05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮਹਿਲਾ ਤੇ ਬਾਲ ਭਲਾਈ ਸੁਸਾਇਟੀ ਦੀਆਂ ਵਿਦਿਆਰਥਣਾਂ ਨੇ ਆਪਣੀ ਇਕ ਮਹੀਨੇ ਦੀ ਸਿਖਲਾਈ ਸਫਲਤਾਪੂਰਵਕ ਕੀਤੀ ਪੂਰੀ

Ad Position 21
No active advertisement
ਅਜੀਤ ਡੈਸਕ 05-07-2026

ਚੰਡੀਗੜ੍ਹ, 4 ਜੁਲਾਈ (ਅਜਾਇਬ ਸਿੰਘ ਔਜਲਾ)-ਸਮਾਜ ਸੇਵਾ ਸੰਸਥਾ, ਮਹਿਲਾ ਅਤੇ ਬਾਲ ਭਲਾਈ ਸੁਸਾਇਟੀ ਨਾਲ ਜੁੜੇ ਵੱਖ-ਵੱਖ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਆਪਣੀ ਇਕ ਮਹੀਨੇ ਦੀ ਸਿਖਲਾਈ ਸਫਲਤਾਪੂਰਵਕ ਪੂਰੀ ਕੀਤੀ। ਇਸ ਯਾਦ ਲਈ ਇਕ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਇਆ। ਇਸ ਮੌਕੇ ਸੰਸਥਾ ਦੀ ਸੰਸਥਾਪਕ ਤੇ ਪ੍ਰਧਾਨ ਪੂਜਾ ਬਖ਼ਸ਼ੀ ਨੇ ਸਾਰੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਦੇ ਯਤਨਾਂ, ਸਮਰਪਣ ਤੇ ਸੇਵਾ ਦੀ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪੂਜਾ ਨੇ ਕਿਹਾ ਕਿ ‘ਤੁਸੀਂ ਸਾਰੇ, ਜ਼ਿੰਦਗੀ ਵਿਚ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜਿਥੇ ਵੀ ਰਹਿੰਦੇ ਹੋ, ਜੋ ਵੀ ਕਰਦੇ ਹੋ, ਕਦੇ ਵੀ ਸਮਾਜ ਸੇਵਾ ਨਾ ਛੱਡੋ, ਸਗੋਂ ਉਤਸ਼ਾਹ ਨਾਲ ਅੱਗੇ ਵਧੋਂ। ਉਨ੍ਹਾਂ ਕਿਹਾ ਕਿ ਇਸ ਇਕ ਮਹੀਨੇ ਦੀ ਸਿਖਲਾਈ ਦੌਰਾਨ, ਵਿਦਿਆਰਥਣਾਂ ਨੇ ਸਮਾਜ ਸੇਵਾ ਦੇ ਵੱਖ-ਵੱਖ ਪਹਿਲੂਆਂ ਨੂੰ ਨੇੜਿਉਂ ਸਮਝਿਆ ਤੇ ਲੋਕਾਂ ਦੀ ਮਦਦ ਕਰਨ ਦਾ ਕੀਮਤੀ ਤਜਰਬਾ ਹਾਸਿਲ ਕੀਤਾ। ਇਸ ਅਨੁਭਵ ਨੇ ਨਾ ਸਿਰਫ਼ ਉਨ੍ਹਾਂ ਵਿਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ, ਸਗੋਂ ਉਨ੍ਹਾਂ ਨੂੰ ਸੰਵੇਦਨਸ਼ੀਲ ਅਤੇ ਜਾਗਰੂਕ ਨਾਗਰਿਕ ਬਣਨ ਲਈ ਵੀ ਪ੍ਰੇਰਿਤ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਤੋਂ ਆਕਾਂਕਸ਼ਾ, ਨਿਆਤੀ, ਮਨਵੀਰ ਤੇ ਦੀਕਸ਼ਾ ਨੇ ਸਿਖਲਾਈ ਵਿਚ ਹਿੱਸਾ ਲੈਣ ਤੋਂ ਵਧੀਆ ਤਜਰਬਾ ਕਿਹਾ। ਸੈਕਟਰ 46 ਦੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਤੋਂ ਰੇਣੂ, ਭਾਰਤੀ ਅਤੇ ਅੰਜਲੀ ਨੇ ਵੀ ਹਿੱਸਾ ਲਿਆ। ਸੈਕਟਰ 42 ਦੇ ਪੋਸਟ ਗ੍ਰੈਜੂਏਟ ਕਾਲਜ ਫ਼ਾਰ ਗਰਲਜ਼ ਤੋਂ ਸਨੇਹਾ, ਮੁਸਕਾਨ, ਮੀਨਾ, ਖੁਸ਼ਲੀਨ ਕੌਰ, ਪ੍ਰਾਚੀ ਆਰੀਆ ਅਤੇ ਮਧੂ ਕੁਮਾਰੀ ਨੇ ਸਿਖਲਾਈ ਪੂਰੀ ਕੀਤੀ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਪ੍ਰੋਗਰਾਮ ਦੇ ਆਖੀਰ ਵਿਚ, ਸਾਰੀਆਂ ਵਿਦਿਆਰਥਣਾਂ ਨੇ ਸੰਸਥਾ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਸਮਾਜ ਸੇਵਾ ਵਿਚ ਆਪਣੀ ਸ਼ਮੂਲੀਅਤ ਜਾਰੀ ਰੱਖਣ ਦਾ ਵਾਅਦਾ ਕੀਤਾ। ਅਜਿਹੇ ਯਤਨਾਂ ਰਾਹੀਂ, ਮਹਿਲਾ ਅਤੇ ਬਾਲ ਭਲਾਈ ਸੁਸਾਇਟੀ ਨੌਜਵਾਨਾਂ ਨੂੰ ਸੇਵਾ, ਕਦਰਾਂ-ਕੀਮਤਾਂ ਅਤੇ ਜ਼ਿੰਮੇਵਾਰੀ ਦੇ ਮਾਰਗ ’ਤੇ ਅਗਵਾਈ ਕਰਨ ਵਿਚ ਮਹੱਤਵਪੂਰਨ ਕੰਮ ਕਰ ਰਹੀ ਹੈ, ਸਮਾਜ ਵਿਚ ਸਕਾਰਾਤਮਕ ਤਬਦੀਲੀ ਲਈ ਇਕ ਮਜ਼ਬੂਤ ਨੀਂਹ ਰੱਖ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮਾਮਲਾ ਹਥਿਆਰਾਂ ਦੇ ਜ਼ੋਰ ’ਤੇ ਦੁਕਾਨ ’ਤੇ ਕਬਜ਼ਾ ਕਰਨ ਦਾ ਹਰਪ੍ਰੀਤ ਸਿੰਘ ਤੇ ਸੁੱਖਾ ਬੈਨੀਪਾਲ ਸਮੇਤ 25-30 ਅਣਪਛਾਤਿਆਂ... ਅਗਲੀ ਖ਼ਬਰ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਲੈਕਚਰਾਰ ਅਸਾਮੀਆਂ ਦੀ ਭਰਤੀ ਸੰਬੰਧੀ ਐਸ. ਸੀ. ਕਮਿਸ਼ਨ ਨੂੰ ਰਿਪੋਰਟ ਪੇਸ਼
Ad Position 24
No active advertisement