28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਜ਼ੀਰਕਪੁਰ ਕੌਂਸਲ ਚੋਣਾਂ ਲਈ ਭਾਜਪਾ ਵਲੋਂ ਉਮੀਦਵਾਰਾਂ ਦੀ ਸੂਚੀ ਜਾਰੀ <br/>

Ad Position 21
No active advertisement
ਅਜੀਤ ਡੈਸਕ 14-05-2026
ਜ਼ੀਰਕਪੁਰ, 13 ਮਈ (ਹੈਪੀ ਪੰਡਵਾਲਾ)-ਭਾਜਪਾ ਨੇ ਨਗਰ ਕੌਂਸਲ ਜ਼ੀਰਕਪੁਰ ਦੀਆਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਅਧਿਕਾਰਕ ਸੂਚੀ ਜਾਰੀ ਕਰ ਦਿੱਤੀ ਹੈ | ਪਾਰਟੀ ਦੇ ਪੰਜਾਬ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਵਲੋਂ ਜਾਰੀ ਕੀਤੀ ਗਈ ਇਸ ਸੂਚੀ ਨੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮਨਜ਼ੂਰੀ ਤੋਂ ਬਾਅਦ ਜਾਰੀ ਕੀਤਾ ਗਿਆ ਹੈ | ਜਾਰੀ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਸੁਰੇਸ਼ ਖਟਕਰ, ਵਾਰਡ ਨੰਬਰ 2 ਤੋਂ ਨਮਰਤਾ ਸ਼ਰਮਾ, ਵਾਰਡ ਨੰਬਰ 3 ਤੋਂ ਦੇਵਿੰਦਰ ਸਿੰਘ ਨੇਗੀ, ਵਾਰਡ ਨੰਬਰ 4 ਤੋਂ ਅਲਕਾ ਸੈਣੀ, ਵਾਰਡ ਨੰਬਰ 5 ਤੋਂ ਨੇਹਾ ਸ਼ਰਮਾ, ਵਾਰਡ ਨੰਬਰ 6 ਤੋਂ ਸੀਮਾ ਧੀਮਾਨ, ਵਾਰਡ ਨੰਬਰ 7 ਤੋਂ ਰਾਕੇਸ਼ ਗੋਧਾਰਾ, ਵਾਰਡ ਨੰਬਰ 8 ਤੋਂ ਪੁਸ਼ਪਲਤਾ, ਵਾਰਡ ਨੰਬਰ 9 ਤੋਂ ਜਗਦੇਵ ਸਿੰਘ, ਵਾਰਡ ਨੰਬਰ 10 ਤੋਂ ਜਸਪ੍ਰੀਤ ਕੌਰ, ਵਾਰਡ ਨੰਬਰ 11 ਤੋਂ ਹਰਦੀਪ ਸਿੰਘ, ਵਾਰਡ ਨੰਬਰ 12 ਤੋਂ ਚੇਸਤਾ ਗਗਨੇਜਾ, ਵਾਰਡ ਨੰਬਰ 13 ਤੋਂ ਹਰਜੀਤ ਸਿੰਘ, ਵਾਰਡ ਨੰਬਰ 14 ਤੋਂ ਸਵਰਨ ਕੌਰ, ਵਾਰਡ ਨੰਬਰ 15 ਤੋਂ ਅਮਰਿੰਦਰ ਸਿੰਘ, ਵਾਰਡ ਨੰਬਰ 16 ਤੋਂ ਪੂਜਾ ਕੁਮਾਰੀ, ਵਾਰਡ ਨੰਬਰ 17 ਤੋਂ ਸਤਪਾਲ ਬੰਸਲ, ਵਾਰਡ ਨੰਬਰ 19 ਤੋਂ ਗੁਰਪ੍ਰੀਤ ਸਿੰਘ, ਵਾਰਡ ਨੰਬਰ 20 ਤੋਂ ਪਰਮੀਤ ਕੌਰ, ਵਾਰਡ ਨੰਬਰ 21 ਤੋਂ ਪੌਰਸ਼ ਜੈਸਵਾਲ, ਵਾਰਡ 22 ਤੋਂ ਬਬੀਤਾ ਸਾਂਗਵਾਨ, ਵਾਰਡ ਨੰਬਰ 23 ਤੋਂ ਡਾ. ਰਾਸ਼ੀ ਅਈਅਰ, ਵਾਰਡ ਨੰਬਰ 24 ਤੋਂ ਸੰਦੀਪ ਕੌਰ, ਵਾਰਡ ਨੰਬਰ 25 ਤੋਂ ਕਿਰਨਪਾਲ ਕੌਰ, ਵਾਰਡ ਨੰਬਰ 27 ਤੋਂ ਯੋਗੇਸ਼ ਸੋਨੀ, ਵਾਰਡ ਨੰਬਰ 28 ਤੋਂ ਵਿਨੀਤਾ, ਵਾ. ਨੰ 29 ਤੋਂ ਰਵਿੰਦਰ ਸਿੰਘ, ਵਾਰਡ ਨੰਬਰ 30 ਤੋਂ ਮੀਰਾ ਦੇਵੀ ਅਤੇ ਵਾਰਡ ਨੰਬਰ 31 ਤੋਂ ਪ੍ਰਵੀਨ ਮਿੱਤਲ ਨੂੰ ਟਿਕਟ ਦਿੱਤੀ ਗਈ ਹੈ | ਭਾਜਪਾ ਆਗੂਆਂ ਨੇ ਕਿਹਾ ਕਿ ਪਾਰਟੀ ਸ਼ਹਿਰ ਦੇ ਵਿਕਾਸ, ਬੁਨਿਆਦੀ ਸਹੂਲਤਾਂ ਤੇ ਲੋਕ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ 'ਚ ਉਤਰੀ ਹੈ ਅਤੇ ਹਰ ਵਾਰਡ 'ਚ ਮਜ਼ਬੂਤੀ ਨਾਲ ਚੋਣ ਲੜੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਿੱਖ ਪੰਥ ਦੀ ਪਹਿਰੇਦਾਰੀ ਨਾਲ ਹੀ ਸੰਭਵ : ਬਰਾੜ <br/> ਅਗਲੀ ਖ਼ਬਰ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ <br/>
Ad Position 24