19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਨਵੇਂ-ਚੁਣੇ ਕੌਂਸਲਰ ਅਵਤਾਰ ਸਿੰਘ ਦਾ ਆੜ੍ਹਤੀ ਐਸੋਸੀਏਸ਼ਨ ਰੂਪਨਗਰ ਮੰਡੀ ਤੇ ਪਿੰਡ ਅਕਬਰਪੁਰ ਵਲੋਂ ਸਨਮਾਨ <br/>

Ad Position 21
No active advertisement
ਅਜੀਤ ਡੈਸਕ 02-06-2026
ਰੂਪਨਗਰ, 1 ਜੂਨ (ਸਤਨਾਮ ਸਿੰਘ ਸੱਤੀ)- ਨਗਰ ਕੌਂਸਲ ਰੂਪਨਗਰ ਦੀਆਂ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਵਾਰਡ ਨੰਬਰ 17 ਤੋਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਕੌਂਸਲਰ ਤੇ ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਦਾ ਨਵੀਂ ਅਨਾਜ ਮੰਡੀ ਰੂਪਨਗਰ ਦੀ ਆੜ੍ਹਤੀ ਐਸੋਸੀਏਸ਼ਨ ਅਤੇ ਉਨ੍ਹਾਂ ਦੇ ਜੱਦੀ ਪਿੰਡ ਅਕਬਰਪੁਰ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਨਵੀਂ ਅਨਾਜ ਮੰਡੀ ਰੂਪਨਗਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਅਵਤਾਰ ਸਿੰਘ ਨੂੰ ਸਿਰੋਪਾਉ ਭੇਟ ਕਰਕੇ ਤੇ ਮਿਠਾਈਆਂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਸਵਤੰਤਰ ਪਾਲ ਕੌਸ਼ਲ, ਅਰੁਣ ਚੌਧਰੀ, ਟੇਕ ਚੰਦ ਜੈਨ, ਧਰਮਿੰਦਰ ਕੁਮਾਰ ਬੰਟੀ, ਬਲਦੇਵ ਸਿੰਘ ਗਿੱਲ, ਨਿਰਮਲ ਸਿੰਘ, ਰਘੁਬੀਰ ਸਿੰਘ, ਰਿਸ਼ੀ ਗੋਇਲ, ਨਰਿੰਦਰ ਸਿੰਘ ਕੰਗ, ਆਸ਼ੀਸ਼ ਖੰਨਾ, ਗੌਰਵ ਕੋਹਲੀ, ਸਨੀ ਜੈਨ, ਵਿਸ਼ਾਲ ਕੁਮਾਰ, ਹੀਰਾ ਤੰਬੜ ਸਮੇਤ ਵੱਡੀ ਗਿਣਤੀ ਵਿਚ ਆੜ੍ਹਤੀ ਹਾਜ਼ਰ ਸਨ | ਇਸ ਤੋਂ ਇਲਾਵਾ ਪਿੰਡ ਅਕਬਰਪੁਰ ਵਿਖੇ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਵੀ ਅਵਤਾਰ ਸਿੰਘ ਦਾ ਭਰਵਾਂ ਸਵਾਗਤ ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਜਗਦੀਪ ਸਿੰਘ ਜੱਗੂ, ਦਾਰਾ ਪ੍ਰਧਾਨ, ਇਕਬਾਲ ਸਿੰਘ ਬਿੱਲਾ, ਸੁਖਦੇਵ ਸਿੰਘ ਸੁੱਕਾ, ਕੁਲਦੀਪ ਸਿੰਘ ਖੱਡੀ, ਹੀਰਾ ਸਿੰਘ, ਬਲਵੀਰ ਸਿੰਘ, ਕਰਨੈਲ ਸਿੰਘ, ਰਘਵੀਰ ਸਿੰਘ, ਬਲਵੀਰ ਸਿੰਘ ਪਟਵਾਰੀ, ਰਾਮ ਸਿੰਘ ਸੈਣੀ, ਮਨਜੀਤ ਸਿੰਘ ਮਗਰੋੜ, ਸੋਨੀ ਸਣਾਣਾ, ਮਨਜੀਤ ਬਾਗਵਾਲੀ, ਸਤਨਾਮ ਨੰਬਰਦਾਰ ਅਕਬਰਪੁਰ ਅਤੇ ਹੋਰ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਲੋਕ ਸੇਵਾ ਦੇ ਖੇਤਰ ਵਿਚ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਵੱਖ-ਵੱਖ ਸੜਕਾਂ 'ਤੇ ਓਵਰਲੋਡ ਵਾਹਨਾਂ ਅਤੇ ਟਿੱਪਰਾਂ 'ਤੇ ਲਗਾਈ ਪਾਬੰਦੀ ਅਗਲੀ ਖ਼ਬਰ 40 ਸਾਲਾ ਵਿਅਕਤੀ ਵਲੋਂ ਲੜਕੀ ਨਾਲ ਜਬਰ-ਜਨਾਹ
Ad Position 24