08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਚੰਡੀਗੜ੍ਹ ਵਿਖੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹਰਿਆਣਾ ਸੀ.ਐੱਮ. ਦਫ਼ਤਰ ਨੂੰ ਵੀ ਦੱਸਿਆ ਗਿਆ ਨਿਸ਼ਾਨਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਚੰਡੀਗੜ੍ਹ, 21 ਮਈ (ਕਪਿਲ ਵਧਵਾ)- ਚੰਡੀਗੜ੍ਹ ਅਤੇ ਮੁਹਾਲੀ ਖੇਤਰ ਦੇ ਕੱੁਝ ਪ੍ਰਸਿੱਧ ਸਕੂਲਾਂ ਨੂੰ ਵੀਰਵਾਰ ਨੂੰ ਮੁੜ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵਿਚ ਹੜਕੰਪ ਮੱਚ ਗਿਆ | ਧਮਕੀ ਭਰੇ ਈ-ਮੇਲ ਵਿਚ ਚੰਡੀਗੜ੍ਹ ਨੂੰ ਖ਼ਾਲਿਸਤਾਨ ਬਣਾਉਣ ਦੀ ਗੱਲ ਕਹਿੰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦਫ਼ਤਰ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ | ਜਾਣਕਾਰੀ ਅਨੁਸਾਰ ਦਿੱਲੀ ਪਬਲਿਕ ਸਕੂਲ (ਡੀ.ਪੀ.ਐੱਸ.) ਸੈਕਟਰ-40, ਸਟ੍ਰਾਬੈਰੀ ਫੀਲਡਜ਼ ਹਾਈ ਸਕੂਲ ਅਤੇ ਸੈਕਟਰ-25 ਸਥਿਤ ਚਿਤਕਾਰਾ ਇੰਟਰਨੈਸ਼ਨਲ ਸਕੂਲ ਨੂੰ ਈ-ਮੇਲ ਭੇਜ ਕੇ ਦੁਪਹਿਰ 1 ਵਜੇ ਬੰਬ ਧਮਾਕੇ ਕਰਨ ਦੀ ਗੱਲ ਕਹੀ ਗਈ | ਈ-ਮੇਲ ਵਿਚ 3:11 ਵਜੇ ਹਰਿਆਣਾ ਮੁਖ ਮੰਤਰੀ ਦਫ਼ਤਰ ਵਿਚ ਵੀ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ | ਇਸ ਦੇ ਨਾਲ ਹੀ ਸੇਂਟ ਜੋਹਨ ਤੇ ਸੇਂਟ ਕਬੀਰ ਸਮੇਤ ਬਾਕੀ ਪ੍ਰਸਿੱਧ ਸਕੂਲਾਂ ਵਿਖੇ ਵੀ ਤਲਾਸ਼ੀ ਅਭਿਆਨ ਚਲਾਇਆ ਗਿਆ | ਈ-ਮੇਲ ਵਿਚ ਖ਼ਾਲਿਸਤਾਨ ਨੈਸ਼ਨਲ ਆਰਮੀ ਦੇ ਨਾਂਅ ਦਾ ਜ਼ਿਕਰ ਕਰਦੇ ਹੋਏ ਇੰ. ਗੁਰਨਾਖ ਸਿੰਘ ਰੁਕਣ ਸ਼ਾਹਵਾਲਾ ਅਤੇ ਡਾ. ਗੁਰਨਿਰਵੈਰ ਸਿੰਘ ਖ਼ਾਨ ਰਜਾਦਾ ਦੇ ਨਾਂਅ ਵੀ ਲਿਖੇ ਗਏ | ਧਮਕੀ ਵਿਚ ਇਹ ਵੀ ਕਿਹਾ ਗਿਆ ਕਿ 6 ਜੂਨ 2026 ਤੱਕ ਅੰਬਾਲਾ ਤੋਂ ਦਿੱਲੀ ਤੱਕ ਰੇਲਵੇ ਟਰੈਕਾਂ 'ਤੇ ਲਗਾਤਾਰ ਆਈ.ਈ.ਡੀ. ਧਮਾਕੇ ਕੀਤੇ ਜਾਣਗੇ ਅਤੇ ਲੋਕਾਂ ਨੂੰ ਰੇਲ ਯਾਤਰਾ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ | ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਕਾਂ ਵਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ | ਉਪਰੰਤ ਚੰਡੀਗੜ੍ਹ ਪੁਲਿਸ, ਬੰਬ ਸਕੂਐਡ ਅਤੇ ਫੋਰੈਂਸਿਕ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਸਕੂਲਾਂ ਨੂੰ ਖ਼ਾਲੀ ਕਰਵਾ ਕੇ ਤਲਾਸ਼ੀ ਮੁਹਿੰਮ ਚਲਾਈ ਗਈ | ਜਾਂਚ ਦੌਰਾਨ ਕਿਸੇ ਵੀ ਸਕੂਲ 'ਚੋਂ ਕੋਈ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ | ਮੁਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਸਟ੍ਰਾਬੈਰੀ ਫੀਲਡਜ਼ ਹਾਈ ਸਕੂਲ ਵਿਚ ਵੀ ਸੁਰੱਖਿਆ ਜਾਂਚ ਤੇ ਨਿਗਰਾਨੀ ਵਧਾ ਦਿੱਤੀ ਗਈ | ਮੁੱਲਾਂਪੁਰ (ਮੁਹਾਲੀ) ਥਾਣਾ ਇੰਚਾਰਜ ਅਮਨਦੀਪ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਪੁਲਿਸ ਦੀ ਪਹਿਲੀ ਤਰਜੀਹ ਹੈ ਤੇ ਸਥਿਤੀ 'ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ ਸਾਰੇ ਬੱਚੇ ਤੇ ਅਧਿਆਪਕ ਸੁਰੱਖਿਅਤ ਹਨ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਕਈ ਸਕੂਲਾਂ, ਪੰਜਾਬ ਤੇ ਹਰਿਆਣਾ ਹਾਈ ਕੋਰਟ, ਪੰਜਾਬ ਸਿਵਲ ਸਕੱਤਰੇਤ, ਜ਼ਿਲ੍ਹਾ ਅਦਾਲਤ, ਸੈਕਟਰ-43 ਬੱਸ ਅੱਡੇ ਤੇ ਪਾਸਪੋਰਟ ਦਫ਼ਤਰ ਨੂੰ ਈ-ਮੇਲ ਰਾਹੀਂ ਬੰਬ ਧਮਾਕਿਆਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ | ਹਾਲਾਂਕਿ ਹਰ ਵਾਰ ਜਾਂਚ ਦੌਰਾਨ ਕੋਈ ਵੀ ਵਿਸਫੋਟਕ ਸਮੱਗਰੀ ਨਹੀਂ ਮਿਲੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਐਨ.ਆਰ.ਆਈ. ਕੋਟੇ ਦੇ ਰੂਲ ਕੀਤੇ ਹੋਰ ਸਖ਼ਤ <br/> ਅਗਲੀ ਖ਼ਬਰ ਸੈਕਟਰ-38 ਵੈਸਟ 'ਚ ਦੂਸ਼ਿਤ ਪਾਣੀ ਦਾ ਮਾਮਲਾ ਗਰਮਾਇਆ, ਚੀਫ਼ ਇੰਜੀਨੀਅਰ ਨੇ ਮੌਕੇ 'ਤੇ ਪਹੁੰਚ ਕੇ ਦਿੱਤੇ ਕਾਰਵਾਈ ਦੇ ਹੁ...
Ad Position 24