02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਯੂਨੀਵਰਸਲ ਗਰੁੱਪ ਨੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 06-06-2026
ਲਾਲੜੂ, 5 ਜੂਨ (ਰਾਜਬੀਰ ਸਿੰਘ)- ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਧੀਨ ਚੱਲ ਰਹੇ ਯੂਨੀਵਰਸਲ ਕਾਲਜ ਆਫ਼ ਐਜੂਕੇਸਨ ਵਲੋਂ 'ਆਪ੍ਰੇਸ਼ਨਲਾਈਜ਼ਿੰਗ ਆਈ. ਕਿਊ. ਏ. ਸੀ. : ਰੋਲਜ, ਰਿਸਪਾਂਸੀਬਿਲਟੀਜ ਐਂਡ ਇਪਲੀਮੈਂਟੇਸ਼ਨ ਸਟ੍ਰੈਟੇਜੀਜ਼ ਫਾਰ ਨੈੱਕ' ਵਿਸ਼ੇ 'ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਉਦੇਸ਼ ਅਧਿਆਪਕਾਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਤੇ ਸੰਸਥਾਗਤ ਵਿਕਾਸ ਬਾਰੇ ਜਾਣੂ ਕਰਵਾਉਣਾ ਸੀ | ਪ੍ਰੋਗਰਾਮ ਦੌਰਾਨ ਮੁੱਖ ਬੁਲਾਰੇ ਡਾ. ਰਾਕੇਸ਼ ਵਤਸ ਪ੍ਰੋ. ਐਨ. ਆਈ. ਟੀ. ਟੀ. ਟੀ. ਆਰ. ਚੰਡੀਗੜ੍ਹ ਨੇ ਇੰਟਰਨਲ ਕੁਆਲਿਟੀ ਅੰਸ਼ੋਰੈਂਸ ਸੈੱਲ (ਆਈ. ਕਿਊ. ਏ. ਸੀ.) ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਕਿਸੇ ਵੀ ਸਿੱਖਿਆ ਸੰਸਥਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਤੇ ਨਿਰੰਤਰ ਵਿਕਾਸ ਨੂੰ ਯਕੀਨੀ ਬਣਾਉਣ 'ਚ ਆਈ. ਕਿਊ. ਏ. ਸੀ. ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ | ਡਾ. ਵਤਸ ਨੇ ਆਈ. ਕਿਊ. ਏ. ਸੀ. ਦੀਆਂ ਜ਼ਿੰਮੇਵਾਰੀਆਂ, ਦਸਤਾਵੇਜ਼ੀਕਰਨ, ਡਾਟਾ ਪ੍ਰਬੰਧਨ, ਅਕਾਦਮਿਕ ਆਡਿਟ, ਫੀਡਬੈਕ ਪ੍ਰਣਾਲੀ ਤੇ ਗੁਣਵੱਤਾ ਸੁਧਾਰ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਨੈੱਕ ਦੀ ਮੁਲਾਂਕਣ ਪ੍ਰਕਿਰਿਆ, ਬਾਈਨਰੀ ਅਕ੍ਰੈਡੀਟੇਸ਼ਨ ਪ੍ਰਣਾਲੀ ਤੇ ਇਸ ਨਾਲ ਜੁੜੇ ਮਹੱਤਵਪੂਰਨ ਮਾਪਦੰਡਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਇਸ ਮੌਕੇ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਅਕਾਦਮਿਕ ਪ੍ਰੋਗਰਾਮ ਅਧਿਆਪਕਾਂ ਦੇ ਗਿਆਨ ਤੇ ਹੁਨਰ ਨੂੰ ਨਿਖਾਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣੇ ਬਹੁਤ ਜ਼ਰੂਰੀ ਹਨ | ਇਸੇ ਦੌਰਾਨ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਵਾਈਸ ਪ੍ਰੈਜ਼ੀਡੈਂਟ ਕਨਵਲਜੀਤ ਕੌਰ ਨੇ ਪ੍ਰਬੰਧਕ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕਾਂ ਦਾ ਲਗਾਤਾਰ ਪੇਸ਼ੇਵਰ ਵਿਕਾਸ ਸੰਸਥਾ ਦੀ ਤਰੱਕੀ ਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਚੰਨੀ ਦੀਆਂ ਸਿਫ਼ਾਰਿਸ਼ਾਂ ਕਾਰਨ ਕਿਸਾਨਾਂ ਤੇ ਦੁੱਧ ਉਤਪਾਦਕਾਂ ਨੂੰ ਹੋਵੇਗਾ ਫਾਇਦਾ : ਬੰਨੀ ਕੰਗ <br/> ਅਗਲੀ ਖ਼ਬਰ ਵਿੱਦਿਆ ਵੈਲੀ ਸਕੂਲ ਖਰੜ ਵਿਖੇ ਵਾਤਾਵਰਨ ਦਿਵਸ ਮਨਾਇਆ <br/>
Ad Position 24
No active advertisement