17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸੀ. ਐਚ. ਸੀ. ਲਾਲੜੂ 'ਚ ਪੀ. ਐਮ. ਐਸ. ਐਮ. ਏ. ਪ੍ਰੋਗਰਾਮ ਦੀ 10ਵੀਂ ਵਰੇ੍ਹਗੰਢ ਮਨਾਈ <br/>

Ad Position 21
No active advertisement
ਅਜੀਤ ਡੈਸਕ 10-06-2026
ਲਾਲੜੂ, 9 ਜੂਨ (ਰਾਜਬੀਰ ਸਿੰਘ)-ਸੀ. ਐਚ. ਸੀ. ਲਾਲੜੂ ਵਿਖੇ ਸਿਵਲ ਸਰਜਨ ਮੁਹਾਲੀ ਡਾ. ਸੰਗੀਤਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ. ਐਮ. ਓ. ਲਾਲੜੂ ਡਾ. ਨਵੀਨ ਕੌਸ਼ਿਕ ਦੀ ਅਗਵਾਈ ਹੇਠ ਪੀ. ਐਮ. ਐਸ. ਐਮ. ਏ ਪ੍ਰੋਗਰਾਮ ਦੀ 10ਵੀਂ ਵਰ•ੇਗੰਢ ਮਨਾਈ ਗਈ | ਇਸ ਮੌਕੇ ਸੀ. ਐਚ. ਸੀ. ਵਿਖੇ ਵਿਖੇ ਗਰਭਵਤੀ ਮਾਵਾਂ ਲਈ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ, ਜਿਸ 'ਚ 42 ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ ਅਤੇ 20 ਹਾਈ ਰਿਸਕ ਗਰਭਵਤੀ ਔਰਤਾਂ ਦੀ ਪਛਾਣ ਕੀਤੀ ਗਈ | ਇਸ ਕੈਂਪ ਦੌਰਾਨ ਔਰਤਾਂ ਦੇ ਮਾਹਿਰ ਅਤੇ ਮੈਡੀਸਨ ਦੇ ਮਾਹਿਰ ਦੁਆਰਾ ਗਰਭਵਤੀ ਔਰਤਾਂ ਦਾ ਚੈਕਅੱਪ ਕੀਤਾ ਗਿਆ | ਗਰਭਵਤੀ ਮਹਿਲਾਵਾਂ ਦੀ ਖ਼ੂਨ ਦੀ ਜਾਂਚ, ਬੀ. ਪੀ. ਦੀ ਜਾਂਚ ਤੇ ਸ਼ੂਗਰ ਦੀ ਜਾਂਚ ਕੀਤੀ ਗਈ ਅਤੇ ਲੋੜੀਂਦੇ ਅਲਟਰਾਸਾਊਾਡ ਕਰਵਾਉਣ ਦੀ ਸਲਾਹ ਦਿੱਤੀ ਗਈ | ਡਾ. ਕੌਸ਼ਿਕ ਵੱਲੋਂ ਗਰਭਵਤੀ ਔਰਤਾਂ ਨੂੰ ਹਰ ਮਹੀਨੇ ਚੈਕਅੱਪ ਕਰਵਾਉਣ ਵਾਸਤੇ ਸਲਾਹ ਦਿੱਤੀ ਗਈ | ਕੈਂਪ ਦੌਰਾਨ ਗਰਭਵਤੀ ਔਰਤਾਂ ਨੂੰ ਗਰਭ ਦੇ ਸਮੇਂ ਪੌਸ਼ਟਿਕ ਭੋਜਨ, ਹਾਈ ਕੈਲਸ਼ੀਅਮ, ਆਇਰਨ ਅਤੇ ਤਰਲ ਪਦਾਰਥ ਲੈਣ ਦੀ ਸਲਾਹ ਦਿੱਤੀ ਗਈ | ਇਸ ਪ੍ਰੋਗਰਾਮ ਦੌਰਾਨ ਮੌਜੂਦਾ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਰਿਫਰੈਸਮੈਂਟ ਦਿੱਤੀ ਗਈ | ਆਸ਼ਾ ਵਰਕਰਾਂ ਨੂੰ ਹਾਈ ਰਿਸਕ ਮਰੀਜ਼ਾਂ/ਔਰਤਾਂ ਨੂੰ ਹਸਪਤਾਲ ਲਿਆਉਣ ਅਤੇ ਸੁਰੱਖਿਅਤ ਜਣੇਪਾ ਯਕੀਨੀ ਬਣਾਉਣ 'ਤੇ ਜੋਰ ਦਿੱਤਾ ਗਿਆ | ਇਸ ਮੌਕੇ ਡਾ. ਸੁਗਮ ਸ਼ਰਮਾ, ਡਾ. ਹਰਲੀਨ ਬਾਹਗਾ, ਗੀਤਾ ਸੈਣੀ, ਸ਼ਿਵ ਕੁਮਾਰ, ਸ਼ਾਲੂ ਰਾਣੀ, ਗੁਰਜੀਤ ਕੌਰ, ਸੀਮਾ, ਓਮਾ ਤੇ ਆਸ਼ਾ ਵਰਕਰ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਬਰ-ਜਨਾਹ ਦੇ ਮਾਮਲੇ 'ਚ ਦਿੱਤੇ ਬਿਆਨ ਨੂੰ ਲੈ ਕੇ ਵਿਵਾਦਾਂ 'ਚ ਘਿਰੀ ਰੇਨੂੰ ਭਾਟੀਆ, ਮੁਆਫ਼ੀ ਮੰਗਣ ਤੋਂ ਕੀਤਾ ਇਨਕਾਰ... ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ <br/>
Ad Position 24