ਪ੍ਰੇਮ ਵਿਆਹ ਦੇ ਚਲਦਿਆਂ ਪਿਤਾ ਦੇ ਕਤਲ ਮਾਮਲੇ 'ਚ ਇਕ ਹੋਰ ਗਿ੍ਫ਼ਤਾਰ
ਅਜੀਤ ਡੈਸਕ
13-06-2026
ਖਰੜ, 12 ਜੂਨ (ਜੰਡਪੁਰੀ)- ਇਕ ਲੜਕੀ ਵਲੋਂ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਦੇ ਚੱਕਰ 'ਚ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕਰਕੇ ਉਸਨੂੰ ਨਹਿਰ 'ਚ ਸੁੱਟਣ ਵਾਲੇ ਮਾਮਲੇ 'ਚ ਪੁਲਿਸ ਨੇ ਇਕ ਹੋਰ ਵਿਅਕਤੀ ਦੀਪਕ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਮਾਮਲੇ ਦੇ ਜਾਂਚ ਅਫ਼ਸਰ ਨੇ ਦੱਸਿਆ ਕਿ ਉਕਤ ਵਿਅਕਤੀ ਦੀਪਕ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਿਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਉਕਤ ਨਬਾਲਗ ਲੜਕੀ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਸਦੇ ਮਾਪਿਆਂ ਵਲੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਮਗਰੋਂ ਨਬਾਲਗ ਲੜਕੀ ਨੇ ਆਪਣੇ ਢਿੱਡ 'ਚ ਦਰਦ ਹੋਣ ਦਾ ਬਹਾਨਾ ਲਗਾ ਕੇ ਪਿਤਾ ਗੁਰਸੇਵਕ ਸਿੰਘ ਨੂੰ ਐਕਟਿਵਾ 'ਤੇ ਲੈ ਗਈ ਜਿਥੇ ਉਸਦੇ ਪ੍ਰੇਮੀ ਵਿਕਾਸ ਸ਼ਾਹ ਨੇ ਆਪਣੇ ਸਹਿਯੋਗੀਆਂ ਦੇ ਨਾਲ ਮਿਲ ਕੇ ਉਸਦੇ ਪਿਤਾ ਕਤਲ ਕਰਨ ਉਪਰੰਤ ਲਾਸ਼ ਖੁਰਦ ਬੁਰਦ ਕਰਨ ਲਈ ਨਹਿਰ 'ਚ ਸੁੱਟ ਦਿੱਤਾ ਸੀ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਹੋਰ ਵੀ ਜਾਂਚ ਜਾਰੀ ਹੈ |