ਖਰੜ, 24 ਮਈ (ਗੁਰਮੁੱਖ ਸਿੰਘ ਮਾਨ)-ਵਿਦਿਆ ਵੈਲੀ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਮੁਹਾਲੀ ਮਿਡਟਾਊਨ ਦੇ ਰੋਟਰੀ ਕਲੱਰ ਦੇ ਸਹਿਯੋਗ ਨਾਲ ਰੋਟਰੀ ਯੂਥ ਲੀਡਰਸ਼ਿਪ ਐਵਾਰਡ-2026 ਦੇ ਬੈਨਰ ਹੇਠ ਇਕ ਸੈਮੀਨਾਰ ਕਰਵਾਇਆ ਗਿਆ | ਇਸ ਸਮਾਗਮ ਵਿਚ ਵਿਦਿਆ ਵੈਲੀ ਸਕੂਲ, ਸੇਂਟ ਸੋਲਜ਼ਰ ਇੰਟਰਨੈਸ਼ਨਲ ਸਕੂਲ, ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੂੰ ਸਿੱਖਣ ਅਤੇ ਨਿੱਜੀ ਵਿਕਾਸ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਲਿਵਾਸਾ ਹਸਪਤਾਲ ਦੇ ਮਾਹਿਰਾਂ ਵਲੋਂ ਮਾਨਸਿਕ ਸਿਹਤ ਬਾਰੇ, ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਵਲੋਂ ਜਾਗਰੂਕਤਾ ਸੈਸ਼ਨ ਪੇਸ਼ ਕੀਤਾ ਅਤੇ ਸਮਾਗਮ ਵਿਚ ਹਾਜ਼ਰ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕੀਤਾ | ਕਰੀਅਰ ਕਾਊਾਸਲਿੰਗ ਦਾ ਸੰਚਾਲਨ ਡਾ. ਪ੍ਰਭਜੋਤ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸਿਮਰਪ੍ਰੀਤ ਸਿੰਘ ਤੇ ਪਿ੍ੰਸੀਪਲ ਡਾ. ਸੁਮਨ ਲਤਾ ਨੇ ਇਸ ਪਹਿਲੀਕਦਮੀ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਲੀਡਰਸ਼ਿਪ ਗੁਣਾਂ, ਸਮਾਜਿਕ ਜਿੰਮੇਵਾਰੀ ਅਤੇ ਆਤਮਵਿਸ਼ਵਾਸ਼ ਨੂੰ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਹਰਪ੍ਰੀਤ ਸਿੰਘ ਰੇਖੀ, ਟੀਨਾ ਵਿਰਕ, ਆਰ. ਟੀ. ਐਨ, ਅਮਨਪ੍ਰੀਤ ਸਿੰਘ, ਆਮੀਪ ਸਿਨਹਾ, ਐਨ. ਕੇ. ਐਸ. ਢੋਡੀ ਸਮੇਤ ਸਕੂਲ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |