17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਚੰਡੀਗੜ੍ਹ 'ਚ ਸਿਹਤ ਸੰਭਾਲ ਅਤੇ ਸਿੱਖਿਆ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ

Ad Position 21
No active advertisement
ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ | ਤਸਵੀਰਾਂ : ਗੁਰਿੰਦਰ ਸਿੰਘ <br/> 10-06-2026
ਚੰਡੀਗੜ੍ਹ, 9 ਜੂਨ (ਮਾਰਕੰਡਾ)-ਜਨਤਕ ਸਿਹਤ ਸੰਭਾਲ ਅਤੇ ਸਿੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਦੀ ਅਗਵਾਈ ਵਾਲੀ ਪ੍ਰੋਜੈਕਟ ਦੀ ਮੁਲਾਂਕਣ ਅਤੇ ਪ੍ਰਵਾਨਗੀ ਕਮੇਟੀ ਨੇ ਚੰਡੀਗੜ੍ਹ ਵਿਚ ਤਿੰਨ ਵੱਡੇ ਵਿਕਾਸ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ | ਜਿਸ ਵਿਚ ਮਨੀਮਾਜਰਾ ਦੇ ਸਬ-ਡਿਸਟਿ੍ਕਟ ਹਸਪਤਾਲ ਵਿਖੇ 50 ਬਿਸਤਰਿਆਂ ਵਾਲਾ ਕਿ੍ਟੀਕਲ ਕੇਅਰ ਹਸਪਤਾਲ, ਸੈਕਟਰ 28 ਵਿਚ ਪ੍ਰਸ਼ਾਸਕੀ ਬਲਾਕ ਵਾਲਾ ਇੱਕ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰ ਅਤੇ ਸੈਕਟਰ 27-ਸੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਵਾਧੂ ਅਕਾਦਮਿਕ ਬਲਾਕ ਸ਼ਾਮਲ ਹੈ | 50 ਬਿਸਤਰਿਆਂ ਵਾਲਾ ਕਿ੍ਟੀਕਲ ਕੇਅਰ ਹਸਪਤਾਲ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ (ਪੀਐਮ-ਅਭਿਮ) ਅਧੀਨ ਬਣਾਇਆ ਜਾਵੇਗਾ | ਇਸ ਪ੍ਰੋਜੈਕਟ ਲਈ ਪੀਐਮ-ਅਭਿਮ ਅਧੀਨ 16.63 ਕਰੋੜ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ | ਜਿਸਦਾ ਉਦੇਸ਼ ਮਨੀਮਾਜਰਾ, ਮੌਲੀ ਜਾਗਰਣ ਅਤੇ ਆਈਟੀ ਪਾਰਕ ਖੇਤਰ ਦੇ ਵਸਨੀਕਾਂ ਲਈ ਮਹੱਤਵਪੂਰਨ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਸੈਕੰਡਰੀ ਅਤੇ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਵਧਾਉਣਾ ਹੈ | ਇਹ ਪ੍ਰਸਤਾਵਿਤ ਸਹੂਲਤ ਮਨੀਮਾਜਰਾ ਦੇ ਸਬ-ਡਿਸਟਿ੍ਕਟ ਹਸਪਤਾਲ ਵਿਖੇ 2.88 ਏਕੜ ਦੀ ਜਗ੍ਹਾ 'ਤੇ ਬਣਾਈ ਜਾਣ ਦੀ ਯੋਜਨਾ ਹੈ | ਇਸ ਪ੍ਰੋਜੈਕਟ ਦੀ ਕੁੱਲ ਅਨੁਮਾਨਿਤ ਲਾਗਤ 83.89 ਕਰੋੜ ਹੈ |
ਆਯੂਸ਼ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸੈਕਟਰ 28 ਵਿਚ 20.88 ਕਰੋੜ ਦੀ ਅਨੁਮਾਨਿਤ ਲਾਗਤ ਨਾਲ ਇੱਕ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰ ਅਤੇ ਪ੍ਰਬੰਧਕੀ ਬਲਾਕ ਬਣਾਇਆ ਜਾਵੇਗਾ | ਇਸ ਪ੍ਰੋਜੈਕਟ ਤੋਂ ਸੈਕਟਰ 26, 28, 29 ਅਤੇ 30, ਬਾਪੂ ਧਾਮ ਕਾਲੋਨੀ ਅਤੇ ਨਾਲ ਲੱਗਦੇ ਖੇਤਰਾਂ ਦੇ ਵਸਨੀਕਾਂ ਲਈ ਆਯੂਸ਼ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਵਿਚ ਸੁਧਾਰ ਹੋਣ ਦੀ ਉਮੀਦ ਹੈ |
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 27-ਸੀ ਵਿਖੇ 8.4 ਕਰੋੜ ਦੀ ਲਾਗਤ ਨਾਲ ਇੱਕ ਵਾਧੂ ਬਲਾਕ ਦੇ ਨਿਰਮਾਣ ਲਈ ਵੀ ਪ੍ਰਬੰਧਕੀ ਪ੍ਰਵਾਨਗੀ ਦਿੱਤੀ ਗਈ ਹੈ | ਗਰਾਊਾਡ+2 ਮੰਜ਼ਿਲਾਂ ਇਮਾਰਤ ਵਿਚ 15 ਕਲਾਸਰੂਮ ਸ਼ਾਮਲ ਹੋਣਗੇ | ਜਿਨ੍ਹਾਂ ਵਿਚ ਲਗਭਗ 5 ਵਿਦਿਆਰਥੀਆਂ ਨੂੰ ਰੱਖਣ ਦੀ ਸਮਰੱਥਾ ਹੋਵੇਗੀ ਅਤੇ ਇਸਦਾ ਉਦੇਸ਼ ਵਿੱਦਿਅਕ ਬੁਨਿਆਦੀ ਢਾਂਚੇ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨਾ ਅਤੇ ਸਿੱਖਣ ਦੇ ਵਾਤਾਵਰਨ ਨੂੰ ਬਿਹਤਰ ਬਣਾਉਣਾ ਹੈ | ਕਮੇਟੀ ਦੇ ਮੈਂਬਰ ਮਨਦੀਪ ਸਿੰਘ ਬਰਾੜ ਗ੍ਰਹਿ ਸਕੱਤਰ, ਦੀਪਰਵਾ ਲਾਕੜਾ ਵਿੱਤ ਸਕੱਤਰ, ਪ੍ਰੇਰਨਾ ਪੁਰੀ ਸਕੱਤਰ ਇੰਜੀਨੀਅਰਿੰਗ, ਸੀਬੀ ਓਝਾ ਮੁੱਖ ਇੰਜੀਨੀਅਰ ਅਤੇ ਰਾਜੀਵ ਮਹਿਤਾ ਮੁੱਖ ਆਰਕੀਟੈਕਟ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਊਟਸੋਰਸ ਕਰਮਚਾਰੀਆਂ ਲਈ 'ਬਰਾਬਰ ਕੰਮ ਲਈ ਬਰਾਬਰ ਤਨਖ਼ਾਹ' ਤੇ ਸੁਰੱਖਿਅਤ ਨੀਤੀ ਲਾਗੂ ਕਰਨ ਦੀ ਮੁੱਖ ਮੰਗ-ਸਤਿੰਦਰ ਸਿੰਘ... ਅਗਲੀ ਖ਼ਬਰ ਗਊਵੰਸ਼ ਦੀ ਸੰਭਾਲ ਅਤੇ ਸੁਰੱਖਿਆ ਲਈ ਪ੍ਰਬੰਧ ਹੋਣਗੇ ਹੋਰ ਮਜ਼ਬੂਤ <br/>
Ad Position 24