02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨੌਕਰੀ ਤੋਂ ਕੱਢੇ ਜਾਣ ਦਾ ਬਦਲਾ ਲੈਣ ਲਈ ਸਾਬਕਾ ਕਰਮਚਾਰੀ ਨੇ ਦੁਕਾਨ ਨੂੰ ਲਾਈ ਅੱਗ, 1.5 ਕਰੋੜ ਰੁਪਏ ਦਾ ਹੋਇਆ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 06-06-2026
ਚੰਡੀਗੜ੍ਹ, 5 ਜੂਨ (ਕਪਿਲ ਵਧਵਾ)– ਮਨੀਮਾਜਰਾ ਮੋਟਰ ਮਾਰਕੀਟ ਵਿਚ ਸਥਿਤ ਇਕ ਕਾਰ ਸੀਟ ਕਵਰਾਂ ਦੀ ਦੁਕਾਨ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਦੁਕਾਨ ਦੇ ਹੀ ਸਾਬਕਾ ਕਰਮਚਾਰੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਅਨੁਸਾਰ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਨੌਕਰੀ ਤੋਂ ਕੱਢੇ ਜਾਣ ਦਾ ਬਦਲਾ ਲੈਣ ਲਈ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ ਹੈ | ਪੁਲਿਸ ਅਨੁਸਾਰ 4 ਜੂਨ ਨੂੰ ਐਫ਼. ਆਈ. ਆਰ. ਦਰਜ ਕੀਤੀ ਗਈ ਸੀ | ਇਹ ਮਾਮਲਾ ਮੌਲੀ ਕੰਪਲੈਕਸ ਦੇ ਵਸਨੀਕ ਅਤੇ 'ਬੈਸਟ ਕਾਰ ਸੀਟ ਕਵਰ' ਦੁਕਾਨ ਦੇ ਮਾਲਕ ਮਨੁਦੀਨ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ | ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ 29 ਮਈ ਦੀ ਰਾਤ ਨੂੰ ਉਸ ਨੂੰ ਸੂਚਨਾ ਮਿਲੀ ਕਿ ਉਸ ਦੀ ਦੁਕਾਨ ਵਿਚ ਅੱਗ ਲੱਗ ਗਈ ਹੈ ਜਿਸ ਤੋਂ ਫਾਇਰ ਬਿ੍ਗੇਡ ਦੇ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਦੇਰ ਰਾਤ ਕਰੀਬ 1 ਵਜੇ ਦੁਕਾਨ ਦੀ ਬੇਸਮੈਂਟ ਵਿਚ ਲੱਗੀ ਅੱਗ 'ਤੇ ਕਾਬੂ ਪਾਇਆ | ਸ਼ੁਰੂਆਤ ਵਿਚ ਉਸ ਨੂੰ ਸ਼ੱਕ ਸੀ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਵੇਗੀ ਪਰ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਦੌਰਾਨ ਇਕ ਸ਼ੱਕੀ ਵਿਅਕਤੀ ਦੁਕਾਨ ਦੇ ਨੇੜੇ ਘੁੰਮਦਾ ਨਜ਼ਰ ਆਇਆ | ਜਾਂਚ ਦੌਰਾਨ ਦੁਕਾਨ ਮਾਲਕ ਨੇ ਉਸ ਵਿਅਕਤੀ ਦੀ ਪਛਾਣ ਤੌਹੀਦ ਵਜੋਂ ਕੀਤੀ, ਜੋ ਪਿਛਲੇ 2 ਤੋਂ 3 ਸਾਲਾਂ ਤੱਕ ਉਸ ਦੀ ਦੁਕਾਨ 'ਤੇ ਕੰਮ ਕਰਦਾ ਰਿਹਾ ਸੀ ਤੇ ਜਿਸ ਨੂੰ ਕਰੀਬ ਇਕ ਮਹੀਨਾ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ | ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ 25 ਸਾਲਾ ਤੌਹੀਦ ਨੇ ਬਦਲੇ ਦੀ ਭਾਵਨਾ ਨਾਲ ਪੈਟਰੋਲ ਅਤੇ ਮਾਚਿਸ ਦੀ ਵਰਤੋਂ ਕਰਕੇ ਦੁਕਾਨ ਨੂੰ ਅੱਗ ਲਗਾਈ ਸੀ | ਪੁਲਿਸ ਅਨੁਸਾਰ ਇਸ ਘਟਨਾ ਕਾਰਨ ਦੁਕਾਨ ਮਾਲਕ ਦਾ ਕਰੀਬ 1.5 ਕਰੋੜ ਰੁਪਏ ਦਾ ਨੁਕਸਾਨ ਹੋਇਆ | ਪੁਲਿਸ ਨੇ ਮੁਲਜ਼ਮ ਤੋਹੀਦ ਨੂੰ 4 ਜੂਨ ਨੂੰ ਗਿ੍ਫ਼ਤਾਰ ਕਰ ਲਿਆ | ਅਦਾਲਤ ਵਿਚ ਪੇਸ਼ ਕਰਨ ਉਪਰੰਤ ਉਸ ਨੂੰ ਸ਼ੁੱਕਰਵਾਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ੀਰਕਪੁਰ ਦਾ ਛੱਤ ਲਾਈਟ ਪੁਆਇੰਟ ਬਣਿਆ 'ਬਲੈਕ ਸਪਾਟ', ਲਾਈਟਾਂ ਬੰਦ ਹੋਣ ਕਾਰਨ ਲਗਾਤਾਰ ਦੂਜੀ ਰਾਤ ਵਾਪਰਿਆ ਵੱਡਾ ਹਾਦਸਾ... ਅਗਲੀ ਖ਼ਬਰ ਪੁਲਿਸ ਵਲੋਂ ਇਰਾਦਾ-ਏ-ਕਤਲ ਮਾਮਲੇ 'ਚ 8 ਮੁਲਜ਼ਮ ਤੇ ਇਕ ਨਾਬਾਲਗ ਕਾਬੂ, ਜਨਮ ਦਿਨ ਦੇ ਜਸ਼ਨ ਦੌਰਾਨ ਕੀਤਾ ਸੀ ਹਮਲਾ <b...
Ad Position 24
No active advertisement