09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 21-05-2026
ਜ਼ੀਰਕਪੁਰ, 20 ਮਈ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਇਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਲੱਗਣ ਕਾਰਨ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ 'ਚ ਹਰਿਆਣਾ ਨੰਬਰ ਦੀ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਬੀ. ਐਨ. ਐਸ. ਦੀ ਧਾਰਾ 281 ਤੇ 106 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਦੀ ਪਛਾਣ ਅੰਕਿਤ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਦਰਿਕ ਪਾਲ ਮੂਲ ਵਾਸੀ ਪਿੰਡ ਬਹੋਨ ਮਾਜਾ ਜ਼ਿਲ੍ਹਾ ਗੋਂਡਾ (ਉੱਤਰ ਪ੍ਰਦੇਸ਼) ਤੇ ਹਾਲ ਵਾਸੀ ਕਿਰਾਏਦਾਰ ਪਿੰਡ ਬੁੱਢਣਪੁਰ ਨਜ਼ਦੀਕ ਗੁਰਦੁਆਰਾ ਸਾਹਿਬ ਥਾਣਾ ਸੈਕਟਰ-5 ਪੰਚਕੂਲਾ ਨੇ ਦੱਸਿਆ ਕਿ ਉਹ ਆਟੋ ਚਲਾਉਂਦਾ ਹੈ | 17 ਮਈ ਨੂੰ ਉਹ ਆਪਣੇ ਆਟੋ ਸਮੇਤ ਪੰਚਕੂਲਾ ਤੋਂ ਜ਼ੀਰਕਪੁਰ ਨੂੰ ਆ ਰਿਹਾ ਸੀ | ਇਸ ਦੌਰਾਨ ਜਦੋਂ ਉਹ ਕੇ ਏਰੀਆ ਦੀਆਂ ਲਾਈਟਾਂ ਪਾਰ ਕਰਕੇ ਪੁਲ 'ਤੇ ਚੜ੍ਹਨ ਲੱਗਿਆ ਤਾਂ ਉਥੇ ਉਸ ਦਾ ਭਤੀਜਾ ਅੰਕਿਤ ਖੜ੍ਹਾ ਸੀ | ਇਸ ਦੌਰਾਨ ਪਿੱਛੇ ਤੋਂ ਆਈ ਇਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਲਾਪ੍ਰਵਾਹੀ ਵਰਤਦਿਆਂ ਉਸ ਦੇ ਭਤੀਜੇ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਉਹ ਸੜਕ 'ਤੇ ਡਿੱਗਣ ਕਰਕੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਉਹ ਤੁਰੰਤ ਆਪਣੇ ਭਤੀਜੇ ਨੂੰ ਇਲਾਜ ਲਈ ਸਿਵਲ ਹਸਪਤਾਲ ਸੈਕਟਰ-6 ਪੰਚਕੂਲਾ ਵਿਖੇ ਲੈ ਗਿਆ, ਜਿਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਹਰਿਆਣਾ ਨੰਬਰੀ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸਿੰਘਪੁਰਾ ਵਿਖੇ ਗੋਦ ਲਈ ਨਾਬਾਲਿਗ ਲੜਕੀ ਅਗਵਾ <br/> ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਕਾਰਨ ਫੁੱਟਪਾਥ ਨੇੜੇ ਖੜਿ੍ਹਆ ਨੌਜਵਾਨ ਤੇ ਦੋਸਤ ਜ਼ਖ਼ਮੀ
Ad Position 24