40 ਸਾਲਾ ਵਿਅਕਤੀ ਵਲੋਂ ਲੜਕੀ ਨਾਲ ਜਬਰ-ਜਨਾਹ
ਅਜੀਤ ਡੈਸਕ
02-06-2026
ਜ਼ੀਰਕਪੁਰ, 1 ਜੂਨ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਇਕ 19 ਸਾਲਾ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ 40 ਸਾਲਾ ਵਿਅਕਤੀ ਖ਼ਿਲਾਫ਼ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮੁਲਜ਼ਮ ਦੀ ਪਛਾਣ ਬਿੱਟੂ ਕੁਮਾਰ ਉਰਫ਼ ਵਿਕਰਮ ਵਜੋਂ ਹੋਈ ਹੈ | ਇਹ ਮਾਮਲਾ ਪਹਿਲਾਂ ਚੰਡੀਗੜ ਦੇ ਸੈਕਟਰ-26 ਥਾਣੇ 'ਚ ਜ਼ੀਰੋ ਐਫ.ਆਈ.ਆਰ. ਵਜੋਂ ਦਰਜ ਕੀਤਾ ਗਿਆ ਸੀ ਪਰ ਕਿਉਂਕਿ ਇਹ ਘਟਨਾ ਜ਼ੀਰਕਪੁਰ 'ਚ ਵਾਪਰੀ ਸੀ, ਇਸ ਲਈ ਇਸ ਨੂੰ ਅਗਲੇਰੀ ਜਾਂਚ ਲਈ ਮੁਹਾਲੀ ਪੁਲਿਸ ਨੂੰ ਤਬਦੀਲ ਕਰ ਦਿੱਤਾ ਗਿਆ ਸੀ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਪੀੜਤ ਲੜਕੀ ਨੇ ਦੋਸ਼ ਲਗਾਇਆ ਕਿ ਉਸ ਦੀ ਮਾਂ ਵਿਦੇਸ਼ 'ਚ ਕੰਮ ਕਰਦੀ ਹੈ | ਮਾਂ ਦੇ ਜਾਣ ਤੋਂ ਬਾਅਦ ਉਹ ਉਕਤ ਮੁਲਜ਼ਮ ਨਾਲ ਰਹਿ ਰਹੀ ਸੀ | 14 ਮਈ ਦੀ ਸਵੇਰ ਨੂੰ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ | ਪੀੜਤਾ ਦੇ ਅਨੁਸਾਰ ਉਸ ਨੇ ਵਿਰੋਧ ਕੀਤਾ ਪਰ ਮੁਲਜ਼ਮ ਨੇ ਉਸ ਨਾਲ ਜਬਰਦਸਤੀ ਕੀਤੀ | ਘਟਨਾ ਤੋਂ ਬਾਅਦ ਉਹ ਆਪਣੇ ਸੈਂਟਰ ਗਈ ਅਤੇ ਆਪਣੇ ਅਧਿਆਪਕ ਨੂੰ ਸਾਰੀ ਘਟਨਾ ਦੱਸੀ | ਬਾਅਦ 'ਚ ਉਹ ਚੰਡੀਗੜ ਦੇ ਸਖੀ ਵਨ ਸਟਾਪ ਸੈਂਟਰ ਗਈ, ਜਿਥੇ ਕਿ ਉਸ ਨੇ ਸ਼ਿਕਾਇਤ ਦਰਜ ਕਰਵਾਈ | ਬਾਅਦ 'ਚ ਮਾਮਲਾ ਮੁਹਾਲੀ ਪੁਲਿਸ ਨੂੰ ਤਬਦੀਲ ਕਰ ਦਿੱਤਾ ਗਿਆ | ਇਸ ਤੋਂ ਬਾਅਦ ਜ਼ੀਰਕਪੁਰ ਥਾਣੇ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ |