07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਵਲੋਂ 52 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਗਿ੍ਫ਼ਤਾਰ <br/>

Ad Position 21
No active advertisement
ਹੈਰੋਇਨ ਸਮੇਤ ਕਾਬੂ ਮੁਲਜ਼ਮ ਐਂਟੀ ਨਾਰਕੋਟਿਕਸ ਸੈੱਲ ਪੰਚਕੂਲਾ ਦੀ ਟੀਮ ਦੀ ਹਿਰਾਸਤ 'ਚ | ਤਸਵੀਰ : ਕਪਿਲ <br/> 13-06-2026
ਪੰਚਕੂਲਾ, 12 ਜੂਨ (ਕਪਿਲ)- 'ਨਸ਼ਾ-ਮੁਕਤ ਹਰਿਆਣਾ' ਮੁਹਿੰਮ ਤਹਿਤ ਕਰਦਿਆਂ ਐਂਟੀ ਨਾਰਕੋਟਿਕਸ ਸੈੱਲ ਪੰਚਕੂਲਾ ਦੀ ਟੀਮ ਨੇ ਇਕ ਮੁਲਜ਼ਮ ਨੂੰ 52 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਦੀ ਪਛਾਣ ਬੰਟੀ ਪੁੱਤਰ ਮੁਰਾਰੀ ਵਾਸੀ ਅੰਬ ਸਾਹਿਬ ਕਾਲੋਨੀ ਸੈਕਟਰ-65 ਮੁਹਾਲੀ ਵਜੋਂ ਹੋਈ ਹੈ | ਪੁਲਿਸ ਵਲੋਂ ਮੁਲਜ਼ਮ ਖ਼ਿਲਾਫ਼ ਥਾਣਾ ਮਨਸਾ ਦੇਵੀ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਐਂਟੀ ਨਾਰਕੋਟਿਕਸ ਸੈੱਲ ਪੰਚਕੂਲਾ ਦੇ ਇੰਚਾਰਜ ਪ੍ਰਵੀਨ ਕੁਮਾਰ ਦੀ ਅਗਵਾਈ ਹੇਠ ਐੱਸ. ਆਈ. ਯਾਦਵਿੰਦਰ ਸਿੰਘ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੰਟੀ ਨਾਮਕ ਨੌਜਵਾਨ ਪੰਚਕੂਲਾ ਖੇਤਰ 'ਚ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਮਨਸਾ ਦੇਵੀ ਸਥਿਤ ਭਾਰਤ ਗੈਸ ਏਜੰਸੀ ਦੇ ਨੇੜੇ ਕਿਸੇ ਵਿਅਕਤੀ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਆਉਣ ਵਾਲਾ ਹੈ | ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਟੀਮ ਨੇ ਤੁਰੰਤ ਇਕ ਟੀਮ ਦਾ ਗਠਨ ਕਰਨ ਦੱਸੀ ਥਾਂ 'ਤੇ ਨਿਗਰਾਨੀ ਸ਼ੁਰੂ ਕਰ ਦਿੱਤੀ | ਇਸੇ ਦੌਰਾਨ ਪੁਲਿਸ ਟੀਮ ਨੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਜਦੋਂ ਜ਼ਿਲ੍ਹਾ ਮੈਜਿਸਟ੍ਰੇਟ ਦੀ ਹਾਜ਼ਰੀ 'ਚ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਪੌਲੀਥੀਨ 'ਚ ਪੈਕ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜੋ ਕਿ ਜਾਂਚ ਦੌਰਾਨ ਹੈਰੋਇਨ ਨਿਕਲਿਆ | ਇਸ ਤੋਂ ਬਾਅਦ ਪੁਲਿਸ ਟੀਮ ਨੇ ਇਲੈਕਟ੍ਰੋਨਿਕ ਕੰਡੇ ਨਾਲ ਵਜ਼ਨ ਕੀਤਾ ਤਾਂ ਕੁੱਲ 52 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਤੋਂ ਇਲਾਵਾ ਮੁਲਜ਼ਮ ਕੋਲੋਂ ਐਪਲ ਦਾ ਮੋਬਾਈਲ ਫ਼ੋਨ, ਇਕ ਘੜੀ, ਚਾਂਦੀ ਦੀ ਚੇਨ ਤੇ 1000 ਰੁ. ਦੀ ਨਕਦ ਵੀ ਬਰਾਮਦ ਹੋਈ | ਮੁਲਜ਼ਮ ਤੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਹ ਇਹ ਹੈਰੋਇਨ ਆਪਣੇ ਇਕ ਜਾਣਕਾਰ ਤੋਂ ਲੈ ਕੇ ਆਇਆ ਸੀ | ਮਾਮਲੇ 'ਚ ਹੈਰੋਇਨ ਸਪਲਾਇਰਾਂ ਅਤੇ ਨੈੱਟਵਰਕ ਨਾਲ ਜੁੜੇ ਹੋਰਨਾਂ ਵਿਅਕਤੀਆਂ ਦੀ ਪਛਾਣ ਤੇ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਗਹਿਰੀ ਜਾਂਚ ਕੀਤੀ ਜਾ ਰਹੀ ਹੈ | ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵਲੋਂ ਅਦਾਲਤ ਤੋਂ ਮੁਲਜ਼ਮ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ | ਰਿਮਾਂਡ ਦੌਰਾਨ ਪੁਲਿਸ ਮੁਲਜ਼ਮ ਤੋਂ ਗਹਿਰੀ ਪੁੱਛਗਿੱਛ ਕਰਕੇ ਹੈਰੋਇਨ ਦੇ ਸ੍ਰੋਤ, ਸਪਲਾਈ ਨੈੱਟਵਰਕ, ਸੰਭਾਵਿਤ ਖ਼ਰੀਦਦਾਰਾਂ ਅਤੇ ਇਸ ਗ਼ੈਰ-ਕਾਨੂੰਨੀ ਕਾਰੋਬਾਰ 'ਚ ਸ਼ਾਮਿਲ ਹੋਰ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਦੀ ਕਾਰਵਾਈ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਸਮਾਰਟ ਸਿਟੀ ਫੰਡ ਹੇਰਾਫੇਰੀ ਮਾਮਲੇ 'ਚ ਸੀ.ਬੀ.ਆਈ. ਵਲੋਂ ਪਹਿਲੀ ਚਾਰਜਸ਼ੀਟ ਦਾਖ਼ਲ ਅਗਲੀ ਖ਼ਬਰ ਸੋਨੰੂ ਨੋਲਟਾ ਕਤਲ ਕਾਂਡ ਮਗਰੋਂ ਪੁਲਿਸ ਨੇ ਸਖ਼ਤੀ ਵਰਤਦਿਆਂ ਗਰੋਹ ਨਾਲ ਜੁੜੇ 8 ਵਿਅਕਤੀਆਂ ਨੂੰ 6 ਮਹੀਨੇ ਲਈ ਪਾਬੰਦ ਕ...
Ad Position 24
No active advertisement