ਚੰਡੀਗੜ, 25 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਮਾਨਵ ਵਿਗਿਆਨ ਵਿਭਾਗ 2026-27 ਦੇ ਅਕਾਦਮਿਕ ਸੈਸ਼ਨ ਲਈ ਆਪਣੇ ਅੰਡਰਗ੍ਰੈਜੁਏਟ, ਪੋਸਟ ਗ੍ਰੈਜੂਏਟ, ਡਿਪਲੋਮਾ ਤੇ ਪੀਐਚ.ਡੀ. ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ | ਵਿਭਾਗ ਐਨ.ਈ.ਪੀ 2020 ਤਹਿਤ ਮਾਨਵ ਵਿਗਿਆਨ ਵਿਚ ਬੀ.ਐਸ.ਸੀ. (ਆਨਰਜ਼), ਖੋਜ ਦੇ ਨਾਲ ਐਮ.ਐਸ.ਸੀ. (ਆਨਰਜ਼), ਫੋਰੈਂਸਿਕ ਸਾਇੰਸ ਅਤੇ ਅਪਰਾਧ ਵਿਗਿਆਨ ਵਿਚ ਡਿਪਲੋਮਾ ਤੇ ਪੀ.ਐਚ.ਡੀ. ਪ੍ਰੋਗਰਾਮਾਂ ਦੀ ਪੇਸ਼ਕਸ਼ ਕਰ ਰਿਹਾ ਹੈ | ਐਮ.ਐਸ.ਸੀ. (ਆਨਰਜ਼) ਵਿਦ ਰਿਸਰਚ/ਐਮ.ਐਸ.ਸੀ. (ਆਨਰਜ਼) (ਦੋ ਸਾਲਾ) ਪ੍ਰੋਗਰਾਮ ਲਈ ਦਾਖਲੇ ਮੈਰਿਟ ਦੇ ਆਧਾਰ 'ਤੇ ਹੋਣਗੇ | ਐਨ.ਈ.ਪੀ./ ਸੀ.ਬੀ.ਸੀ.ਐਸ. ਫਰੇਮਵਰਕ ਅਧੀਨ ਬੀ.ਐਸ.ਸੀ. ਡਿਗਰੀ ਜਾਂ ਚੁਆਇਸ ਬੇਸਡ ਕ੍ਰੈਡਿਟ ਸਿਸਟਮ (ਸੀ.ਬੀ.ਸੀ.ਐਸ.) ਜਾਂ ਪੰਜਾਬ ਯੂਨੀਵਰਸਿਟੀ ਤੋਂ 10+2+3 ਸਿੱਖਿਆ ਪ੍ਰਣਾਲੀ ਜਾਂ ਯੂਜੀਸੀ-ਮਾਨਤਾ ਪ੍ਰਾਪਤ ਭਾਰਤੀ/ਵਿਦੇਸ਼ੀ ਯੂਨੀਵਰਸਿਟੀ ਜਾਂ ਸੰਸਥਾ ਤੋਂ ਇਸਦੇ ਬਰਾਬਰ ਦੀ ਪ੍ਰੀਖਿਆ ਵਾਲੇ ਉਮੀਦਵਾਰ ਜਾਂ ਕਿਸੇ ਵੀ ਸਟਰੀਮ ਵਿਚ ਬੈਚਲਰ ਦੀ ਡਿਗਰੀ 10+2 ਪੱਧਰ 'ਤੇ ਵਿਗਿਆਨ ਵਿਸ਼ੇ ਦੇ ਨਾਲ ਅਤੇ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਦੇ ਨਾਲ ਯੋਗ ਹੈ | ਫੋਰੈਂਸਿਕ ਸਾਇੰਸ ਅਤੇ ਕਿ੍ਮਿਨੋਲੋਜੀ ਵਿਚ ਡਿਪਲੋਮਾ ਵੀ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਦਾਖਲਾ ਦੇਵੇਗਾ | ਪੀਯੂ ਦੀ ਬੈਚਲਰ ਡਿਗਰੀ ਵਾਲੇ ਉਮੀਦਵਾਰ ਜਿਨਾਂ ਕੋਲ +2 ਸਾਇੰਸ ਜਾਂ ਕਿਸੇ ਵੀ ਬਰਾਬਰ ਦੀ ਪ੍ਰੀਖਿਆ 50% ਅੰਕਾਂ ਨਾਲ ਹੋਣੀ ਚਾਹੀਦੀ ਹੈ | ਬੀ.ਐਸ.ਸੀ. (ਆਨਰਜ਼) ਇਨ ਐਂਥਰੋਪੋਲੋਜੀ ਪ੍ਰੋਗਰਾਮ ਵਿਚ 30 ਸੀਟਾਂ ਹਨ, ਨਾਲ ਹੀ ਐਨ.ਆਰ.ਆਈ. ਤੇ ਵਿਦੇਸ਼ੀ ਰਾਸ਼ਟਰੀ ਸੀਟਾਂ ਵੀ ਹਨ | ਦਾਖਲਾ ਪੀਯੂ-ਸੀਈਟੀ (ਯੂਜੀ) ਦੇ ਆਧਾਰ 'ਤੇ ਹੋਵੇਗਾ ਜਿਸ ਵਿਚ 75 ਪ੍ਰਤੀਸ਼ਤ ਦਾਖਲਾ ਪ੍ਰੀਖਿਆ ਅਤੇ 25 ਪ੍ਰਤੀਸ਼ਤ ਅਕਾਦਮਿਕ ਵਿਸ਼ਿਆਂ ਦਾ ਵੇਟੇਜ ਹੋਵੇਗਾ ਜਿਨਾਂ ਉਮੀਦਵਾਰਾਂ ਨੇ 12ਵੀਂ ਜਮਾਤ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੈ ਤੇ ਮਾਨਤਾ ਪ੍ਰਾਪਤ ਬੋਰਡ/ਸੀ.ਬੀ.ਐਸ.ਈ ਤੋਂ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ/ਜੀਵ ਵਿਗਿਆਨ ਦੇ ਨਾਲ-ਨਾਲ ਅੰਗਰੇਜ਼ੀ ਦੀ ਪੜਾਈ ਕੀਤੀ ਹੈ, ਉਹ ਅਪਲਾਈ ਕਰਨ ਦੇ ਯੋਗ ਹਨ |