06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਇੰਡਸਟਰੀਅਲ ਏਰੀਆ ਫ਼ੇਜ਼-1 'ਚ ਲਗਾਇਆ ਨਵਾਂ 20 ਐਮ.ਵੀ.ਏ. ਟਰਾਂਸਫ਼ਾਰਮਰ <br/>

Ad Position 21
No active advertisement
ਅਜੀਤ ਡੈਸਕ 25-05-2026
ਚੰਡੀਗੜ੍ਹ, 24 ਮਈ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ 'ਚ ਬਿਜਲੀ ਸਪਲਾਈ ਨੂੰ ਹੋਰ ਮਜ਼ਬੂਤ ਅਤੇ ਨਿਰਵਿਘਨ ਬਣਾਉਣ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਚੁੱਕਦੇ ਹੋਏ ਸੀ.ਪੀ.ਡੀ.ਐਲ. (ਚੰਡੀਗੜ੍ਹ ਪਾਵਰ ਡਿਸਟਿ੍ਬਿਊਸ਼ਨ ਲਿਮਟਿਡ) ਨੇ ਇੰਡਸਟਰੀਅਲ ਏਰੀਆ ਫ਼ੇਜ਼-1 ਸਥਿਤ 66 ਕੇ.ਵੀ. ਗਰਿੱਡ ਸਬ-ਸਟੇਸ਼ਨ 'ਚ ਨਵਾਂ 20 ਐਮ.ਵੀ.ਏ ਪਾਵਰ ਟਰਾਂਸਫ਼ਾਰਮਰ ਚਾਲੂ ਕੀਤਾ ਹੈ | ਇਹ ਪ੍ਰੋਜੈਕਟ ਸ਼ਹਿਰ ਦੀ ਵੱਧ ਰਹੀ ਬਿਜਲੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤਾ ਗਿਆ ਹੈ, ਖ਼ਾਸ ਕਰਕੇ ਉਦਯੋਗਿਕ ਖੇਤਰਾਂ ਤੇ ਨੇੜਲੇ ਰਿਹਾਇਸ਼ੀ ਇਲਾਕਿਆਂ ਲਈ ਨਵੇਂ ਟਰਾਂਸਫ਼ਾਰਮਰ ਦੇ ਚਾਲੂ ਹੋਣ ਨਾਲ ਇੰਡਸਟਰੀਅਲ ਏਰੀਆ ਫ਼ੇਜ਼-1 ਤੇ ਫ਼ੇਜ਼-2, ਆਈ.ਟੀ ਪਾਰਕ, ਮਨੀਮਾਜਰਾ ਅਤੇ ਆਸ-ਪਾਸ ਦੇ ਇਲਾਕਿਆਂ 'ਚ ਬਿਜਲੀ ਲੋਡ ਨੂੰ ਸੰਤੁਲਿਤ ਕਰਨ ਵਿਚ ਵੱਡੀ ਮਦਦ ਮਿਲੇਗੀ | ਇਸ ਨਾਲ ਪੀਕ ਲੋਡ ਦੇ ਸਮੇਂ ਹੋਣ ਵਾਲੀਆਂ ਬਿਜਲੀ ਕੱਟਾਂ ਤੇ ਵੋਲਟੇਜ ਸਮੱਸਿਆਵਾਂ ਵਿਚ ਵੀ ਕਮੀ ਆਉਣ ਦੀ ਉਮੀਦ ਹੈ |

Ad Position 22
No active advertisement
ਪਿਛਲੀ ਖ਼ਬਰ ਪੀ.ਜੀ.ਆਈ. ਦੀ ਡਾਕਟਰੀ ਟੀਮ ਨੇ ਅਲਟਰਾਸਾਊਾਡ ਤਸਵੀਰਾਂ ਤੋਂ ਪਿੱਤੇ ਦੇ ਕੈਂਸਰ ਦਾ ਪਤਾ ਲਗਾਉਣ ਲਈ ਏ.ਆਈ. ਸਿਸਟਮ ਕੀਤਾ ਵ... ਅਗਲੀ ਖ਼ਬਰ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਤੇ ਨਿੱਜੀ ਦਫ਼ਤਰਾਂ 'ਚ ਕੀਤੀ ਚੈਕਿੰਗ <br/...
Ad Position 24