19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਦਾ ਸਰੀਰ ਖੋਜ ਕਾਰਜਾਂ ਵਾਸਤੇ ਪੀ. ਜੀ. ਆਈ ਨੂੰ ਕੀਤਾ ਦਾਨ

Ad Position 21
No active advertisement
ਮਰਹੂਮ ਪ੍ਰਸਿੱਧ ਲੇਖਕ ਰਿਪੁਦਮਨ ਸਿੰਘ ਰੂਪ ਦਾ ਸਰੀਰ ਖੋਜ ਕਾਰਜਾਂ ਵਾਸਤੇ ਪੀ.ਜੀ.ਆਈ. ਨੂੰ ਦਾਨ ਕਰਨ ਸਮੇਂ ਰਿਪੁਦਮਨ ਸਿੰਘ ਦੇ ਪੁੱਤਰ ਸੰਜੀਵਨ ਸਿੰਘ, ਰੰਜਵੀਨ ਸਿੰਘ ਤੇ ਹੋਰ ਸਾਕ ਸਬੰਧੀ ਤੇ ਸਾਹਿਤਕਾਰ | ਅਜੀਤ ਤਸਵੀਰ <br/> 28-05-2026
ਚੰਡੀਗੜ੍ਹ, 27 ਮਈ (ਅਜੀਤ ਬਿਊਰੋ) - ਪ੍ਰਸਿੱਧ ਪੰਜਾਬੀ ਲੇਖਕ ਐਡਵੋਕੇਟ ਰਿਪੁਦਮਨ ਸਿੰਘ ਰੂਪ (91) ਦੇ ਬੀਤੇ ਦਿਨੀਂ ਵਿਛੋੜੇ ਮਗਰੋਂ, ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰ ਵੱਲੋਂ ਉਨ੍ਹਾਂ ਦੀ ਦੇਹ ਪੀ. ਜੀ. ਆਈ ਚੰਡੀਗੜ੍ਹ ਨੂੰ ਖੋਜ ਕਾਰਜਾਂ ਵਾਸਤੇ ਦਾਨ ਦਿੱਤੀ | ਜ਼ਿਕਰਯੋਗ ਹੈ ਕਿ ਮਰਹੂਮ ਲੇਖਕ ਰੂਪ ਦੇ ਵੱਡੇ ਭਰਾ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਦਾ ਸਰੀਰ ਵੀ 2010 ਵਿਚ ਪੀ. ਜੀ. ਆਈ ਨੂੰ ਦਾਨ ਕੀਤਾ ਗਿਆ ਸੀ | ਪੀ. ਜੀ. ਆਈ. ਜਾਣ ਤੋਂ ਪਹਿਲਾਂ ਰੂਪ ਦੀ ਪਵਿੱਤਰ ਦੇਹ ਉਨ੍ਹਾਂ ਦੇ ਗ੍ਰਹਿ ਵਿਖੇ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਜਿਸ ਨੂੰ ਸੈਂਕੜਿਆਂ ਲੇਖਕਾਂ, ਬੁੱਧੀਜੀਵੀਆਂ, ਵਕੀਲਾਂ, ਰੰਗਮੰਚ ਤੇ ਫ਼ਿਲਮ ਅਦਾਕਾਰਾਂ, ਰਾਜਨੀਤਿਕ ਤੇ ਸਮਾਜਿਕ ਕਾਰਕੁਨਾਂ, ਮੁਲਾਜ਼ਮ ਆਗੂਆਂ ਸਮੇਤ ਸਕੇ-ਸਬੰਧੀਆਂ ਨੇ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ | ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾ-ਮੁਕਤ ਜੱਜ ਕੰਵਲਜੀਤ ਸਿੰਘ ਆਹਲੂਵਾਲੀਆ ਅਤੇ ਜਸਟਿਸ (ਸੇਵਾ ਮੁਕਤ) ਰਾਕੇਸ਼ ਗਰਗ, ਕਾਲਮ ਨਵੀਸ ਸ਼ਾਮ ਸਿੰਘ (ਅੰਗ-ਸੰਗ), ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਡਿਪਟੀ ਮੇਅਰ ਮੁਹਾਲੀ ਕੁਲਜੀਤ ਸਿੰਘ ਬੇਦੀ, ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ ਦੇ ਜਨਰਲ ਸਕੱਤਰ ਡਾ. ਗੁਰਮੇਲ, ਬਲਵਿੰਦਰ ਉੱਤਮ, ਅਦਾਕਾਰ ਕੱਕੂ ਦੀਵਾਨ, ਨਰਿੰਦਰ ਪਾਲ ਨੀਨਾ ਆਦਿ ਨੇ ਸੰਬੋਧਨ ਕੀਤਾ | ਰਿਪੁਦਮਨ ਸਿੰਘ ਰੂਪ ਨੂੰ ਨਮਨ ਕਰਨ ਵਾਲਿਆਂ ਵਿਚ ਉਨ੍ਹਾਂ ਦੇ ਸਕੇ-ਸਬੰਧੀਆਂ ਅਤੇ ਨੇੜਲਿਆਂ ਤੋਂ ਇਲਾਵਾ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ, ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸੈਕਟਰੀ ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ, ਐਡਵੋਕੇਟ ਸਤਵੰਤ ਰੰਗੀ, ਐਡਵੋਕੇਟ ਕੁਲਬੀਰ ਸਿੰਘ ਧਾਲੀਵਾਲ, ਪੰਜਾਬੀ ਰੰਗਮੰਚ ਤੇ ਫ਼ਿਲਮਾਂ ਦਾ ਅਦਾਕਾਰ ਕਮਲਨੈਨ ਸਿੰਘ ਸੇਖੋਂ, ਰਮਨ ਢਿੱਲੋਂ, ਸਾਵਣ ਰੂਪੋਵਾਲੀ, ਜਸਬੀਰ ਢਿੱਲੋਂ, ਇੰਦਰਜੀਤ ਮੋਗਾ, ਸਬਦੀਸ਼, ਹਰਵਿੰਦਰ ਹਰ, ਨਰਿੰਦਰ ਨਸਰੀਨ, ਸੁਖਬੀਰ ਪਾਲ ਕੌਰ, ਰਾਜਨੀਤਿਕ, ਸਮਾਜਿਕ ਕਾਰਕੁਨ ਤੇ ਮੁਲਾਜ਼ਮ ਆਗੂ ਬੀ.ਜੇ.ਪੀ. ਦੇ ਆਗੂ ਲਖਵਿੰਦਰ ਗਰਚਾ ਤੋਂ ਇਲਾਵਾ ਮਲਾਜ਼ਮ ਆਗੂ ਕਰਮ ਸਿੰਘ ਧਨੋਆ, ਖੁਸ਼ਹਾਲ ਨਾਗਾ, ਬਲਦੇਵ ਝੱਜ, ਅਵਤਰਾ ਕਲਸੀਆਂ, ਦਵਿੰਦਰ ਜਟਾਣਾ, ਅਸ਼ੋਕ ਬਜਹੇੜੀ, ਰਾਣਜੀਤ ਹਾਂਸ, ਯਸ਼ਪਾਲ, ਡਾ. ਨਰਿੰਦਰ ਗੁਪਤਾ, ਜੀ. ਐਸ. ਕੌਸਲ, ਸਤਨਾਮ ਦਾਊਾ, ਐਮ.ਬੀ.ਐਸ ਸ਼ੇਰਗਿੱਲ, ਜਵਾਈ ਪੱਤਰਕਾਰ ਦਵਿੰਦਰ ਦਰਸ਼ੀ, ਨੂੰਹ ਚਰਨਜੀਤ ਕੌਰ, ਪੂਨਮ, ਪੋਤ-ਜਵਾਈ ਉੱਜਵਲ ਤੇ ਮੋਹਿਤ ਵੇਦ ਨੇ ਵੀ ਰੂਪ ਸਾਹਿਬ ਨੂੰ ਨਮਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗਿਆਨ ਸਥਲ ਮੰਦਿਰ ਸੇਵਾ ਸੁਸਾਇਟੀ ਦੇ ਵਫ਼ਦ ਨੇ ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਸੈਸ਼ਨ 2026-27 ਲਈ ਡਿਪਲੋਮਾ ਇਨ ਪ੍ਰੀ-ਸਕੂਲ ਐਜੂਕੇਸ਼ਨ ਲਈ ਅਰਜ਼ੀਆਂ ਦੀ ਕੀਤੀ ਮੰਗ
Ad Position 24