08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮੀਂਹ ਤੇ ਠੰਢੀਆਂ ਹਵਾਵਾਂ ਕਾਰਨ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ <br/>

Ad Position 21
No active advertisement
ਅਜੀਤ ਡੈਸਕ 13-06-2026
ਚੰਡੀਗੜ੍ਹ, 12 ਜੂਨ (ਸੁਖਵਿੰਦਰ ਸਿੰਘ ਸ਼ਾਨ)- ਮੌਸਮ ਦੇ ਬਦਲੇ ਮਿਜ਼ਾਜ਼ ਕਾਰਨ ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ਦਾ ਵਾਤਾਵਰਨ ਵੀ ਖੁਸ਼ਨੁਮਾ ਬਣ ਗਿਆ | ਮੀਂਹ ਪੈਣ ਅਤੇ ਠੰਢੀਆਂ ਹਵਾਵਾਂ ਚੱਲਣ ਕਾਰਨ ਸ਼ਹਿਰ ਵਾਸੀਆਂ ਨੂੰ ਲਗਾਤਰ ਪੈ ਰਹੀ ਗਰਮੀ ਅਤੇ ਤਪਸ ਤੋਂ ਵੱਡੀ ਰਾਹਤ ਮਿਲੀ | ਬੀਤੇ 24 ਘੰਟਿਆਂ ਦੌਰਾਨ ਇੱਥੇ 21.7 ਮਿਲੀਮੀਟਰ ਮੀਂਹ ਬਰਸਿਆ ਜਿਸ ਕਾਰਨ ਤਾਪਮਾਨ ਵਿਚ 5 ਡਿਗਰੀ ਸੈਲਸੀਅਸ ਦੀ ਕਮੀ ਆਈ | ਅੱਜ ਦਿਨ ਵੇਲ਼ੇ ਵੀ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਤੇ 30 ਤੋਂ 40 ਕਿਲੋਮੀਟਰ ਪਰ ਘੰਟੇ ਦੀ ਗਤੀ ਨਾਲ ਹਵਾਵਾਂ ਚੱਲੀਆਂ | ਸ਼ਾਮ ਤੱਕ ਸ਼ਹਿਰ ਵਿਚ ਅੱਜ 4.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ | ਮੀਂਹ ਦੌਰਾਨ ਸੜਕਾਂ ਦੀ ਆਵਾਜਾਈ ਦੀ ਰਫ਼ਤਾਰ ਥੰਮ ਗਈ ਤੇ ਸੜਕਾਂ 'ਤੇ ਪਾਣੀ ਖੜ੍ਹ ਗਿਆ | ਇੱਥੇ ਦਿਨ ਦਾ ਤਾਪਮਾਨ 33.5 ਡਿਗਰੀ ਤੇ ਬੀਤੀ ਰਾਤ ਦਾ ਤਾਪਮਾਨ 19.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਹਰਜੋਤ ਸਿੰਘ ਬੈਂਸ ਵਲੋਂ ਟਰਾਈਸਿਟੀ ਨਾਲ ਲਗਦੇ ਕਸਬਿਆਂ 'ਚ ਸ਼ਹਿਰੀ ਬੁਨਿਆਦੀ ਢਾਂਚੇ ਸੰਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ... ਅਗਲੀ ਖ਼ਬਰ ਪ੍ਰੇਮ ਵਿਆਹ ਦੇ ਚਲਦਿਆਂ ਪਿਤਾ ਦੇ ਕਤਲ ਮਾਮਲੇ 'ਚ ਇਕ ਹੋਰ ਗਿ੍ਫ਼ਤਾਰ
Ad Position 24