਮਰਸ), ਵੈਸ਼ਨਵੀ ਸਚਦੇਵਾ ਨੇ 85.2% (ਆਰਟਸ), ਸੁਖਜੋਤ ਸਿੰਘ ਨੇ 85.2% (ਆਰਟਸ), ਦਿਸ਼ਾ ਨੇ 85% (ਕਾਮਰਸ), ਮਹਿਕਦੀਪ ਕੌਰ ਨੇ 84.4% (ਆਰਟਸ), ਜਸਕੀਰਤ ਕੌਰ ਨੇ 84% (ਆਰਟਸ), ਕਿਰਤ ਸਿੰਘ ਬਰਾੜ ਨੇ 84.4% (ਆਰਟਸ), ਕਸ਼ਿਸ਼ ਨੇ 84.2% (ਨਾਨ-ਮੈਡੀਕਲ), ਕਿਰਨਜੋਤ ਕੌਰ ਨੇ 84.2% (ਮੈਡੀਕਲ), ਸਰਵਜੋਤ ਕੌਰ ਨੇ 83.4% (ਆਰਟਸ), ਇੰਦਰਪ੍ਰੀਤ ਕੌਰ ਨੇ 83.4% (ਆਰਟਸ), ਵੰਸ਼ਿਕਾ ਪਸਰੀਜਾ ਨੇ 83.4%, ਯਾਨਾ ਰਾਜਪੂਤ ਨੇ 83% (ਮੈਡੀਕਲ), ਸਮਰੀਨ ਕੌਰ ਨੇ 82.6% (ਮੈਡੀਕਲ), ਖੁਸ਼ਾਲ ਸ਼ਰਮਾ ਨੇ 82% (ਨਾਨ-ਮੈਡੀਕਲ), ਖੁਸ਼ਪ੍ਰੀਤ ਕੌਰ ਨੇ 81.8% (ਨਾਨ-ਮੈਡੀਕਲ), ਤਰਲੀਨ ਅਰੋੜਾ ਨੇ 81.4% (ਆਰਟਸ), ਪਰਮਜੀਤ ਸਿੰਘ ਨੇ 80.8% (ਆਰਟਸ), ਦੀਪਿਕਾ ਕਰਵਾਲ ਨੇ 80.6% (ਆਰਟਸ), ਨਿਹਾਰਿਕਾ ਕਸ਼ਯਪ ਨੇ 80.4% (ਨਾਨ-ਮੈਡੀਕਲ) ਅਤੇ ਕਸ਼ਿਸ਼ ਰਾਣੀ ਨੇ 80% (ਮੈਡੀਕਲ) ਅੰਕ ਪ੍ਰਾਪਤ ਕੀਤੇ |
ਐੱਸ. ਏ. ਐੱਸ. ਨਗਰ, (ਤਰਵਿੰਦਰ ਸਿੰਘ ਬੈਨੀਪਾਲ)- ਸੀ. ਬੀ. ਐੱਸ. ਈ. ਵਲੋਂ 12ਵੀਂ ਸ਼ੇ੍ਰਣੀ ਦੀ ਪ੍ਰੀਖਿਆ ਅਕਾਦਮਿਕ ਸਾਲ 2025-26 ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਨਤੀਜੇ ਵਿਚ ਮੁਹਾਲੀ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਨਤੀਜੇ ਸ਼ਾਨਦਾਰ ਰਹੇ ਅਤੇ ਇਸ ਸਾਲ ਵੀ ਜ਼ਿਆਦਾਤਰ ਸਕੂਲਾਂ ਵਿਚ ਲੜਕੀਆਂ ਲੜਕਿਆਂ ਤੋਂ ਅੱਗੇ ਰਹੀਆਂ ਹਨ | ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਦੀ ਪਿ੍ੰ. ਪ੍ਰਨੀਤ ਸੋਹਲ ਨੇ ਦੱਸਿਆ ਕਿ ਸ਼ੈਮਰਾਕ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਸ਼ੇ੍ਰਣੀ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ 12ਵੀਂ ਸ਼ੇ੍ਰਣੀ 'ਚ ਕਾਮਰਸ ਗਰੁੱਪ ਦੀ ਵਿਦਿਆਰਥਣ ਮੰਨਤ ਨੇ 97.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ, ਸਾਇੰਸ ਗਰੁੱਪ ਦੇ ਵਿਦਿਆਰਥੀ ਇਸ਼ਮੀਤ ਸਿੰਘ ਨੇ 95.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਤੇ ਹਿਊਮੈਨਟੀਜ਼ ਗਰੁੱਪ ਦੇ ਵਿਦਿਆਰਥੀ ਰਾਜਸਵੀ ਸ਼ਰਮਾ ਨੇ 93.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੁਹਾਲੀ ਦੀ ਪਿ੍ੰ. ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ 12ਵੀਂ ਸ਼ੇ੍ਰਣੀ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਨ੍ਹਾਂ ਨਤੀਜਿਆਂ ਅਨੁਸਾਰ ਹਸ਼ਰਤ ਨੇ 95 ਫ਼ੀਸਦੀ, ਸਿਦਕ ਸਿੱਧੂ ਨੇ 93 ਫ਼ੀਸਦੀ ਤੇ ਅਨਮੋਲ ਵਰਮਾ ਨੇ 93 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਨਾਂਅ ਰੌਸ਼ਨ ਕੀਤਾ ਹੈ | ਇਸੇ ਦੌਰਾਨ ਸਕੂਲ ਦੇ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਇਸ ਪ੍ਰਦਰਸ਼ਨ ਲਈ ਵਿਦਿਆਰਥੀਆਂ, ਅਧਿਆਪਕਾਂ ਤੇ ਉਨ੍ਹ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ |