06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

‘ਆਪ’ ਚੰਡੀਗੜ੍ਹ ਦੇ ਆਗੂਆਂ ਤੇ ਵਰਕਰਾਂ ਦੇ ਲੋਕ ਭਵਨ ਵੱਲ ਪੈਦਲ ਮਾਰਚ ਨੂੰ ਪੁਲਿਸ ਨੇ ਰੋਕਿਆ

ਚੰਡੀਗੜ੍ਹ, 6 ਅਗਸਤ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ, ਚੰਡੀਗੜ੍ਹ ਨੇ ਸੂਬਾ ਪ੍ਰਧਾਨ ਵਿਜੇਪਾਲ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ, ਸੈਕਟਰ-17 ਤੋਂ ਰਾਜ ਭਵਨ ਤੱਕ ਪੈਦਲ ਮਾਰਚ ਕੱਢਿਆ। ਇਹ ਮਾਰਚ ਭਾਜਪਾ ’ਤੇ 227 ਕਰੋੜ ਸਮੇਤ 16 ਟੇਬਲ ਏਜੰਡਿਆਂ ਨੂੰ ਬਿਨਾਂ ਯੋਗ ਚਰਚਾ, ਪਾਰਦਰਸ਼ਤਾ ਅਤੇ ਲੋਕਤੰਤਰੀ ਪ੍ਰਕਿਰਿਆ ਦੀ ਪਾਲਣਾ ਕੀਤੇ ਪਾਸ ਕਰਵਾਉਣ ਦੇ ਲਗਾਏ ਗਏ ਦੋਸ਼ਾਂ ਦੇ ਵਿਰੋਧ ਵਿਚ ਕੀਤਾ ਗਿਆ।

Ad Position 21
No active advertisement
ਚੰਡੀਗੜ੍ਹ ਵਿਖੇ ‘ਆਪ’ ਦੇ ਆਗੂ ਤੇ ਵਰਕਰ ਭਾਜਪਾ ਦੇ ਟੇਬਲ ਏਜੰਡਾ ਘੁਟਾਲੇ ਦੇ ਵਿਰੋਧ ’ਚ ਨਗਰ ਨਿਗਮ ਵਿਰੁੱਧ ਧਰਨਾ ਦਿੰਦੇ ਹੋਏ। (ਸੱਜੇ) ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਆਗੂ ਤੇ ਵਰਕਰਾਂ ਲੋਕ ਭਵਨ ਵੱਲ ਪੈਦਲ ਮਾਰਚ ਨੂੰ ਵਾਟਰ ਕੈਨਨ ਦੀ ਵਰਤੋਂ ਕਰਕੇ ਰੋਕਦੀ ਹੋਈ ਚੰਡੀਗੜ੍ਹ ਪੁਲਿਸ। ਤਸਵੀਰਾਂ : ਗੁਰਿੰਦਰ ਸਿੰਘ 07-08-2026
ਚੰਡੀਗੜ੍ਹ, 6 ਅਗਸਤ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ, ਚੰਡੀਗੜ੍ਹ ਨੇ ਸੂਬਾ ਪ੍ਰਧਾਨ ਵਿਜੇਪਾਲ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ, ਸੈਕਟਰ-17 ਤੋਂ ਰਾਜ ਭਵਨ ਤੱਕ ਪੈਦਲ ਮਾਰਚ ਕੱਢਿਆ। ਇਹ ਮਾਰਚ ਭਾਜਪਾ ’ਤੇ 227 ਕਰੋੜ ਸਮੇਤ 16 ਟੇਬਲ ਏਜੰਡਿਆਂ ਨੂੰ ਬਿਨਾਂ ਯੋਗ ਚਰਚਾ, ਪਾਰਦਰਸ਼ਤਾ ਅਤੇ ਲੋਕਤੰਤਰੀ ਪ੍ਰਕਿਰਿਆ ਦੀ ਪਾਲਣਾ ਕੀਤੇ ਪਾਸ ਕਰਵਾਉਣ ਦੇ ਲਗਾਏ ਗਏ ਦੋਸ਼ਾਂ ਦੇ ਵਿਰੋਧ ਵਿਚ ਕੀਤਾ ਗਿਆ। ਇਸੇ ਨਗਰ ਨਿਗਮ ਦਫਤਰ ਦੇ ਸਾਹਮਣੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਚੰਡੀਗੜ੍ਹ ਦੇ ਲੋਕਾਂ ਦੇ ਟੈਕਸ ਦੇ ਕਰੋੜਾਂ ਰੁਪਏ ਨਾਲ ਸੰਬੰਧਿਤ ਫ਼ੈਸਲੇ ਨਿਯਮਾਂ ਨੂੰ ਅਣਡਿੱਠਾ ਕਰਕੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਪਾਰਦਰਸ਼ੀ ਕਾਰਗੁਜ਼ਾਰੀ ਅਤੇ ਲੋਕਤੰਤਰੀ ਸੰਸਥਾਵਾਂ ਦੀ ਮਰਿਆਦਾ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਜਦੋਂ ਪ੍ਰਦਰਸ਼ਨਕਾਰੀ ਨਗਰ ਨਿਗਮ ਦਫ਼ਤਰ, ਸੈਕਟਰ-17 ਤੋਂ ਰਾਜ ਭਵਨ ਵੱਲ ਵਧ ਰਹੇ ਸਨ ਤਾਂ ਪੁਲਿਸ ਨੇ ਭਾਰੀ ਪੁਲਿਸ ਬਲ ਤਾਇਨਾਤ ਕਰਕੇ ਬੈਰੀਕੇਡ ਲਗਾ ਦਿੱਤੇ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ ਗਿਆ। ਇਸ ਤੋਂ ਬਾਅਦ ਕੱੁਝ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਲਿਜਾਇਆ ਗਿਆ। ਬਾਅਦ ਵਿਚ ਪੰਜਾਬ ਲੋਕ ਭਵਨ ਰਾਉਂਡਅਬਾਉਟ ’ਤੇ ਵੀ ਪਾਰਟੀ ਆਗੂਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ। ਰਾਜਪਾਲ ਦੀ ਗ਼ੈਰ ਮੌਜੂਦਗੀ ਵਿਚ ਆਮ ਆਦਮੀ ਪਾਰਟੀ ਦੇ ਵਫ਼ਦ ਨੇ ਰਾਜਪਾਲ ਦੇ ਪ੍ਰਤੀਨਿਧੀ ਨੂੰ ਮੰਗ-ਪੱਤਰ ਸੌਂਪਦਿਆਂ ਮੰਗ ਕੀਤੀ ਕਿ 227 ਕਰੋੜ ਦੇ ਟੇਬਲ ਏਜੰਡੇ ਸਮੇਤ ਸਾਰੇ 16 ਪ੍ਰਸਤਾਵਾਂ ਨੂੰ ਬਿਨਾਂ ਯੋਗ ਚਰਚਾ ਦੇ ਪਾਸ ਕੀਤੇ ਜਾਣ ਦੇ ਮਾਮਲੇ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਜਨ ਪ੍ਰਤੀਨਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੂਬਾ ਪ੍ਰਧਾਨ ਵਿਜੈਪਾਲ ਸਿੰਘ, ਕੋਰ ਕਮੇਟੀ ਦੇ ਚੇਅਰਮੈਨ ਪ੍ਰੇਮ ਗਰਗ, ਜਨਰਲ ਸਕੱਤਰ ਓਂਕਾਰ ਸਿੰਘ ਔਲਖ, ਮੁੱਖ ਬੁਲਾਰੇ ਯੋਗੇਸ਼ ਢੀਂਗਰਾ, ਸੀਨੀਅਰ ਉਪ ਪ੍ਰਧਾਨ ਅਤੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਸਾਬਕਾ ਮੇਅਰ ਕੁਲਦੀਪ ਕੁਮਾਰ, ਕੌਂਸਲਰ ਅੰਜੂ ਕਟਿਆਲ, ਜਸਵਿੰਦਰ ਕੌਰ, ਜਸਵੀਰ ਸਿੰਘ ਲਾਡੀ, ਪੀ. ਪੀ. ਘਈ, ਆਬਜ਼ਰਵਰ ਵਿਨੀਤ ਵਰਮਾ, ਸਟੇਟ ਮੀਡੀਆ ਇੰਚਾਰਜ ਵਿਕਰਾਂਤ ਏ. ਤੰਵਰ, ਪ੍ਰਵੀਣ, ਵਿਸ਼ਾਲ, ਸਾਕਸ਼ੀ ਬੰਸਲ, ਮਹਿਲਾ ਵਿੰਗ ਦੀ ਸੀਨੀਅਰ ਉਪ ਪ੍ਰਧਾਨ ਗੁਰਪ੍ਰੀਤ ਕੌਰ, ਸ਼ੋਭਾ, ਜੋਤੀ, ਰਿੰਕੂ ਭਾਦੁੜੀ, ਸਿਮਰਨ ਬਾਨੀ, ਜੋਤੀ ਮਨਚੰਦਾ, ਗੀਤਾ ਦੇਵੀ, ਰਿੰਕੀ ਬਹੁਧਾਰੀ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਅਹੁਦੇਦਾਰ ਤੇ ਵਰਕਰ ਨੇ ਸ਼ਮੂਲੀਅਤ ਕੀਤੀ। ਪਾਰਟੀ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਕਰੋੜਾਂ ਰੁਪਏ ਨਾਲ ਜੁੜੇ ਫ਼ੈਸਲੇ ਬਿਨਾਂ ਯੋਗ ਚਰਚਾ ਅਤੇ ਪਾਰਦਰਸ਼ਤਾ ਦੇ ਨਹੀਂ ਲਏ ਜਾ ਸਕਦੇ। ਆਮ ਆਦਮੀ ਪਾਰਟੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਵਿਚ ਜਲਦੀ ਕਾਰਵਾਈ ਨਾ ਕੀਤੀ ਗਈ, ਤਾਂ ਪਾਰਟੀ ਚੰਡੀਗੜ੍ਹ ਦੇ ਲੋਕਾਂ ਦੇ ਸਹਿਯੋਗ ਨਾਲ ਆਪਣਾ ਸੰਘਰਸ਼ ਹੋਰ ਤੇਜ਼ ਕਰੇਗੀ, ਇਸ ਪੂਰੇ ਮਾਮਲੇ ਦੀ ਜਾਣਕਾਰੀ ਘਰ-ਘਰ ਤੱਕ ਪਹੁੰਚਾਏਗੀ ਅਤੇ ਲੋੜ ਪੈਣ ’ਤੇ ਵੱਡਾ ਜਨ ਅੰਦੋਲਨ ਸ਼ੁਰੂ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਡੱਡੂਮਾਜਰਾ ਸੀ. ਬੀ. ਜੀ. ਪਲਾਂਟ ਪ੍ਰੋਜੈਕਟ ਨੂੰ ਲੈ ਕੇ ਨਗਰ ਨਿਗਮ ਸਰਗਰਮ, ਕਮਿਸ਼ਨਰ ਨੇ ਕੀਤੀ ਉੱਚ ਪੱਧਰੀ ਸਮੀਖਿਆ ਮੀਟਿੰ... ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਨੇ ਨੌਜਵਾਨਾਂ ਤੇ ਖੇਡਾਂ ਲਈ ਕਈ ਪਹਿਲਕਦਮੀਆਂ ਕੀਤੀਆਂ- ਪਰਮਿੰਦਰ ਗੋਲਡੀ
Ad Position 24
No active advertisement