ਇਪਟਾ ਪੰਜਾਬ ਤਿੰਨ ਦਹਾਕਿਆਂ ਤੋਂ ਭਾਸ਼ਾ, ਸਾਹਿਤ, ਰੰਗਮੰਚ ਤੇ ਨਿਰੋਏ ਸੱਭਿਆਚਾਰ ਦੇ ਹੱਕ 'ਚ ਆਵਾਜ਼ ਬੁਲੰਦ ਕਰਦੀ ਆ ਰਹੀ ਹੈ-ਸੰਜੀਵਨ <br/>
ਅਜੀਤ ਡੈਸਕ
25-05-2026
ਪ੍ਰਗਤੀਸ਼ੀਲ ਲੇਖਕ ਸੰਘ ਤੇ ਪੰਜਾਬੀ ਪ੍ਰਸਾਰ ਦੇ ਵਿਸ਼ੇਸ਼ ਸਹਿਯੋਗ ਨਾਲ ਹੋ ਰਹੀ ਵਿਚਾਰ-ਚਰਚਾ ਦੌਰਾਨ ਹਾਜ਼ਰ ਗਾਇਕਾਂ ਵੱਲੋਂ ਲੋਕ-ਮਸਲਿਆਂ ਦਾ ਜ਼ਿਕਰ ਤੇ ਫ਼ਿਕਰ ਕਰਦੀ ਗਾਇਕੀ ਵੀ ਪੇਸ਼ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਪਟਾ, ਪੰਜਾਬ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਇਪਟਾ ਦੇ 83 ਵੇਂ ਸਥਾਪਨਾ ਦਿਵਸ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ 'ਲੋਕ-ਪੱਖੀ ਗਾਇਕੀ-ਸੰਗੀਤ ਨੂੰ ਚਣੌਤੀਆਂ 'ਤੇ ਵਿਚਾਰ ਸਮਾਰੋਹ 23 ਮਈ ਦਿਨ ਸਨਿੱਚਰਵਾਰ ਨੂੰ ਵਿਸ਼ਵ ਪੰਜਾਬੀ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋਵੇਗਾ | ਪ੍ਰਗਤੀਸ਼ੀਲ ਲੇਖਕ ਸੰਘ ਦੇ ਸੂਬਾ ਜਨਰਲ ਸਕੱਤਰ ਡਾ. ਕੁਲਦੀਪ ਦੀਪ ਤੇ ਵਿਸ਼ਵ ਪੰਜਾਬੀ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮੌਕੇ ਪ੍ਰਧਾਨਗੀ ਡਾ. ਰਾਜਿੰਦਰਪਾਲ ਸਿੰਘ ਬਰਾੜ ਹੋਵੇਗੀ ਅਤੇ ਚਰਚਾਕਾਰ ਵੱਜੋਂ ਜਗਰਾਜ ਧੌਲਾ, ਮਾਸਟਰ ਰਾਮ ਕੁਮਾਰ, ਡਾ. ਗੁਰਸੇਵਕ ਲੰਬੀ ਅਥੇ ਜਗਸੀਰ ਜੀਦਾ ਸ਼ਮੂਲੀਅਤ ਕਰਨਗੇ |