05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਡੇਰਾਬੱਸੀ ਤ੍ਰਿਵੇਦੀ ਕੈਂਪ ’ਚ ਲੁੱਟ ਦਾ ਮਾਮਲੇ ’ਚ ਪੁਲਿਸ ਜਾਂਚ ਦੇ ਡਰੋਂ ਸ਼ਿਕਾਇਤਕਰਤਾ ਪਿੱਛੇ ਹਟਿਆ

Ad Position 21
No active advertisement
ਅਜੀਤ ਡੈਸਕ 22-06-2026


ਡੇਰਾਬੱਸੀ, 21 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਤ੍ਰਿਵੇਦੀ ਕੈਂਪ ਇਲਾਕੇ ’ਚ ਇਕ ਪਿਕਅੱਪ ਚਾਲਕ ਵਲੋਂ ਚਾਕੂ ਦੀ ਨੋਕ ’ਤੇ 1.54 ਲੱਖ ਰੁ. ਲੁੱਟੇ ਜਾਣ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ। ਸ਼ਿਕਾਇਤਕਰਤਾ ਵਲੋਂ ਲਗਾਏ ਗਏ ਦੋਸ਼ਾਂ ਅਤੇ ਪੁਲਿਸ ਦੀ ਮੁਢਲੀ ਜਾਂਚ ਦੇ ਤੱਥਾਂ ’ਚ ਵੱਡਾ ਫ਼ਰਕ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਮਾਮਲਾ ਸ਼ੱਕੀ ਜਾਪ ਰਿਹਾ ਹੈ। ਪੁਲਿਸ ਦੀ ਸਖ਼ਤ ਪੁੱਛਗਿੱਛ ਅਤੇ ਜਾਂਚ ਦੇ ਡਰੋਂ ਹੁਣ ਪੀੜਤ ਖ਼ੁਦ ਹੀ ਕਾਰਵਾਈ ਕਰਵਾਉਣ ਤੋਂ ਪਿੱਛੇ ਹਟਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ’ਚ ਸੰਗਰੂਰ ਦੇ ਰਹਿਣ ਵਾਲੇ ਅਭਿਸ਼ੇਕ ਨੇ ਪਹਿਲਾਂ ਦੱਸਿਆ ਸੀ ਕਿ ਉਹ 18 ਜੂਨ ਨੂੰ ਤੜਕੇ ਕਰੀਬ 4 ਵਜੇ ਮਹਿੰਦਰਾ ਪਿਕਅੱਪ ਰਾਹੀਂ ਸਾਮਾਨ ਦੀ ਡਿਲਿਵਰੀ ਕਰਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਉਸ ਕੋਲ ਸਾਮਾਨ ਦੀ ਵਿਕਰੀ ਦੇ 1.54 ਲੱਖ ਰੁ. ਸਨ। ਉਸਦੇ ਮੁਤਾਬਿਕ ਤ੍ਰਿਵੇਦੀ ਕੈਂਪ ਨੇੜੇ ਚਾਰ ਨੌਜਵਾਨਾਂ ਨੇ ਉਸ ਦੀ ਗੱਡੀ ਘੇਰ ਲਈ ਅਤੇ ਉਨ੍ਹਾਂ ਨੇ ਉਸਦੀ ਗੱਡੀ ’ਤੇ ਪੱਥਰ ਮਾਰੇ ਅਤੇ ਕੁਹਾੜੀ ਨਾਲ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਤੋੜ ਕੇ ਚਾਕੂ ਦੀ ਨੋਕ ’ਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ’ਤੇ ਮੁਬਾਰਿਕਪੁਰ ਪੁਲਿਸ ਚੌਕੀ ਦੀ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਅਤੇ ਹੋਰ ਤਕਨੀਕੀ ਸਬੂਤ ਇਕੱਠੇ ਕੀਤੇ। ਪੁਲਿਸ ਅਧਿਕਾਰੀਆਂ ਮੁਤਾਬਿਕ ਘਟਨਾ ਦੇ ਸਮੇਂ ਸਥਾਨ ਅਤੇ ਹਾਲਾਤਾਂ ਦਾ ਜਦੋਂ ਮਿਲਾਨ ਕੀਤਾ ਗਿਆ ਤਾਂ ਸ਼ਿਕਾਇਤ ’ਚ ਦਰਜ ਕਈ ਤੱਥ ਝੂਠੇ ਸਾਬਿਤ ਹੁੰਦੇ ਦਿਖਾਈ ਦਿੱਤੇ। ਮਾਮਲਾ ਮੁਢਲੀ ਜਾਂਚ ਵਿਚ ਹੀ ਸ਼ੱਕੀ ਜਾਪ ਰਿਹਾ ਸੀ। ਇਸ ਦੌਰਾਨ ਜਦੋਂ ਪੁਲਿਸ ਟੀਮ ਨੇ ਬਾਰੀਕੀ ਨਾਲ ਜਾਂਚ ਕੀਤੀ ਅਤੇ ਸ਼ਿਕਾਇਤਕਰਤਾ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਉਹ ਘਬਰਾ ਗਿਆ। ਜਾਂਚ ਤੇ ਪੁੱਛਗਿੱਛ ਦੇ ਡਰੋਂ ਉਹ ਮੁੜ ਕੇ ਮੁਬਾਰਕਪੁਰ ਪੁਲਿਸ ਚੌਕੀ ਆਪਣੀ ਲਿਖਤੀ ਸ਼ਿਕਾਇਤ ਦੇਣ ਹੀ ਨਹੀਂ ਆਇਆ ਅਤੇ ਕਾਰਵਾਈ ਤੋਂ ਪਿੱਛੇ ਹਟ ਗਿਆ, ਜਿਸ ਕਾਰਨ ਇਹ ਮਾਮਲਾ ਪੂਰੀ ਤਰ੍ਹਾਂ ਫ਼ਰਜ਼ੀ ਜਾਪਦਾ ਹੈ। ਇਸ ਖ਼ਬਰ ਨੇ ਹੁਣ ਇਕ ਨਵਾਂ ਮੋੜ ਲੈ ਲਿਆ ਹੈ, ਕਿਉਂਕਿ ਜਿਥੇ ਪਹਿਲਾਂ ਇਸਨੂੰ ਇਕ ਵੱਡੀ ਲੁੱਟ ਦੀ ਵਾਰਦਾਤ ਵਜੋਂ ਦੇਖਿਆ ਜਾ ਰਿਹਾ ਸੀ, ਉਥੇ ਹੀ ਹੁਣ ਪੁਲਿਸ ਦੀ ਮੁਸਤੈਦੀ ਅਤੇ ਸੀ. ਸੀ. ਟੀ. ਵੀ. ਜਾਂਚ ਕਾਰਨ ਸੱਚਾਈ ਸਾਹਮਣੇ ਆਉਂਦੀ ਦਿਖ ਰਹੀ ਹੈ। ਸ਼ਿਕਾਇਤਕਰਤਾ ਦਾ ਪੁਲਿਸ ਕੋਲ ਮੁੜ ਨਾ ਆਉਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਕਹਾਣੀ ਮਨਘੜਤ ਹੋ ਸਕਦੀ ਹੈ, ਹਾਲਾਂਕਿ ਪੁਲਿਸ ਮਾਮਲੇ ਦੇ ਹਰ ਪੱਖ ’ਤੇ ਨਜ਼ਰ ਰੱਖ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਫੈਮਿਲੀ ਕਾਉਂਸਲਿੰਗ ਰਾਹੀਂ ਨਸ਼ਾ ਛੱਡ ਰਹੇ ਨੌਜਵਾਨਾਂ ਨ... ਅਗਲੀ ਖ਼ਬਰ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਦੀਆਂ ਛੱਤਾਂ ’ਤੇ ਸੋਲਰ ਪੈਨਲ ਲਗਾਏ ਜਾਣਗੇ-ਮੁੱਖ ਮੰਤਰੀ
Ad Position 24
No active advertisement