29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਮਾਜਿਕ ਸੁਰੱਖਿਆ ਬੀਮਾ ਯੋਜਨਾਵਾਂ ਦਾ ਸਾਲਾਨਾ ਨਵੀਨੀਕਰਨ ਜ਼ਰੂਰੀ

Ad Position 21
No active advertisement
ਅਜੀਤ ਡੈਸਕ 31-05-2026
ਚੰਡੀਗੜ੍ਹ, 30 ਮਈ (ਅਜੀਤ ਬਿਊਰੋ)- ਰਾਮ ਕਿਸ਼ੋਰ ਮੀਨਾ ਉਪ ਮਹਾਪ੍ਰਬੰਧਕ ਰਾਜ ਪੱਧਰੀ ਬੈਂਕਰਜ਼ ਕਮੇਟੀ (ਐਸ.ਐਲ.ਬੀ.ਸੀ) ਪੰਜਾਬ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਸਰਕਾਰ ਦੀਆਂ ਜਨਤਕ ਸੁਰੱਖਿਆ ਯੋਜਨਾਵਾਂ -ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀ.ਐਮ.ਜੇ.ਜੇ.ਬੀ.ਬਾਈ) ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀ.ਐਮ.ਐਸ.ਬੀ.ਬਾਈ) ਦੇ ਤਹਿਤ ਆਪਣੇ ਬੀਮਾ ਸੁਰੱਖਿਆ ਦਾ ਸਮੇਂ ਸਿਰ ਨਵੀਨੀਕਰਨ ਯਕੀਨੀ ਬਣਾਉਣ | ਉਨ੍ਹਾਂ ਨੇ ਦੱਸਿਆ ਕਿ ਇਹ ਯੋਜਨਾਵਾਂ ਬਹੁਤ ਹੀ ਕਿਫ਼ਾਇਤੀ ਪ੍ਰੀਮੀਅਮ ਦਰਾਂ 'ਤੇ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਹੱਤਵਪੂਰਨ ਵਿੱਤੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ | ਪੀ.ਐਮ.ਐਸ.ਬੀ.ਬਾਈ ਦੇ ਲਾਭਾਂ ਦਾ ਜ਼ਿਕਰ ਕਰਦਿਆਂ ਮੀਨਾ ਨੇ ਕਿਹਾ ਕਿ ਇਹ ਯੋਜਨਾ ਕਿਸੇ ਵੀ ਕਾਰਨ ਕਰਕੇ ਬੀਮਾ ਕਵਰ ਦੇ ਤਹਿਤ ਵਿਅਕਤੀ ਦੀ ਮੌਤ ਹੋਣ 'ਤੇ 2 ਲੱਖ ਰੁਪਏ ਦਾ ਜੀਵਨ ਬੀਮਾ ਕਵਰੇਜ ਪ੍ਰਦਾਨ ਕਰਦੀ ਹੈ | ਇਹ ਯੋਜਨਾ 18 ਤੋਂ 50 ਸਾਲ ਦੇ ਉਮਰ ਵਰਗ ਦੇ ਵਿਅਕਤੀਆਂ ਲਈ ਉਪਲਬਧ ਹੈ ਤੇ ਇਸਦਾ ਸਾਲਾਨਾ ਪ੍ਰੀਮੀਅਮ 436 ਰੁਪਏ ਹੈ | ਬੀਮਾ ਕਵਰੇਜ 1 ਜੂਨ ਤੋਂ 31 ਮਈ ਤੱਕ ਵੈਧ ਰਹਿੰਦਾ ਹੈ ਤੇ ਹਰ ਸਾਲ ਇਸਦਾ ਨਵੀਨੀਕਰਨ ਕੀਤਾ ਜਾ ਸਕਦਾ ਹੈ | ਇਸੇ ਤਰ੍ਹਾਂ ਪੀ.ਐਮ.ਐਸ.ਬੀ.ਬਾਈ ਅਧੀਨ 18 ਤੋਂ 70 ਸਾਲ ਦੀ ਉਮਰ ਦੇ ਵਿਅਕਤੀ ਮਾਤਰ 20 ਰੁਪਏ ਸਾਲਾਨਾ ਪ੍ਰੀਮੀਅਮ 'ਤੇ 2 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਕਵਰੇਜ ਪ੍ਰਾਪਤ ਕਰ ਸਕਦੇ ਹਨ | ਇਹ ਯੋਜਨਾ ਦੁਰਘਟਨਾ ਵਿੱਚ ਮੌਤ ਜਾਂ ਦੁਰਘਟਨਾ ਕਾਰਨ ਅਪਾਹਜਤਾ ਦੀ ਸਥਿਤੀ ਵਿਚ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਪਰਿਵਾਰਾਂ ਲਈ ਸਮਾਜਿਕ ਸੁਰੱਖਿਆ ਜਾਲ ਨੂੰ ਮਜ਼ਬੂਤ ਕਰਦੀ ਹੈ | ਮੀਨਾ ਨੇ ਪਾਲਿਸੀ ਧਾਰਕਾਂ ਨੂੰ ਬੇਨਤੀ ਕੀਤੀ ਕਿ ਪ੍ਰੀਮੀਅਮ ਦੇ ਆਟੋ-ਡੈਬਿਟ ਲਈ ਆਪਣੇ ਬੈਂਕ ਖਾਤਿਆਂ ਵਿਚ ਲੋੜੀਂਦਾ ਬੈਲੇਂਸ ਰੱਖਣ ਤਾਂ ਜੋ ਕਵਰੇਜ ਵਿਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਨਵੇਂ ਸੈਸ਼ਨ ਦੇ ਦਾਖ਼ਲੇ ਲਈ ਪ੍ਰਾਸਪੈਕਟਸ ਜਾਰੀ <br/> ਅਗਲੀ ਖ਼ਬਰ ਜੈਨ ਭਾਈਚਾਰੇ ਦੇ ਵਫ਼ਦ ਵਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ <br/>
Ad Position 24