08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੰਜਾਬ ਯੂਨੀਵਰਸਿਟੀ ਨੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਐਨ.ਆਰ.ਆਈ. ਕੋਟੇ ਦੇ ਰੂਲ ਕੀਤੇ ਹੋਰ ਸਖ਼ਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਚੰਡੀਗੜ•, 21 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ• ਨੇ 2026-27 ਅਕਾਦਮਿਕ ਸਾਲ ਲਈ ਐਨ.ਆਰ.ਆਈ ਕੋਟੇ ਦੇ ਦਾਖਲੇ ਨਿਯਮਾਂ ਵਿਚ ਵੱਡੇ ਬਦਲਾਅ ਕੀਤੇ ਹਨ | ਯੂਨੀਵਰਸਿਟੀ ਪ੍ਰਸ਼ਾਸਨ ਨੇ ਐਨ.ਆਰ.ਆਈ ਕੋਟੇ ਦੀ ਦੁਰਵਰਤੋਂ ਨੂੰ ਰੋਕਣ ਲਈ ਯੋਗਤਾ ਮਾਪਦੰਡਾਂ ਨੂੰ ਸਖ਼ਤ ਕਰ ਦਿੱਤਾ ਹੈ | ਹੁਣ ਤੱਕ ਵਿਦਿਆਰਥੀ ਐਨ.ਆਰ.ਆਈ. ਕੋਟੇ ਲਈ ਰਿਸ਼ਤੇਦਾਰਾਂ ਜਿਵੇਂ ਕਿ ਚਾਚੇ, ਮਾਮੇ, ਦਾਦਾ-ਦਾਦੀ ਤੇ ਪਹਿਲੇ ਚਚੇਰੇ ਭਰਾਵਾਂ ਰਾਹੀਂ ਅਰਜ਼ੀ ਦੇ ਸਕਦੇ ਸਨ | ਹਾਲਾਂਕਿ ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਸਿਰਫ਼ ਅਸਲ ਐਨ.ਆਰ.ਆਈ. ਉਮੀਦਵਾਰ ਜਾਂ ਉਨ•ਾਂ ਦੇ ਮਾਪੇ ਹੀ ਇਸ ਕੋਟੇ ਲਈ ਯੋਗ ਹੋਣਗੇ | ਰਿਸ਼ਤੇਦਾਰਾਂ ਰਾਹੀਂ ਦਾਖਲਾ ਲੈਣ ਦੀ ਪ੍ਰਥਾ ਨੂੰ ਲਗਭਗ ਖਤਮ ਕਰ ਦਿੱਤਾ ਗਿਆ ਹੈ | ਇਸ ਮੌਕੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਐਨ.ਆਰ.ਆਈ ਅਤੇ ਉਨ•ਾਂ ਦੇ ਬੱਚਿਆਂ ਲਈ ਰਾਖਵੀਆਂ 10 ਪ੍ਰਤੀਸ਼ਤ ਵਾਧੂ ਸੀਟਾਂ ਪਹਿਲਾਂ ਵਾਂਗ ਹੀ ਰਹਿਣਗੀਆਂ | ਇਸ ਤੋਂ ਇਲਾਵਾ 25 ਪ੍ਰਤੀਸ਼ਤ ਸੀਟਾਂ ਵਿਦੇਸ਼ੀ ਨਾਗਰਿਕਾਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ | ਵਿਦਿਆਰਥੀਆਂ ਨੂੰ ਦਾਖਲੇ ਲਈ ਆਪਣੇ ਐਨ.ਆਰ.ਆਈ ਦਰਜੇ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ ਜਮ•ਾਂ ਕਰਨ ਦੀ ਲੋੜ ਹੋਵੇਗੀ | ਇਸ ਵਿਚ ਪਾਸਪੋਰਟ, ਵੀਜ਼ਾ ਤੇ ਵਿਦੇਸ਼ ਵਿਚ ਨਿਵਾਸ ਦਾ ਸਬੂਤ ਸ਼ਾਮਲ ਹੋਵੇਗਾ | ਯੂਨੀਵਰਸਿਟੀ ਨੇ ਕਿਹਾ ਹੈ ਕਿ ਸਾਰੇ ਉਮੀਦਵਾਰਾਂ ਨੂੰ ਭਾਰਤ ਸਰਕਾਰ ਅਤੇ ਪੰਜਾਬ ਯੂਨੀਵਰਸਿਟੀ ਦੁਆਰਾ ਨਿਰਧਾਰਤ ਸ਼ਰਤਾਂ ਦੀ ਪਾਲਣਾ ਜਰੂਰੀ ਹੋਵੇਗੀ | ਯੂਨੀਵਰਸਿਟੀ ਪ੍ਰਸ਼ਾਸਨ ਮੁਤਾਬਕ ਇਹ ਫੈਸਲਾ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਲਿਆ ਗਿਆ ਹੈ ਜਿਸ ਵਿਚ ਐਨ.ਆਰ.ਆਈ. ਕੋਟੇ ਦੀ ਦੁਰਵਰਤੋਂ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਸੀ | ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਨੇ ਨਿਯਮਾਂ ਦੀ ਸਮੀਖਿਆ ਕੀਤੀ ਅਤੇ ਯੋਗਤਾ ਨੂੰ ਸੀਮਤ ਕਰਨ ਦਾ ਫੈਸਲਾ ਕੀਤਾ | ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਨਾਲ ਦਾਖਲਾ ਪ੍ਰਕਿਰਿਆ ਵਿਚ ਪਾਰਦਰਸ਼ਤਾ ਆਵੇਗੀ |

Ad Position 22
No active advertisement
ਪਿਛਲੀ ਖ਼ਬਰ ਖਰੜ ਸ਼ਹਿਰ ਦੀ ਵਾਰਡਬੰਦੀ ਦੌਰਾਨ ਹੋਏ ਘੁਟਾਲੇ ਦੀ ਉੱਚ ਪੱਧਰੀ ਜਾਂਚ ਹੋਵੇ : ਸਿੰਗਲਾ <br/> ਅਗਲੀ ਖ਼ਬਰ ਚੰਡੀਗੜ੍ਹ ਵਿਖੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹਰਿਆਣਾ ਸੀ.ਐੱਮ. ਦਫ਼ਤਰ ਨੂੰ ਵੀ ਦੱਸਿਆ ਗਿਆ ਨਿਸ਼ਾਨਾ <b...
Ad Position 24