06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਬਜ਼ੀ ਮੰਡੀ ਦੇ ਬਾਹਰ ਲੱਗੇ ਕੂੜੇ ਦੇ ਢੇਰ ਲੋਕਾਂ ਦੀ ਸਿਹਤ ਲਈ ਬਣੇ ਖ਼ਤਰਾ <br/>

Ad Position 21
No active advertisement
ਅਜੀਤ ਡੈਸਕ 25-05-2026
ਡੇਰਾਬੱਸੀ, 24 ਮਈ (ਗੁਰਮੀਤ ਸਿੰਘ)- ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਡੇਰਾਬੱਸੀ ਦੀਆਂ ਮੁੱਖ ਸੜਕਾਂ 'ਤੇ ਕੂੜੇ ਦੇ ਢੇਰ ਲੱਗ ਚੁੱਕੇ ਹਨ | ਇਸ ਦੌਰਾਨ ਸਭ ਤੋਂ ਵੱਧ ਪ੍ਰਭਾਵ ਸਬਜ਼ੀ ਮੰਡੀ ਦੇ ਬਾਹਰ ਦੇਖਿਆ ਗਿਆ ਜਿਥੇ ਕਿ ਮੰਡੀ 'ਚ ਆਉਣ ਵਾਲੀ ਸਬਜ਼ੀ ਨਾਲੋਂ ਕੂੜੇ ਦੇ ਢੇਰ ਜ਼ਿਆਦਾ ਹਨ | ਗੰਦਗੀ 'ਚੋਂ ਉਠਣ ਵਾਲੀ ਬਦਬੂ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ ਅਤੇ ਮੰਡੀ ਦਾ ਮਾਹੌਲ ਬਿਲਕੁੱਲ ਖ਼ਰਾਬ ਹੋ ਚੁੱਕਾ ਹੈ | ਦੁਕਾਨਦਾਰਾਂ ਅਸਥਾਈ ਤੌਰ 'ਤੇ ਕੂੜੇ ਦੇ ਢੇਰਾਂ ਨੂੰ ਤਿ੍ਪਾਲਾਂ ਨਾਲ ਢੱਕ ਕੇ ਕੰਮ ਚਲਾ ਰਹੇ ਹਨ ਪਰ ਇਹ ਸਿਰਫ਼ ਸਮੱਸਿਆ ਨੂੰ ਢੱਕ ਰਿਹਾ ਹੈ ਨਾ ਕਿ ਹੱਲ ਕਰ ਰਿਹਾ ਹੈ | ਸ਼ਹਿਰ 'ਚ ਮੁੱਖ ਰੋਡ, ਤਹਿਸੀਲ ਰੋਡ ਤੇ ਅਨਾਜ ਮੰਡੀ ਰੋਡ 'ਤੇ ਵੀ ਕੂੜਾ ਫੈਲਿਆ ਹੋਇਆ ਹੈ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ | ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਸਫ਼ਾਈ ਦੀ ਇਸ ਬਦਹਾਲ ਵਿਵਸਥਾ ਦੇ ਬਾਵਜੂਦ ਸਿਆਸੀ ਆਗੂ ਤੇ ਪ੍ਰਸ਼ਾਸਨ ਚੁੱਪੀ ਕਿਉਂ ਧਾਰੀ ਬੈਠਾ ਹੈ | ਲੋਕਾਂ ਦਾ ਕਹਿਣਾ ਹੈ ਕਿ ਹੜਤਾਲ ਕਾਰਨ ਆਬੋ-ਹਵਾ ਪ੍ਰਦੂਸ਼ਿਤ ਹੋ ਰਹੀ ਹੈ ਅਤੇ ਸਿਹਤ ਲਈ ਖ਼ਤਰਾ ਬਣ ਚੁੱਕਾ ਹੈ | ਦੂਜੇ ਪਾਸੇ ਸਫ਼ਾਈ ਕਰਮੀਆਂ ਦੀ ਹੜਤਾਲ ਖ਼ਤਮ ਹੋਣ ਦੀ ਸੂਚਨਾ ਮਿਲਣ ਮਗਰੋਂ ਲੋਕਾਂ ਨੂੰ ਰਾਹਤ ਮਿਲਦੀ ਜ਼ਰੂਰ ਦਿਖਾਈ ਦੇ ਰਹੀ ਹੈ ਪਰ ਦੇਰ ਸ਼ਾਮ ਤੱਕ ਕੂੜੇ ਦੇ ਢੇਰ ਉਵੇਂ ਹੀ ਲੱਗੇ ਹੋਏ ਦਿਖਾਈ ਦੇ ਰਹੇ ਸਨ |

Ad Position 22
No active advertisement
ਪਿਛਲੀ ਖ਼ਬਰ ਡੋਪ ਟੈਸਟ ਪਾਜ਼ੀਟਿਵ ਆਉਣ 'ਤੇ ਨੌਜਵਾਨ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ <br/> ਅਗਲੀ ਖ਼ਬਰ ਖੇੜਾ ਨੇ ਅਕਾਲੀ ਦਲ ਦੇ ਵਾਰਡ ਨੰਬਰ 8 ਤੋਂ ਉਮੀਦਵਾਰ ਪ੍ਰਦੀਪ ਰੂੜਾ ਦੇ ਹੱਕ 'ਚ ਕੀਤੀ ਵਿਸ਼ਾਲ ਮੀਟਿੰਗ <br/>
Ad Position 24