06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸੈਕਟਰ-26 ਮਗਸੀਪਾ ’ਚ ਏ. ਸੀ. ਕੰਪ੍ਰੈਸਰ ਫਟਣ ਨਾਲ 3 ਕਰਮਚਾਰੀ ਝੁਲਸੇ

ਚੰਡੀਗੜ੍ਹ, 6 ਅਗਸਤ (ਕਪਿਲ ਵਧਵਾ)– ਸੈਕਟਰ-26 ਸਥਿਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ) ਵਿਚ ਏਅਰ ਕੰਡੀਸ਼ਨਰ (ਏ. ਸੀ.)

Ad Position 21
No active advertisement
ਸੈਕਟਰ-26 ਸਥਿਤ ਮਗਸੀਪਾ ਵਿਖੇ ਮੁਰੰਮਤ ਦੌਰਾਨ ਫਟਿਆ ਏ. ਸੀ. ਦਾ ਕੰਪਰੈਸਰ ਅਤੇ ਏ.ਸੀ. ਦੇ ਕੰਪਰੈਸਰ ਦੇ ਧਮਾਕੇ ਦੀ ਲਪੇਟ ਵਿਚ ਆਇਆ ਕਰਮਚਾਰੀ ਗੁਰਵਿੰਦਰ ਸਿੰਘ ਤਸਵੀਰਾਂ : ਗੁਰਿੰਦਰ ਸਿੰਘ 07-08-2026
ਚੰਡੀਗੜ੍ਹ, 6 ਅਗਸਤ (ਕਪਿਲ ਵਧਵਾ)– ਸੈਕਟਰ-26 ਸਥਿਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ) ਵਿਚ ਏਅਰ ਕੰਡੀਸ਼ਨਰ (ਏ.ਸੀ.) ਦੇ ਕੰਪ੍ਰੈਸਰ ਦੀ ਮੁਰੰਮਤ ਦੌਰਾਨ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਮੁਰੰਮਤ ਦਾ ਕੰਮ ਕਰ ਰਹੇ ਤਿੰਨ ਟੈਕਨੀਸ਼ੀਅਨ/ਕਰਮਚਾਰੀ ਝੁਲਸ ਗਏ। ਧਮਾਕੇ ਦੀ ਆਵਾਜ਼ ਸੁਣਦੇ ਹੀ ਸੰਸਥਾਨ ਵਿਚ ਹੜਕੰਪ ਮਚ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਹੇਠਾਂ ਉਤਾਰ ਕੇ ਸੈਕਟਰ-16 ਦੇ ਜੀ.ਐਮ.ਐਸ.ਐਚ. ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਡਾਕਟਰਾਂ ਮੁਤਾਬਕ ਤਿੰਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।ਜਾਣਕਾਰੀ ਅਨੁਸਾਰ ਇਕ ਨਿੱਜੀ ਕੰਪਨੀ ਦੇ ਤਿੰਨ ਕਰਮਚਾਰੀ ਏਸੀ ਦੀ ਮੁਰੰਮਤ ਲਈ ਸੰਸਥਾਨ ਵਿਚ ਪਹੁੰਚੇ ਸਨ। ਰਿਸੈਪਸ਼ਨ ‘ਤੇ ਐਂਟਰੀ ਦਰਜ ਕਰਵਾਉਣ ਤੋਂ ਬਾਅਦ ਉਹ ਛੱਤ ‘ਤੇ ਲੱਗੇ ਏਸੀ ਦੇ ਕੰਪ੍ਰੈਸਰ ਦੀ ਮੁਰੰਮਤ ਕਰ ਰਹੇ ਸਨ। ਹਾਲਾਂਕਿ ਵੀਰਵਾਰ ਨੂੰ ਮੌਸਮ ਬਰਸਾਤ ਦਾ ਸੀ ਪ੍ਰੰਤੂ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਰਿਸ਼ ਰੁਕਣ ਤੇ ਕੰਮ ਸ਼ੁਰੂ ਕੀਤਾ ਗਿਆ ਸੀ। ਇਸੇ ਦੌਰਾਨ ਅਚਾਨਕ ਕੰਪ੍ਰੈਸਰ ਵਿਚ ਧਮਾਕਾ ਹੋ ਗਿਆ। ਹਾਦਸੇ ਵੇਲੇ ਗੁਰਵਿੰਦਰ ਸਿੰਘ ਸਭ ਤੋਂ ਅੱਗੇ ਕੰਮ ਕਰ ਰਿਹਾ ਸੀ, ਜਿਸ ਕਾਰਨ ਧਮਾਕੇ ਦਾ ਸਭ ਤੋਂ ਵੱਧ ਅਸਰ ਉਸ ‘ਤੇ ਪਿਆ। ਉਸ ਦੇ ਦੋਵੇਂ ਹੱਥ, ਚਿਹਰਾ ਅਤੇ ਸਰੀਰ ਦਾ ਕੁਝ ਹਿੱਸਾ ਝੁਲਸ ਗਿਆ। ਉਸ ਦੇ ਪਿੱਛੇ ਖੜ੍ਹੇ ਦੋ ਹੋਰ ਕਰਮਚਾਰੀ ਵੀ ਧਮਾਕੇ ਦੀ ਲਪੇਟ ਵਿਚ ਆ ਕੇ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਸੈਕਟਰ-26 ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਏਸੀ ਦੇ ਕੰਪ੍ਰੈਸਰ ਦੀ ਮੁਰੰਮਤ ਦੌਰਾਨ ਧਮਾਕਾ ਹੋਇਆ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਾਦਸਾ ਤਕਨੀਕੀ ਖਰਾਬੀ ਕਾਰਨ ਵਾਪਰਿਆ ਜਾਂ ਸੁਰੱਖਿਆ ਮਾਪਦੰਡਾਂ ਵਿਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਹੋਈ। ਥਾਣਾ ਸੈਕਟਰ-26 ਦਾ ਵਾਧੂ ਚਾਰਜ ਸੰਭਾਲ ਰਹੀ ਇੰਸਪੈਕਟਰ ਸਰਿਤਾ ਰੋਏ ਨੇ ਦੱਸਿਆ ਕਿ ਐਮ.ਜੀ.ਐਸ.ਆਈ.ਪੀ.ਏ. ਵਿਚ ਏ.ਸੀ. ਦੇ ਕੰਪ੍ਰੈਸਰ ਦੀ ਮੁਰੰਮਤ ਦੌਰਾਨ ਧਮਾਕੇ ਦੀ ਸੂਚਨਾ ਮਿਲੀ ਸੀ। ਹਾਦਸੇ ਵਿਚ ਤਿੰਨ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਾਜਪਾ ਦੇ ਸਕੱਤਰ ਬਣਾਏ ਗਏ ਅਮਰਜੀਤ ਸਿੰਘ ਅਮਰੀ ਨੂੰ ਗੁਰੂ ਨਾਨਕਪੁਰਾ ਮਾਰਕੀਟ ਐਂਡ ਰੈਜੀਡੇਂਟਸ ਐਸੋਸੀਏਸ਼ਨ ਵੱਲੋਂ... ਅਗਲੀ ਖ਼ਬਰ ਡੱਡੂਮਾਜਰਾ ਸੀ. ਬੀ. ਜੀ. ਪਲਾਂਟ ਪ੍ਰੋਜੈਕਟ ਨੂੰ ਲੈ ਕੇ ਨਗਰ ਨਿਗਮ ਸਰਗਰਮ, ਕਮਿਸ਼ਨਰ ਨੇ ਕੀਤੀ ਉੱਚ ਪੱਧਰੀ ਸਮੀਖਿਆ ਮੀਟਿੰ...
Ad Position 24
No active advertisement