ਚੰਡੀਗੜ੍ਹ, 27 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਈਫ਼ ਲੌਂਗ ਲਰਨਿੰਗ ਐਂਡ ਐਕਸਟੈਨਸ਼ਨ ਵਿਭਾਗ ਨੇ ਅਕਾਦਮਿਕ ਸੈਸ਼ਨ 2026-27 ਲਈ ਡਿਪਲੋਮਾ ਇਨ ਪ੍ਰੀ-ਸਕੂਲ ਐਜੂਕੇਸ਼ਨ ਪ੍ਰੋਗਰਾਮ ਵਿਚ ਦਾਖ਼ਲੇ ਲਈ ਅਰਜ਼ੀਆਂ ਮੰਗੀਆਂ ਹਨ | ਡਿਪਲੋਮਾ ਪ੍ਰੋਗਰਾਮ ਇਕ ਸਾਲ ਦਾ ਹੋਵੇਗਾ, ਜਿਸ ਵਿਚ ਦੋ ਸਮੈਸਟਰ ਹੋਣਗੇ | ਵਿਭਾਗ ਕੋਲ ਕੁੱਲ 18 ਸੀਟਾਂ ਹਨ | ਜਿਸ ਵਿਚ 8 ਜਨਰਲ + 7 ਰਾਖਵੀਂਆਂ ਸੀਟਾਂ, 2 ਸੀਟਾਂ ਐਨ.ਆਰ.ਆਈ. ਉਮੀਦਵਾਰਾਂ ਲਈ ਅਤੇ 1 ਸੀਟ ਵਿਦੇਸ਼ੀ ਨਾਗਰਿਕ ਉਮੀਦਵਾਰ ਲਈ ਹੈ | ਉਹ ਉਮੀਦਵਾਰ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਸਿੱਖਿਆ ਬੋਰਡ/ਸੀ.ਬੀ.ਐਸ.ਈ. ਤੋਂ ਕਿਸੇ ਵੀ ਸਟਰੀਮ ਵਿਚ 10+2 ਪਾਸ ਕੀਤੀ ਹੈ | ਉਹ ਇਸ ਕੋਰਸ ਲਈ ਅਰਜ਼ੀ ਦੇਣ ਦੇ ਯੋਗ ਹਨ | ਦਾਖ਼ਲੇ ਯੋਗਤਾ ਪ੍ਰੀਖਿਆ ਵਿਚ ਮੈਰਿਟ ਦੇ ਆਧਾਰ 'ਤੇ ਕੀਤੇ ਜਾਣਗੇ | ਬਿਨੈਕਾਰਾਂ ਨੂੰ ਫਾਰਮ ਜਮ੍ਹਾਂ ਕਰਨ ਦੀ ਆਖਰੀ ਮਿਤੀ ਤੇ ਹੋਰ ਦਾਖ਼ਲੇ ਨਾਲ ਸਬੰਧਿਤ ਜਾਣਕਾਰੀ ਦੇ ਅਪਡੇਟਸ ਲਈ ਨਿਯਮਿਤ ਤੌਰ 'ਤੇ ਵਿਭਾਗੀ ਵੈੱਬਸਾਈਟ 'ਤੇ ਜਾਣ ਦੀ ਸਲਾਹ ਵੀ ਦਿੱਤੀ ਗਈ ਹੈ |