17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪ੍ਰਤੀਨਿਧੀਆਂ ਦੀ ਭੂਮਿਕਾ ਸਿਰਫ਼ ਕਾਨੂੰਨ ਬਣਾਉਣ ਤੱਕ ਸੀਮਤ ਨਹੀਂ–ਮਹੀਪਾਲ ਢਾਂਡਾ <br/>

Ad Position 21
No active advertisement
ਅਜੀਤ ਡੈਸਕ 10-06-2026
ਚੰਡੀਗੜ੍ਹ, 9 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਸੰਸਦੀ ਕਾਰਜ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਜਨ ਪ੍ਰਤੀਨਿਧੀਆਂ ਦੀ ਜ਼ਿੰਮੇਵਾਰੀ ਸਿਰਫ਼ ਕਾਨੂੰਨ ਬਣਾਉਣਾ ਹੀ ਨਹੀਂ, ਸਗੋਂ ਸਮਾਜ ਵਿਚ ਜਾਗਰੂਕਤਾ ਵਧਾਉਣਾ ਅਤੇ ਲੋਕਾਂ ਦੀ ਸਹਿਭਾਗਤਾ ਯਕੀਨੀ ਕਰਨਾ ਵੀ ਹੈ | ਉਨ੍ਹਾਂ ਨੇ ਕਿਹਾ ਕਿ ਵਧੀਆ ਜਨਸੇਵਾ ਪ੍ਰਤੀ ਸਮੂਹਿਕ ਪ੍ਰਤੀਬੱਧਤਾ ਨੂੰ ਤਾਂ ਹੀ ਸਾਰਥਿਕ ਬਣਾਇਆ ਜਾ ਸਕਦਾ ਹੈ, ਜਦੋਂ ਲੋਕਤਾਂਤਰਿਕ ਸੰਸਥਾਵਾਂ ਜਨਹਿਤ ਮੁੱਦਿਆਂ 'ਤੇ ਪ੍ਰਭਾਵੀ ਸੰਵਾਦ ਤੇ ਸਹਿਭਾਗਤਾ ਨੂੰ ਪ੍ਰੋਤਸਾਹਨ ਦੇਣ | ਮਹੀਪਾਲ ਢਾਂਡਾ ਅੱਜ ਹਰਿਆਣਾ ਵਿਧਾਨਸਭਾ ਵਿਚ ਲੋਕ-ਸਭਾ ਦੇ ਸਹਿਯੋਗ ਨਾਲ ਆਯੋਜਿਤ ਰਾਸ਼ਟਰਮੰਡਲ ਸੰਸਦੀ ਸੰਘ (ਸੀ.ਪੀ.ਏ) ਦੇ ਨੋਰਥ ਖੇਤਰੀ ਜ਼ੋਨ2 ਸੰਮੇਲਨ ਦੇ ਉਦਘਾਟਨ ਮੌਕੇ 'ਤੇ ਸੰਬੋਧਨ ਕਰ ਰਹੇ ਸਨ | ਉਨ੍ਹਾਂ ਨੇ ਕਿਹਾ ਕਿ ਦੋ ਦਿਨਾਂ ਦੇ ਸੰਮੇਲਨ ਦੌਰਾਨ ਵੱਖ-ਵੱਖ ਵਿਸ਼ਿਆਂ 'ਤੇ ਹੋਣ ਵਾਲੀ ਸਾਰਥਿਕ ਚਰਚਾਵਾਂ ਨਾਲ ਸਮਕਾਲੀਨ ਚੁਨੌਤੀਆਂ ਦੇ ਹੱਲ ਖੋਜਣ ਵਿਚ ਸਹਾਇਤਾ ਮਿਲੇਗਾ ਤੇ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਇੱਕ ਸਮਾਵੇਸ਼ੀ, ਪਾਰਦਰਸ਼ੀ ਤੇ ਜਨੋਮੁਖੀ ਵਿਵਸਥਾ ਨੂੰ ਮਜ਼ਬੂਤ ਕਰਨ ਦਾ ਮਾਰਗ ਪ੍ਰਸੂਤ ਹੋਵੇਗਾ | ਸੰਮੇਲਨ ਵਿਚ ਦਿੱਲੀ, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਉੱਤਰਾਖੰਡ, ਉੱਤਰ ਪ੍ਰਦੇਸ਼, ਚੰਡੀਗੜ੍ਹ ਅਤੇ ਲਦਾਖ਼ ਦੇ ਵਿਧਾਨਸਭਾ ਸਪੀਕਰਾਂ ਤੇ ਡਿਪਟੀ ਸਪੀਕਰਾਂ ਨੇ ਹਿੱਸਾ ਲਿਆ | ਇਸ ਮੌਕੇ ਲੋਕ-ਸਭਾ ਸਪੀਕਰ ਓਮ ਬਿਰਲਾ ਨੇ ਹਰਿਆਣਾ ਵਿਧਾਨਸਭਾ ਦੇ ਸਾਬਕਾ ਪੀਠਾਸੀਨ ਅਧਿਕਾਰੀਆਂ ਅਸ਼ੋਕ ਅਰੋੜਾ, ਕੰਵਰ ਪਾਲ ਅਤੇ ਗਿਆਨ ਚੰਦ ਗੁਪਤਾ ਸਮੇਤ ਸਾਬਕਾ ਡਿਪਟੀ ਸਪੀਕਰ ਅਕਰਮ ਖ਼ਾਨ, ਸੰਤੋਸ਼ ਯਾਦਵ ਤੇ ਰਣਬੀਰ ਗੰਗਵਾ ਨੂੰ ਸਮਿ੍ਤੀ ਚਿੰਨ੍ਹ ਭੇਟ ਕਰ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਗਾਈ ਛਬੀਲ <br/> ਅਗਲੀ ਖ਼ਬਰ ਸੀ.ਈ.ਓ. ਪੰਜਾਬ ਨੇ ਐਸ.ਆਈ.ਆਰ. ਲਈ ਤਾਇਨਾਤ ਅਧਿਕਾਰੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ <br/>
Ad Position 24