02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਇੰਸਟਾਗ੍ਰਾਮ ਰਾਹੀਂ ਬਾਲ ਅਸ਼ਲੀਲ ਸਮੱਗਰੀ ਸਾਂਝੀ ਕਰਨ ਦੇ ਮਾਮਲੇ 'ਚ ਸਾਈਬਰ ਥਾਣੇ ਵਲੋਂ ਕੇਸ ਦਰਜ

Ad Position 21
No active advertisement
ਅਜੀਤ ਡੈਸਕ 06-06-2026
ਐੱਸ. ਏ. ਐੱਸ. ਨਗਰ, 5 ਜੂਨ (ਕਪਿਲ ਵਧਵਾ)-ਸਾਇਬਰ ਕ੍ਰਾਈਮ ਥਾਣਾ ਮੁਹਾਲੀ ਵਲੋਂ ਇੰਸਟਾਗ੍ਰਾਮ ਰਾਹੀਂ ਬਾਲ ਅਸ਼ਲੀਲ ਸਮੱਗਰੀ (ਸੀ. ਐੱਸ. ਈ. ਏ. ਐੱਮ.) ਸਾਂਝੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 67-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਸਾਇਬਰ ਕ੍ਰਾਈਮ ਰਿਪੋਰਟਿੰਗ ਪੋਰਟਲ (ਐੱਨ. ਸੀ. ਆਰ. ਪੀ.) 'ਤੇ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਡ ਚਿਲਡਰਨ (ਐੱਨ. ਸੀ. ਐੱਮ. ਈ. ਸੀ.) ਵਲੋਂ ਭੇਜੀ ਗਈ ਰਿਪੋਰਟ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਇਸ ਨਾਲ ਜੁੜੀਆਂ ਵੀਡੀਓ ਕਲਿੱਪਾਂ ਵਿਚ ਬੱਚਿਆਂ ਦੇ ਜਿਨਸੀ ਸੋਸ਼ਣ ਨਾਲ ਸੰਬੰਧਿਤ ਅਸ਼ਲੀਲ ਸਮੱਗਰੀ ਮੌਜੂਦ ਸੀ | ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਸਮੱਗਰੀ ਸ਼ੱਕੀ ਮੋਬਾਈਲ ਨੰਬਰ ਦੇ ਚਾਲਕ ਵਲੋਂ ਇਕ ਇੰਸਟਾਗ੍ਰਾਮ ਆਈ. ਡੀ. ਰਾਹੀਂ ਅੱਗੇ ਸਾਂਝੀ ਕੀਤੀ ਗਈ ਸੀ | ਇਸ ਸੰਬੰਧੀ ਸਾਇਬਰ ਕ੍ਰਾਈਮ ਥਾਣੇ ਵਲੋਂ ਰਿਪੋਰਟ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ | ਪੁਲਿਸ ਅਨੁਸਾਰ ਤਫ਼ਤੀਸ਼ ਦੌਰਾਨ ਸ਼ੱਕੀ ਮੋਬਾਈਲ ਨੰਬਰ ਦੀ ਮਲਕੀਅਤ ਅਤੇ ਸਮੱਗਰੀ ਨਾਲ ਸੰਬੰਧਿਤ ਹੋਰ ਤੱਥਾਂ ਦੀ ਪੁਸ਼ਟੀ ਕੀਤੀ ਜਾਵੇਗੀ | ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅੱਪਲੋਡ ਕੀਤੀ ਗਈ ਉਕਤ ਵੀਡੀਓ ਨੂੰ ਰਿਪੋਰਟ ਕੀਤੇ ਜਾਣ ਉਪਰੰਤ ਸਾਇਬਰ ਮਾਹਿਰਾਂ ਵਲੋਂ ਇੰਸਟਾਗ੍ਰਾਮ ਤੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ | ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤਕਨੀਕੀ ਅਤੇ ਡਿਜ਼ੀਟਲ ਸਬੂਤ ਇਕੱਠੇ ਕਰਕੇ ਮੁਲਜ਼ਮ ਦੀ ਪਛਾਣ ਕਰਨ ਲਈ ਕਾਰਵਾਈ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ 'ਵਿਸ਼ਵ ਵਾਤਾਵਰਨ ਦਿਵਸ' ਮੌਕੇ ਗਾਜ਼ੀਪੁਰ ਅਰਬਨ ਫੋਰੈਸਟ ਵਿਖੇ ਬੂਟੇ ਲਗਾਏ <br/> ਅਗਲੀ ਖ਼ਬਰ ਪਿੰਡ ਤੋਗਾਂਪੁਰ ਤੇ ਆਗਾਂਪੁਰ ਦੇ ਗੁਰਦੁਆਰਿਆਂ ਦੀਆਂ ਗੋਲਕਾਂ ਚੋਰੀ ਕਰਨ ਵਾਲਾ ਪੁਲਿਸ ਅੜਿੱਕੇ ਚੜਿ੍ਹਆ
Ad Position 24
No active advertisement