09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਕਾਰਨ ਫੁੱਟਪਾਥ ਨੇੜੇ ਖੜਿ੍ਹਆ ਨੌਜਵਾਨ ਤੇ ਦੋਸਤ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 21-05-2026
ਜ਼ੀਰਕਪੁਰ, 20 ਮਈ (ਮਨਿੰਦਰ ਸਿੰਘ)- ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਇਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਬੇਕਾਬੂ ਹੋ ਕੇ ਪਹਿਲਾਂ ਸੜਕ ਕਿਨਾਰੇ ਖੜ੍ਹੇ ਇਕ ਵਾਹਨ ਨਾਲ ਟਕਰਾਈ, ਮਗਰੋਂ ਫੁੱਟਪਾਥ ਕੋਲ ਖੜ੍ਹੇ ਇਕ ਨੌਜਵਾਨ ਤੇ ਉਸ ਦੀ ਦੋਸਤ ਨੂੰ ਟੱਕਰ ਮਾਰ ਦਿੱਤੀ | ਹਾਦਸੇ 'ਚ ਨੌਜਵਾਨ ਸਮੇਤ ਉਸ ਦੀ ਦੋਸਤ ਜ਼ਖ਼ਮੀ ਹੋ ਗਈ ਜਦਕਿ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਵਿਸ਼ਾਲ ਸ਼ਰਮਾ ਵਾਸੀ ਮੇਰੀ ਗੋਲਡ ਵਿਲ੍ਹਾ ਖਰੜ ਨੇ ਦੱਸਿਆ ਕਿ ਉਹ 15 ਮਈ ਨੂੰ ਦੁਪਹਿਰ 12.30 ਵਜੇ ਦੇ ਕਰੀਬ ਜੂਡੀਓ ਮਾਲ ਦੇ ਸਾਹਮਣੇ ਫੁੱਟਪਾਥ ਦੇ ਨੇੜੇ ਪਾਰਕਿੰਗ ਏਰੀਆ 'ਚ ਆਪਣੀਆਂ ਦੋਸਤਾਂ ਅਹਲਿਆ ਤੇ ਤਮਨ ਚੰਦੇਲ ਨਾਲ ਖੜ੍ਹਾ ਸੀ | ਇਸੇ ਦੌਰਾਨ ਪਟਿਆਲਾ ਚੌਕ ਵਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਸਵਿਫ਼ਟ ਕਾਰ ਦੇ ਚਾਲਕ ਦਾ ਕਾਰ ਤੋਂ ਕੰਟਰੋਲ ਖੋ ਗਿਆ ਜਿਸ ਤੋਂ ਬਾਅਦ ਕਾਰ ਪਲਟ ਗਈ | ਚਸ਼ਮਦੀਦਾਂ ਅਨੁਸਾਰ ਕਾਰ ਪਹਿਲਾਂ ਸੜਕ ਕਿਨਾਰੇ ਖੜ੍ਹੀ ਹਰਿਆਣਾ ਨੰਬਰੀ ਕਾਰ ਨਾਲ ਟਕਰਾਈ ਤੇ ਫ਼ਿਰ ਉਸ ਨੇ ਵਿਸ਼ਾਲ ਸ਼ਰਮਾ ਤੇ ਅਹਲਿਆ ਨੂੰ ਟੱਕਰ ਮਾਰ ਦਿੱਤੀ | ਇਸ ਹਾਦਸੇ 'ਚ ਵਿਸ਼ਾਲ ਦੀ ਖੱਬੀ ਲੱਤ 'ਚ ਫਰੈਕਚਰ ਹੋ ਗਿਆ ਜਦਕਿ ਅਹਲਿਆ ਦੀ ਛਾਤੀ 'ਚ ਸੱਟਾਂ ਲੱਗੀਆਂ | ਰਾਹਗੀਰਾਂ ਨੇ ਦੋਵਾਂ ਜ਼ਖ਼ਮੀਆਂ ਨੂੰ ਇਕ ਨਿੱਜੀ ਵਾਹਨ ਰਾਹੀਂ ਨਿੱਜੀ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ | ਘਟਨਾ ਦੀ ਸੂਚਨਾ ਮਿਲਦੇ ਹੀ ਜ਼ੀਰਕਪੁਰ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਕਾਂਗਰਸੀ ਆਗੂ ਭੱਟੀ ਨੂੰ ਸਦਮਾ, ਨੌਜਵਾਨ ਪੁੱਤਰ ਦੀ ਸੜਕ ਹਾਦਸੇ 'ਚ ਮੌਤ <br/>
Ad Position 24