06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਗਰਮੀ 'ਚ ਵਣ ਜੀਵਾਂ ਲਈ ਫਰਿਸ਼ਤਾ ਬਣੇ ਪਿੰਜੌਰ ਦੇ ਨੌਜਵਾਨਾਂ ਵਲੋਂ ਸੁੱਕੇ ਤਲਾਬ 'ਚ ਭਰਵਾਇਆ ਜਾ ਰਿਹਾ ਪਾਣੀ

Ad Position 21
No active advertisement
ਭਿਅੰਕਰ ਗਰਮੀ ਤੋਂ ਜੰਗਲੀ ਜੀਵਾਂ ਨੂੰ ਰਾਹਤ ਦਵਾਉਣ ਲਈ ਤਲਾਬ 'ਚ ਪਾਣੀ ਪਵਾਉਂਦੇ ਪਿੰਡ ਖੋਲ ਫਤਿਹ ਸਿੰਘ ਦੇ ਲੋਕ | ਤਸਵੀਰ : ਕਪਿਲ <br/> 25-05-2026
ਪੰਚਕੂਲਾ, 24 ਮਈ (ਕਪਿਲ)- ਪਿੰਜੌਰ ਦੇ ਪਿੰਡ ਖੋਲ ਫਤਿਹ ਸਿੰਘ ਵਿਖੇ ਗਰਮੀ ਦੇ ਮੌਸਮ 'ਚ ਵਣ ਜੀਵਾਂ ਦੀ ਮਦਦ ਲਈ ਸ਼ਲਾਘਾਯੋਗ ਪਹਿਲ ਕਰਦਿਆਂ ਪਿੰਡ ਦੇ ਨੌਜਵਾਨਾਂ ਅਤੇ ਲੋਕਾਂ ਵਲੋਂ ਸਾਂਝੇ ਤੌਰ 'ਤੇ ਜੰਗਲ 'ਚ ਬਣੀ ਤਲਾਬਨੁਮਾ ਤਲਾਬ 'ਚ ਪਾਣੀ ਭਰਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਜੰਗਲੀ ਜਾਨਵਰ ਆਪਣੀ ਪਿਆਸ ਬੁਝਾ ਸਕਣ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਕੁਲਬੀਰ ਸਿੰਘ, ਵੀਰ ਸਿੰਘ, ਸਤਨਾਮ ਸਿੰਘ, ਜੈਪਾਲ ਸਰਪੰਚ, ਹੈਪੀ ਸਿੰਘ, ਚੰਨੀ ਸਿੰਘ, ਮਨਜੀਤ ਸਿੰਘ ਅਤੇ ਵਿੱਕੀ ਸਿੰਘ ਨੇ ਦੱਸਿਆ ਕਿ ਜੰਗਲ 'ਚ ਇਕ ਪੁਰਾਣਾ ਤਲਾਬ ਮੌਜੂਦ ਹੈ, ਜਿਥੇ ਆਲੇ-ਦੁਆਲੇ ਦੇ ਜੰਗਲੀ ਜਾਨਵਰ ਗਰਮੀ ਦੇ ਦਿਨਾਂ ਵਿਚ ਪਾਣੀ ਪੀਣ ਲਈ ਆਉਂਦੇ ਹਨ ਪਰ ਇਸ ਵਾਰ ਪੈ ਰਹੀ ਭਿਆਨਕ ਗਰਮੀ ਕਾਰਨ ਤਲਾਬ ਪੂਰੀ ਤਰ੍ਹਾਂ ਸੁੱਕ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਪਾਣੀ ਦੀ ਕਮੀ ਕਾਰਨ ਉਥੇ ਜੰਗਲੀ ਜਾਨਵਰਾਂ ਦੇ ਕੰਕਾਲ ਮਿਲੇ ਸਨ | ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਕਿ ਹਰ ਸਾਲ ਗਰਮੀਆਂ ਦੇ ਮੌਸਮ 'ਚ ਇਸ ਤਲਾਬ ਵਿਚ ਪਾਣੀ ਭਰਵਾਇਆ ਜਾਵੇਗਾ | ਸਥਾਨਕ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਸ਼ਾਸਨ ਕੋਲ ਵੀ ਤਲਾਬ ਵਿਚ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਸੀ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ | ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਆਪਸੀ ਸਹਿਯੋਗ ਨਾਲ ਆਪਣੇ ਖਰਚੇ 'ਤੇ ਪਾਣੀ ਦੇ ਟੈਂਕਰ ਮੰਗਵਾ ਕੇ ਤਲਾਬ ਵਿਚ ਪਾਣੀ ਭਰਵਾਉਣਾ ਸ਼ੁਰੂ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਇਥੇ ਕਰੀਬ 100 ਪਾਣੀ ਦੇ ਟੈਂਕਰ ਪਵਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੁੱਖੜੀ ਸਥਿਤ ਮੋਬਾਈਲਾਂ ਵਾਲੀ ਦੁਕਾਨ 'ਚ ਚੋਰੀ ਖਰੜ, 24 ਮਈ (ਜੰਡਪੁਰੀ)- ਨੇੜਲੇ ਪਿੰਡ ਭੱੁਖੜੀ ਸਥਿਤ ਵਰਮਾ ਕਮ... ਅਗਲੀ ਖ਼ਬਰ ਕੰਗ ਨੇ ਸਬ-ਤਹਿਸੀਲ ਮਾਜਰੀ ਦੀ ਨਵੀਂ ਇਮਾਰਤ ਦਾ ਕੰਮ ਸ਼ੁਰੂ ਕਰਵਾਉਣ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ <br/>
Ad Position 24