ਡੇਰਾਬੱਸੀ, 7 ਜੂਨ (ਗੁਰਮੀਤ ਸਿੰਘ)-ਮਨੁੱਖੀ ਖੂਨਦਾਨ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ ਭਾਂਖਰਪੁਰ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਦੀ ਰਹਿਨੁਮਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਚੰਡੀਗੜ੍ਹ ਦੇ ਸੈਕਟਰ-16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਦੀ ਡਾ. ਨਿਤਿਕਾ ਦੀ ਅਗਵਾਈ ਵਾਲੀ 16 ਮੈਂਬਰੀ ਟੀਮ ਨੇ ਕੁੱਲ 126 ਯੂਨਿਟ ਖੂਨ ਇਕੱਤਰ ਕੀਤਾ | ਕੈਂਪ ਦਾ ਉਦਘਾਟਨ ਕਰਦੇ ਹੋਏ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਓ. ਪੀ. ਨਿਰੰਕਾਰੀ ਨੇ ਮੌਜੂਦ ਸਵੈ-ਇੱਛੁਕ ਖੂਨਦਾਨੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੈਂਪ ਨੂੰ ਕੇਵਲ ਇਕ ਪ੍ਰੋਗਰਾਮ ਨਹੀਂ, ਸਗੋਂ ਪਿਆਰ, ਸਦਭਾਵਨਾ ਤੇ ਨਿਸ਼ਕਾਮ ਸੇਵਾ ਦੀ ਜੀਵੰਤ ਮਿਸਾਲ ਹੈ | ਇਸ ਮੌਕੇ ਭਾਂਖਰਪੁਰ ਸ਼ਾਖਾ ਦੇ ਮੁਖੀ ਗੁਰਦਾਸ ਓਬਰਾਏ ਵਲੋਂ ਨਾਲ ਦੀਆਂ ਬ੍ਰਾਂਚਾਂ ਤੋਂ ਆਏ ਮੁਖੀ ਮਹਾਤਮਾਵਾਂ, ਖੇਤਰੀ ਸੰਚਾਲਕ ਰਾਜੇਸ਼ ਗੌੜ, ਇਲਾਕੇ ਦੇ ਪਤਵੰਤੇ ਸੱਜਣਾਂ, ਖੂਨਦਾਨੀਆਂ, ਡਾਕਟਰਾਂ, ਸੇਵਾਦਾਰਾਂ ਤੇ ਸੰਗਤ ਦਾ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੇ ਸਹਿਯੋਗ ਤੇ ਸਮਰਥਨ ਨਾਲ ਇਹ ਕੈਂਪ ਸਫਲਤਾਪੂਰਵਕ ਸਮਾਪਤ ਹੋਇਆ |